ਲੁਧਿਆਣਾ, 22 ਦਸੰਬਰ (ਡਾ. ਤਰਲੋਚਨ ਸਿੰਘ)-ਚਾਰ ਸਾਹਿਬਜ਼ਾਦੇ, ਮਾਤਾ ਗੁੱਜਰ ਕÏਰ ਜੀ ਅਤੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਭਾਈ ਘਨੱ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਵਲੋਂ ਸੁਰਿੰਦਰ ਸਿੰਘ ਮਦਾਨ ਦੀ ਦੇਖ ਰੇਖ ਹੇਠ ਮਹਾਨ ਖ਼ੂਨਦਾਨ ਕੈਂਪ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਆਜ਼ਾਦ ਨਗਰ, ਬਹਾਦਰ ਕੇ ਰੋਡ ਵਿਖੇ ਲਗਾਇਆ ਗਿਆ¢ ਕੈਂਪ ਦਾ ਉਦਘਾਟਨ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕੀਤਾ¢ ਇਸ ਮÏਕੇ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਭੋਲਾ ਨੇ ਕਿਹਾ ਕਿ ਚਾਰ ਸਾਹਿਬਜ਼ਾਦੇ, ਮਾਤਾ ਗੁੱਜਰ ਕÏਰ ਜੀ ਅਤੇ ਸਮੂਹ ਸ਼ਹੀਦਾਂ ਦੀ ਕੁਰਬਾਨੀ ਤੋਂ ਸਮੁੱਚੀ ਮਾਨਵਤਾ ਨੂੰ ਮਨੁੱਖਤਾ ਦੀ ਸੇਵਾ ਕਰਨ ਦੀ ਪ੍ਰੇਰਨਾ ਮਿਲਦੀ ਹੈ¢ ਇਸ ਮÏਕੇ ਉਨ੍ਹਾਂ ਨੇ ਸੁਰਿੰਦਰ ਸਿੰਘ ਮਦਾਨ, ਇੰਦਰਪਾਲ ਸਿੰਘ ਸਮੇਤ ਖ਼ੂਨਦਾਨ ਕੈਂਪ ਵਿਚ ਖ਼ੂਨਦਾਨ ਕਰਨ ਵਾਲੇ ਨÏਜਵਾਨਾਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ¢ ਇਸ ਮÏਕੇ ਜਥੇਦਾਰ ਨਿਮਾਣਾ ਨੇ ਦੱਸਿਆ ਕਿ ਕੈਂਪ ਦÏਰਾਨ 52 ਬਲੱਡ ਯੂਨਿਟ ਰੈੱਡਕਰਾਸ ਅਤੇ ਪ੍ਰੀਤ ਹਸਪਤਾਲ ਦੇ ਸਹਿਯੋਗ ਨਾਲ ਇਕੱਤਰ ਕੀਤਾ ਗਿਆ ¢ ਇਸ ਮÏਕੇ ਹਰਜਿੰਦਰ ਸਿੰਘ ਪਮਾਲ, ਮੇਜਰ ਸਿੰਘ, ਇੰਦਰਪਾਲ ਸਿੰਘ, ਮਨਦੀਪ ਸਿੰਘ ਧਾਲੀਵਾਲ, ਗੁਰਮੇਲ ਸਿੰਘ, ਦਵਿੰਦਰ ਸਿੰਘ ਬਬਲਾ, ਡਾ. ਵਿਕਰਮ ਰਾਣਾ ਡਾ. ਅਨਿਲ ਕੁਮਾਰ ਤੁਲਸੀ ਰਾਮ ਵਰਮਾ, ਸਤਨਾਮ ਵਰਮਾ, ਰਜਿੰਦਰ ਸਿੰਘ ਨੂਰਵਾਲਾ ਰੋਡ ਆਦਿ ਹਾਜ਼ਰ ਸਨ¢