17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਦੋ ਦੁਕਾਨਾਂ ਵਿਚੋਂ ਚੋਰ ਨਕਦੀ ਅਤੇ ਸਾਮਾਨ ਚੋਰੀ ਕਰ ਕੇ ਹੋਏ ਫ਼ਰਾਰ

ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਅਧੀਨ ਪੈਂਦੇ ਘੋੜਾ ਫ਼ੈਕਟਰੀ ਰੋਡ ਉਪਰ ਸਥਿਤ ਦੁਕਾਨ ਡੋਲਫਿਨ ਐਂਟਰਪ੍ਰਾਈਜਿਸ ਬੀਤੀ ਰਾਤ 2. 00 ਵਜੇ ਦੇ ਕਰੀਬ ਦੋ ਚੋਰਾਂ ਨੇ ਛੱਤ ਦਾ ਗੇਟ ਤੋੜ ਕੇ ਦੁਕਾਨ ਅੰਦਰ ਵੜ ਕੇ ਗੱਲੇ ਵਿਚੋਂ ਇਕ ਲੱਖ ਰੁਪਏ ਨਗਦੀ ਚੋਰੀ ਕਰਕੇ ਲੈ ਗਏ।

Ad Position 21
No active advertisement
ਅਜੀਤ ਡੈਸਕ 18-09-2026
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮੋਤੀ ਨਗਰ ਦੇ ਅਧੀਨ ਪੈਂਦੇ ਘੋੜਾ ਫ਼ੈਕਟਰੀ ਰੋਡ ਉਪਰ ਸਥਿਤ ਦੁਕਾਨ ਡੋਲਫਿਨ ਐਂਟਰਪ੍ਰਾਈਜਿਸ ਬੀਤੀ ਰਾਤ 2.00 ਵਜੇ ਦੇ ਕਰੀਬ ਦੋ ਚੋਰਾਂ ਨੇ ਛੱਤ ਦਾ ਗੇਟ ਤੋੜ ਕੇ ਦੁਕਾਨ ਅੰਦਰ ਵੜ ਕੇ ਗੱਲੇ ਵਿਚੋਂ ਇਕ ਲੱਖ ਰੁਪਏ ਨਗਦੀ ਚੋਰੀ ਕਰਕੇ ਲੈ ਗਏ। ਜਾਣਕਾਰੀ ਮੁਤਾਬਿਕ ਦੁਕਾਨ ਮਾਲਕ ਕੰਵਲਇੰਦਰ ਸਿੰਘ ਨੇ ਦੱਸਿਆ ਕਿ ਬੁੱਧਵਾਰ ਨੂੰ ਉਹ ਦੁਕਾਨ ‘ਤੇ ਕਿਸੇ ਕਾਰਨ ਨਹੀਂ ਆ ਸਕੇ, ਜਿਸ ਕਾਰਨ ਉਨ੍ਹਾਂ ਦੀ ਨਗਦੀ ਦਰਾਜ਼ ਵਿਚ ਹੀ ਪਈ ਰਹਿ ਗਈ ਤੇ ਉਨ੍ਹਾਂ ਦੇ ਵਰਕਰ ਹਰ ਰੋਜ਼ ਦੀ ਤਰ੍ਹਾਂ ਦੁਕਾਨ ਬੰਦ ਕਰਕੇ ਚਲੇ ਗਏ ਸੀ। ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਨੂੰ ਦੋ ਨਾ ਮਾਲੂਮ ਚੋਰਾਂ ਵਲੋਂ ਉਨ੍ਹਾਂ ਦੀ ਦੁਕਾਨ ਵਿਚ ਵੜ ਕੇ ਦੁਕਾਨ ਦਾ ਗੱਲਾ ਤੋੜ ਕੇ ਇਕ ਲੱਖ ਰੁਪਏ ਚੋਰੀ ਕਰਕੇ ਲੈ ਗਏ। ਘਟਨਾ ਦਾ ਉਨ੍ਹਾਂ ਨੂੰ ਵੀਰਵਾਰ ਨੂੰ ਦੁਕਾਨ ਖੋਲ੍ਹਣ ਦੇ ਬਾਅਦ ਪਤਾ ਲੱਗਿਆ। ਇਹ ਸਾਰੀ ਘਟਨਾ ਉਨ੍ਹਾਂ ਦੀ ਦੁਕਾਨ ਵਿਚ ਲੱਗੇ ਸੀ.ਸੀ. ਟੀਵੀ ਕੈਮਰਿਆਂ ਵਿਚ ਕੈਦ ਹੋ ਗਈ, ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਮੋਤੀ ਨਗਰ ਥਾਣੇ ਵਿਚ ਦਿੱਤੀ ਹੈ। ਇਸੇ ਤਰ੍ਹਾਂ ਉਨ੍ਹਾਂ ਦੇ ਨਾਲ ਦੂਸਰੀ ਦੁਕਾਨ ਕਿਸਾਨ ਇੰਜੀਨੀਅਰ ਕੰਪਨੀ ਦੀ ਗਰਿਲ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਥੇ ਚੋਰ ਚੋਰੀ ਕਰਨ ਵਿਚ ਨਾਕਾਮ ਸਾਬਤ ਹੋਏ। ਇਸੇ ਤਰ੍ਹਾਂ ਤੀਸਰੀ ਫ਼ੈਕਟਰੀ ਰੈਮ ਟੈਕਸ ਦੇ ਬਾਹਰ ਲੱਗੇ ਟਰਾਂਸਫਾਰਮ ਦਾ ਤੇਲ ਕੱਢ ਕੇ ਲੈ ਗਏ। ਪੁਲਿਸ ਆਸ-ਪਾਸ ਲੱਗੇ ਸੀ.ਸੀ. ਟੀਵੀ ਕੈਮਰੇ ਚੈੱਕ ਕਰਕੇ ਚੋਰਾਂ ਦੀ ਭਾਲ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ 27 ਸਤੰਬਰ ਨੂੰ ਰਤੀਆ ਦੀ ਅਨਾਜ ਮੰਡੀ ਵਿਖੇ ਹੋਵੇਗੀ ਕਿਸਾਨ-ਮਜ਼ਦੂਰ ਪੰਚਾਇਤ < ਪਗੜੀ ਸੰਭਾਲ ਜੱਟਾ ਕਿਸਾਨ ਸੰਘਰਸ਼ ਸਮਿਤੀ... ਅਗਲੀ ਖ਼ਬਰ ਸਤੀਸ਼ ਪੂਨੀਆ ਤੇ ਕੇਵਲ ਸਿੰਘ ਢਿੱਲੋਂ ਵਲੋਂ ਹਲਕਾ ਸਾਹਨੇਵਾਲ ਦੇ ਲੋਕਾਂ ਲਈ ‘ ਮੋਬਾਈਲ ਦਫ਼ਤਰ ’ ਦਾ ਪੋਸਟਰ ਜਾਰੀ
Ad Position 24