17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਹੰਬੜਾਂ ’ਚ ਹਰਪ੍ਰੀਤ ਸਿੰਘ ਸਿੰਮਕ ਵਲੋਂ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਕਾਨਫਰੰਸ ਦੀ ਕਾਮਯਾਬੀ ਲਈ ਭਰਵੀਂ ਮੀਟਿੰਗ

ਹੰਬੜਾਂ, 17 ਸਤੰਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ ਵਿਖੇ ਆੜ੍ਹਤੀ ਜਗਤਾਰ ਸਿੰਘ ਕੈਲੇ ਅਤੇ ਗੁਰਪਾਲ ਸਿੰਘ ਕੈਲੇ ਬ੍ਰਦਰਜ਼ ਦੇ ਘਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਮੇਲੇ ਦੀ ਕਾਨਫਰੰਸ ਸਬੰਧੀ ਰੱਖੀ ਮੀਟਿੰਗ’ਚ ਹੋਏ ਵਰਕਰਾਂ ਦੇ ਭਾਰੀ ਇਕੱਠ ਨਾਲ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਤੇ ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੇ ਪੁੱਜਣ ਤੇ ਵਰਕਰਾਂ ਨੇ ਭਰਵਾਂ ਸਵਾਗਤਾ ਕੀਤਾ। ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚ: ਹਰਪ੍ਰੀਤ ਸਿੰਘ ਸਿੰਮਕ ਨੇ ਕਿਹਾ ਕਿ 26 ਸਤੰਬਰ ਨੂੰ ਛਪਾਰ ਮੇਲੇ ’ਤੇ ਹੋਣ ਜਾ ਰਹੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜ ਰਹੇ ਹਨ।

Ad Position 21
No active advertisement
ਅਜੀਤ ਡੈਸਕ 18-09-2026
ਹੰਬੜਾਂ, 17 ਸਤੰਬਰ (ਮੇਜਰ ਹੰਬੜਾਂ)-ਕਸਬਾ ਹੰਬੜਾਂ ਵਿਖੇ ਆੜ੍ਹਤੀ ਜਗਤਾਰ ਸਿੰਘ ਕੈਲੇ ਅਤੇ ਗੁਰਪਾਲ ਸਿੰਘ ਕੈਲੇ ਬ੍ਰਦਰਜ਼ ਦੇ ਘਰ ਸ਼੍ਰੋਮਣੀ ਅਕਾਲੀ ਦਲ (ਬ) ਦੀ ਛਪਾਰ ਮੇਲੇ ਦੀ ਕਾਨਫਰੰਸ ਸਬੰਧੀ ਰੱਖੀ ਮੀਟਿੰਗ’ਚ ਹੋਏ ਵਰਕਰਾਂ ਦੇ ਭਾਰੀ ਇਕੱਠ ਨਾਲ ਮੀਟਿੰਗ ਨੇ ਰੈਲੀ ਦਾ ਰੂਪ ਧਾਰ ਲਿਆ ਤੇ ਮੀਟਿੰਗ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਵਿਧਾਨ ਸਭਾ ਹਲਕਾ ਗਿੱਲ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ ਦੇ ਪੁੱਜਣ ਤੇ ਵਰਕਰਾਂ ਨੇ ਭਰਵਾਂ ਸਵਾਗਤਾ ਕੀਤਾ।