16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਭੋਗ 'ਤੇ ਵਿਸ਼ੇਸ਼- ਮਾਤਾ ਸ਼ਕੁੰਤਲਾ ਰਾਣੀ

Ad Position 21
repet_subhas-goyals [Copy P29]
ਅਜੀਤ ਡੈਸਕ 23-12-2025
ਸਾਹਨੇਵਾਲ-ਦੀਨ ਦੁਖੀਆਂ ਦੀ ਸੇਵਾ ਕਰਨ ਵਾਲੀ ਤੇ ਸਰਬੱਤ ਦਾ ਭਲਾ ਮੰਗਣ ਵਾਲੀ ਮਾਤਾ ਸ਼ਕੁੰਤਲਾ ਰਾਣੀ ਦਾ ਜਨਮ 1953 ਨੂੰ ਪਿੰਡ ਖਾਰਵਣ ਜ਼ਿਲ੍ਹਾ ਯਮੁਨਾ ਨਗਰ ਹਰਿਆਣਾ ਵਿਖੇ ਪਿਤਾ ਗਿਆਨ ਚੰਦ ਦੇ ਘਰ ਮਾਤਾ ਵੀਰਾ ਵੰਤੀ ਦੀ ਕੁੱਖੋਂ ਹੋਇਆ¢ ਉਨ੍ਹਾਂ ਆਪਣੀ ਪੜ੍ਹਾਈ ਪਿੰਡ ਤੋਂ ਹੀ ਪ੍ਰਾਪਤ ਕੀਤੀ¢ ਮਾਤਾ ਸ਼ਕੁੰਤਲਾ ਰਾਣੀ ਦਾ ਵਿਆਹ ਨੰਦਪੁਰ ਸਾਹਨੇਵਾਲ ਦੇ ਵਾਸੀ ਵੇਦ ਪ੍ਰਕਾਸ਼ ਭਾਟੀਆ ਨਾਲ ਹੋਇਆ ¢ ਇਨ੍ਹਾਂ ਦੇ ਘਰ 3 ਪੁੱਤਰਾਂ ਜਿਸ 'ਚ ਪੱਪੀ ਭਾਟੀਆ, ਬ੍ਰਜੇਸ਼ ਭਾਟੀਆ, ਰਾਜੇਸ਼ ਭਾਟੀਆ ਅਤੇ 2 ਧੀਆਂ ਜਿਨ੍ਹਾਂ 'ਚ ਕਿਰਨ ਬਾਲਾ ਤੇ ਸੁਨੀਤਾ ਰਾਣੀ ਨੇ ਜਨਮ ਲਿਆ, ਇਨ੍ਹਾਂ ਵਿਚੋਂ ਪੱਪੀ ਭਾਟੀਆ ਦਾ ਛੋਟੀ ਉਮਰੇ ਹੀ ਦੇਹਾਂਤ ਹੋ ਗਿਆ ਸੀ ਅਤੇ ਬ੍ਰਜੇਸ਼ ਭਾਟੀਆ ਦਾ ਜਵਾਨੀ ਭਰ ਵਿਚ ਸੜਕ ਹਾਦਸੇ ਦੌਰਾਨ ਦੇਹਾਂਤ ਹੋ ਗਿਆ ਸੀ ਅਤੇ ਇਸੇ ਤਰ੍ਹਾਂ ਕਿਰਨ ਬਾਲਾ ਦਾ ਵੀ 21 ਕੁ ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ ਸੀ ਪਰ ਫਿਰ ਵੀ ਮਾਤਾ ਸ਼ਕੁੰਤਲਾ ਦੇਵੀ ਨੇ ਪ੍ਰਮਾਤਮਾ ਦਾ ਭਾਣਾ ਮੰਨ ਕੇ ਦੁੱਖ ਆਪਣੇ ਸੀਨੇ ਵਿਚ ਦਬਾ ਕੇ ਰੱਖੇ¢ ਮਾਤਾ ਸ਼ਕੁੰਤਲਾ ਦੇਵੀ ਨੇ ਕਠਨਾਈਆਂ ਭਰਿਆ ਜੀਵਨ ਬਤੀਤ ਕਰਦਿਆਂ ਹੋਇਆਂ ਆਪਣੇ ਸਪੁੱਤਰ ਰਾਜੇਸ਼ ਭਾਟੀਆ ਅਤੇ ਧੀ ਰਾਣੀ ਸੁਨੀਤਾ ਰਾਣੀ ਨੂੰ ਚੰਗੀ ਸਿੱਖਿਆ ਦੇ ਕੇ ਆਪਣੇ ਚੰਗੇ ਪਰਿਵਾਰਕ ਜੀਵਨ ਨੂੰ ਬਾਖ਼ੂਬੀ ਨਿਭਾਇਆ | ਉਨ੍ਹਾਂ ਦੇ ਪੁੱਤਰ ਰਾਜੇਸ਼ ਭਾਟੀਆ ਸਾਹਨੇਵਾਲ ਅੰਦਰ ਆਪਣਾ ਚੰਗਾ ਬਿਜ਼ਨੈੱਸ ਕਰ ਰਹੇ ਹਨ ¢ ਦੱਸਣਯੋਗ ਹੈ ਕਿ ਮਾਤਾ ਸ਼ਕੁੰਤਲਾ ਰਾਣੀ ਦੇ ਚੰਗੇ ਸੁਭਾਅ ਕਰ ਕੇ ਨਗਰ ਕੌਂਸਲ ਸਾਹਨੇਵਾਲ ਦੇ ਅਧੀਨ ਪੈਂਦੇ ਵਾਰਡ ਨੰਬਰ 12 ਤੋਂ ਕੌਂਸਲਰ ਵੀ ਰਹੇ ਸਨ ¢ ਮਾਤਾ ਸ਼ਕੁੰਤਲਾ ਰਾਣੀ ਆਪਣੇ ਪਿੱਛੇ ਆਪਣੇ ਪਤੀ ਵੇਦ ਪ੍ਰਕਾਸ਼ ਭਾਟੀਆ, ਆਪਣੇ ਪੁੱਤਰ ਰਾਜੇਸ਼ ਭਾਟੀਆ, ਨੂੰ ਹ ਰਿਤੂ ਭਾਟੀਆ, ਪੋਤਰਾ ਮੋਹਿਤ ਭਾਟੀਆ, ਪੋਤਰੀ ਹਰਿਸ਼ਤਾ ਭਾਟੀਆ ਨੂੰ ਇਕੱਲਿਆਂ ਛੱਡ ਕੇ 72 ਸਾਲ ਦੀ ਉਮਰ ਬਤੀਤ ਕਰ ਕੇ ਨੂੰ ਸਦੀਵੀ ਵਿਛੋੜਾ ਦੇ ਗਏ ¢ ਹੁਣ ਇਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਤੇ ਅੰਤਿਮ ਅਰਦਾਸ 23 ਦਸੰਬਰ 2025 ਦਿਨ ਮੰਗਲਵਾਰ ਨੂੰ ਆਰਤੀ ਮੈਰਿਜ ਪੈਲੇਸ ਡੇਹਲੋਂ ਰੋਡ ਸਾਹਨੇਵਾਲ ਵਿਖੇ ਦੁਪਹਿਰ 12.30 ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਹੋਵੇਗੀ¢
-ਅਮਰਜੀਤ ਸਿੰਘ ਮੰਗਲੀ ਸਾਹਨੇਵਾਲ
Ad Position 22
No active advertisement
ਪਿਛਲੀ ਖ਼ਬਰ ਪਤੰਗਬਾਜ਼ੀ ਕਰਦੇ ਸਮੇਂ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ-ਪਾਲਾ ਢੰਡਾਰੀ ਅਗਲੀ ਖ਼ਬਰ ਸਾਹਿਬਜ਼ਾਦਿਆਂ ਤੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਨਗਰ ਕੀਰਤਨ ਸਜਾਏ
Ad Position 24