ਡਾਬਾ/ਲੁਹਾਰਾ, 19 ਦਸੰਬਰ (ਕੁਲਵੰਤ ਸਿੰਘ ਸੱਪਲ)-ਐਂਡਲੈਸ ਏਮਬੀਸ਼ਨ ਲੁਧਿਆਣਾ ਵਲੋਂ ਸ਼ੰਕਰਾ ਆਈ ਹਸਪਤਾਲ ਦੇ ਸਹਿਯੋਗ ਸਦਕਾ ਸਥਾਨਕ ਡਾਬਾ ਰੋਡ ਨੇੜੇ ਭਾਰਤ ਪੈਟਰੋਲੀਅਮ ਪੈਟਰੋਲ ਪੰਪ ਵਿਖੇ 21 ਦਸੰਬਰ ਕੱਲ੍ਹ ਦਿਨ ਐਤਵਾਰ ਨੂੰ ਸਵੇਰੇ 9 ਤੋਂ ਦੁਪਹਿਰ 1 ਵਜੇ ਤੱਕ ਮੁਫ਼ਤ ਅੱਖਾਂ ਚੈੱਕਅਪ ਅਤੇ ਚਿੱਟੇ ਮੋਤੀਏ ਦੇ ਮੁਫ਼ਤ ਆਪੇ੍ਰਸ਼ਨ ਸਬੰਧੀ ਕੈਂਪ ਲਗਾਇਆ ਜਾ ਰਿਹਾ ਹੈ | ਐਂਡਲੈਸ ਏਮਬੀਸ਼ਨ ਲੁਧਿਆਣਾ ਦੇ ਮੁੱਖ ਸੇਵਾਦਾਰ ਜਗਦੀਸ਼ ਸਿੰਘ ਡਾਬਾ ਨੇ ਦੱਸਿਆ ਕਿ ਕੈਂਪ ਦੌਰਾਨ ਚਿੱਟੇ ਮੋਤੀਏ ਦੇ ਹੀ ਆਪੇ੍ਰਸ਼ਨ ਕੀਤੇ ਜਾਣਗੇ ਅਤੇ ਅੱਖਾਂ ਦੀ ਜਾਂਚ ਕਰਕੇ ਮੁਫ਼ਤ ਦਵਾਈਆਂ ਤੇ ਐਨਕਾਂ ਦਿੱਤੀਆਂ ਜਾਣਗੀਆਂ | ਡਾਬਾ ਨੇ ਕੈਂਪ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਨਾਲ ਆਧਾਰ ਕਾਰਡ ਦੀ ਫੋਟੋਕਾਪੀ ਅਤੇ 2 ਮੋਬਾਈਲ ਨੰਬਰ ਲਿਖ ਕੇ ਲੈ ਕੇ ਆਉਣ | ਉਨ੍ਹਾਂ ਦੱਸਿਆ ਕਿ ਆਪੇ੍ਰਸ਼ਨ ਕਰਵਾਉਣ ਵਾਲੇ ਮਰੀਜ਼ਾਂ ਨੂੰ ਹਸਪਤਾਲ ਵਲੋਂ ਮੁਫ਼ਤ ਲੈ ਕੇ ਅਤੇ ਘਰ ਛੱਡ ਕੇ ਜਾਇਆ ਜਾਵੇਗਾ | ਅੱਖਾਂ ਦੀ ਜਾਂਚ ਸਬੰਧੀ ਰੋਗੀ ਸੰਸਥਾ ਦੀ ਹੈਲਪਲਾਈਨ ਨੰਬਰ 98140-77500 'ਤੇ ਸੰਪਰਕ ਕਰ ਸਕਦੇ ਹਨ |