ਮੀਟਿੰਗ ਨੂੰ ਸੰਬੋਧਨ ਕਰਦਿਆਂ ਹਲਕਾ ਇੰਚ: ਹਰਪ੍ਰੀਤ ਸਿੰਘ ਸਿੰਮਕ ਨੇ ਕਿਹਾ ਕਿ 26 ਸਤੰਬਰ ਨੂੰ ਛਪਾਰ ਮੇਲੇ ’ਤੇ ਹੋਣ ਜਾ ਰਹੀ ਸ਼੍ਰੋਮਣੀ ਅਕਾਲੀ ਦਲ (ਬ) ਦੀ ਕਾਨਫਰੰਸ ਵਿੱਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੁੱਜ ਰਹੇ ਹਨ। ਇਸ ਲਈ ਵਰਕਰ ਕਾਨਫਰੰਸ ਵਿੱਚ ਪੁੱਜ ਕੇ ਉਨ੍ਹਾਂ ਦੇ ਵਿਚਾਰ ਸੁਣਨ, ਉੱਥੇ ਇਕੱਠ ਪੱਖੋਂ ਰੈਲੀ ਨੂੰ ਕਾਮਯਾਬ ਬਣਾਉਂਦੇ ਹੋਏ ਸੂਬੇ ਅੰਦਰ 2027 ’ਚ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਏ ਜਾਣ ਦਾ ਮੁੱਢ ਬੰਨਣ। ਆਗੂ ਅਵਤਾਰ ਸਿੰਘ ਤਾਰੀ ਚੀਮਾ, ਮਨਜੀਤ ਸਿੰਘ ਭੈਰੋਮੁੰਨਾਂ, ਪੰਚ ਗੁਰਚਰਨ ਸਿੰਘ ਬਾਠ, ਬਲਾਕ ਸੰਮਤੀ ਮੈਂਬਰ ਕਾਰਜ ਸਿੰਘ ਬਾਠ, ਪੰਚ ਖੁਸ਼ਪ੍ਰੀਤ ਸਿੰਘ ਥਿੰਦ, ਮੇਜਰ ਸਿੰਘ ਚੀਮਾ, ਸਾਬਕਾ ਸਰਪੰਚ ਬੂਟਾ ਸਿੰਘ ਤੂਰ, ਪ੍ਰਧਾਨ ਕਮਲਦੀਪ ਸਿੰਘ ਬਾਦਲ, ਸਰਕਲ ਪ੍ਰਧਾਨ ਹਰਸ਼ਵੀਰ ਸਿੰਘ ਝੱਮਟ ਨੇ ਹਲਕਾ ਇੰਚ: ਸਿੰਮਕ ਨੂੰ ਵਿਸ਼ਵਾਸ ਦਿਵਾਇਆ ਕਿ ਛਪਾਰ ਕਾਨਫਰੰਸ ਵਿੱਚ ਵੱਡੀ ਗਿਣਤੀ ’ਚ ਵਰਕਰ ਸ਼ਮੂਲੀਅਤ ਕਰਕੇ ਕਾਨਫਰੰਸ ਨੂੰ ਕਾਮਯਾਬ ਬਣਾਉਣਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਮੀਤ ਸਿੰਘ ਕਾਦੀਆਂ, ਮੀਤ ਪ੍ਰਧਾਨ ਭੁਪਿੰਦਰ ਸਿੰਘ ਮਠਾੜੂ, ਮਨਿੰਦਰ ਸਿੰਘ ਕਾਕਾ, ਕੇਸਰ ਸਿੰਘ ਸ਼ੰਕਰ, ਐਡਵੋਕੇਟ ਸਿਮਰਨਜੀਤ ਸਿੰਘ, ਪ੍ਰਧਾਨ ਜਸਵੀਰ ਸਿੰਘ ਰਾਣਾ, ਸੁਖਦੇਵ ਸਿੰਘ ਮੰਗਾ, ਐੱਮ.ਡੀ ਹੰਬੜਾਂ, ਦਾਰਾ ਸਿੰਘ ਤੂਰ, ਕੁਲਦੀਪ ਸਿੰਘ ਬਾਠ, ਕਪੂਰ ਸਿੰਘ ਘੁੰਮਣ, ਸੁਖਚੈਨ ਸਿੰਘ ਸੁੱਖ ਭੰਗੂ, ਜੱਗਾ ਬਾਠ, ਕੁਲਦੀਪ ਸਿੰਘ ਕੀਪਾ ਵਿਰਕ, ਇੰਦੀ ਧਾਲੀਵਾਲ, ਜੱਗੀ ਭੈਰੋਮੁੰਨਾਂ, ਆਗੂ ਬਲਵਿੰਦਰ ਸਿੰਘ ਭੈਰੋਮੁੰਨਾਂ, ਜਸਪਾਲ ਸਿੰਘ ਧਾਲੀਵਾਲ, ਜੱਗੂ ਤੂਰ, ਅਮਨ ਭੈਰੋਮੁੰਨਾਂ, ਹਰਬੰਸ ਸਿੰਘ ਧਾਲੀਵਾਲ, ਮੋਹਣ ਸਿੰਘ ਧਾਲੀਵਾਲ, ਬਲਦੇਵ ਸਿੰਘ ਫੌਜੀ, ਜਗਤਾਰ ਸਿੰਘ ਸੱਲਣ, ਸ਼ਿਵ ਕੁਮਾਰ ਨਿੱਬੀ, ਸਤੀਸ਼ ਕੁਮਾਰ, ਡਾ. ਜਤਿੰਦਰ ਸਿੰਘ, ਵਾਹਿਗੁਰੂ ਪਾਲ ਸਿੰਘ ਸਮੇਤ ਹੋਰ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸਵਰਨਕਾਰ ਨਾਲ ਸੋਨੇ ਦੀ ਖ਼ਰੀਦ ਦੇ ਮਾਮਲੇ ਵਿਚ 10 ਲੱਖ ਦੀ ਧੋਖਾਧੜੀ ਕਰਨ ਦੇ ਮਾਮਲੇ ਵਿਚ ਮਾਂ - ਪੁੱਤ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਜੇ .ਬੀ.ਆਰ. ਟੈਕਨੋਲੋਜੀਜ਼ ਲਿਮਟਿਡ ਅਤੇ ਲਿਲੋਂਗਵੇ ਸਿਟੀ ਕੌਂਸਲ ਨੇ ਐਮ.ਓ.ਯੂ. ’ਤੇ ਕੀਤੇ ਹਸਤਾਖ਼ਰ
Ad Position 24