18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸੀਸੂ ਕਾਰਪੋਰੇਟ ਟੀ-20 ਟੂਰਨਾਮੈਂਟ : ਯੂਨੀਪਾਰਟਸ ਇੰਡੀਆ ਤੇ ਟੈਕਸਲਾ ਗਰੁੱਪ ਦੀ ਜਿੱਤ <br/>

Ad Position 21
No active advertisement
ਅਜੀਤ ਡੈਸਕ 23-12-2025
ਲੁਧਿਆਣਾ, 22 ਦਸੰਬਰ (ਭੁਪਿੰਦਰ ਸਿੰਘ ਬੈਂਸ)-ਚੈਂਬਰ ਆਫ ਇੰਡਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗ (ਸੀਸੂ) ਵਲੋਂ ਐਸ. ਅੰਗਦ ਸਿੰਘ ਮੈਮੋਰੀਅਲ 11ਵਾਂ ਸੀਸੂ ਕਾਰਪੋਰੇਟ ਟੀ-20 ਕ੍ਰਿਕਟ ਟੂਰਨਾਮੈਂਟ ਦੇ 13 ਤੇ 14ਵੇਂ ਲੀਗ ਮੈਚ ਜੀ.ਆਰ.ਡੀ. ਕ੍ਰਿਕਟ ਗਰਾੳਾੂਡ, ਹੰਬੜਾਂ ਰੋਡ 'ਤੇ ਖੇਡੇ ਗਏ | 13ਵੇਂ ਮੈਚ ਵਿਚ ਯੂਨੀਪਾਰਟਸ ਇੰਡੀਆ ਲਿਮਟਿਡ ਨੇ ਵਰਧਮਾਨ ਸਪੈਸ਼ਲ ਸਟੀਲਜ ਲਿਮਟਿਡ ਨੰੂ 8 ਵਿਕਟਾਂ ਨਾਲ ਹਰਾਇਆ | ਵਰਧਮਾਨ ਨੇ 132 ਦੌੜਾਂ 7 ਵਿਕਟਾਂ ਗੁਆ ਕੇ ਬਣਾਈਆਂ | ਜਦਕਿ ਯੂਨੀਪਾਰਟਸ ਨੇ 135 ਦੌੜਾਂ ਬਣਾ ਕੇ ਤੇ ਦੋ ਵਿਕਟਾਂ ਗੁਆ ਕੇ ਮੈਚ ਜਿੱਤ ਲਿਆ ਤੇ ਨੀਰਜ ਨੰੂ ਮੈਨ ਆਫ ਦੀ ਮੈਚ ਐਲਾਨੀਆ ਗਿਆ | 14ਵੇਂ ਮੈਚ ਵਿਚ ਟੈਕਸਲਾ ਨੇ ਜੇ.ਆਰ.ਐਸ. ਈਸਟਮੈਨ ਗਰੁੱਪ ਨੰੂ 4 ਵਿਕਟਾਂ ਨਾਲ ਹਰਾਇਆ | ਜੇ.ਆਰ.ਐਸ. ਈਸਟਮੈਨ 135 ਦੌੜਾਂ ਬਣਾ ਕੇ ਆਲ ਆਊਟ ਹੋਈ | ਜਦਕਿ ਟੈਕਸਲਾ ਨੇ 136 ਦੌੜਾਂ ਬਣਾ ਕੇ ਤੇ ਛੇ ਵਿਕਟਾਂ ਗੁਆ ਕੇ ਜਿੱਤ ਦਰਜ ਕੀਤੀ | ਹਰਿੰਦਰ ਸਿੰਘ ਨੰੂ ਮੈਨ ਆਫ ਦੀ ਮੈਚ ਦਿੱਤਾ ਗਿਆ | ਇਸ ਮੌਕੇ ਸੀਸੂ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਤੇ ਜਨਰਲ ਸਕੱਤਰ ਹਨੀ ਸੇਠੀ ਨੇ ਸਭਦਾ ਧੰਨਵਾਦ ਕਰਦਿਆਂ ਜਿੱਤਣ ਵਾਲੀਆਂ ਟੀਮਾਂ ਨੰੂ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਬੰਗਲਾਦੇਸ਼ 'ਚ ਧਾਰਮਿਕਤਾ ਦੇ ਆਧਾਰ 'ਤੇ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ-ਵਿਜੈ ਦਾਨਵ... ਅਗਲੀ ਖ਼ਬਰ ਐਚਵੀਐਮ ਗਲੋਬਲ ਸਕੂਲ ਵਿਖੇ ਰਾਸ਼ਟਰੀ ਗਣਿਤ ਦਿਵਸ ਮਨਾਇਆ
Ad Position 24