ਲੁਧਿਆਣਾ, 22 ਦਸੰਬਰ (ਜਤਿੰਦਰ ਭੰਬੀ)-ਬਲਰਾਜ ਕੁਮਾਰ ਭਸੀਨ ਪ੍ਰਧਾਨ ਐਸ.ਡੀ.ਪੀ. ਸਭਾ ਅਤੇ ਕਾਲਜ ਮੈਨੇਜਿੰਗ ਕਮੇਟੀ ਦੀ ਪੇ੍ਰਰਨਾ ਹੇਠ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਲੁਧਿਆਣਾ ਦੇ ਯੌਨ ਉਤਪੀੜਨ ਅਤੇ ਕਾਨੂੰਨੀ ਸਾਖਰਤਾ ਅਤੇ ਅਵਸਰ ਸੈੱਲ ਵਲੋਂ ਐਨ.ਐਸ.ਐਸ. ਯੂਨਿਟ ਦੇ ਸਹਿਯੋਗ ਨਾਲ ਯੌਨ ਉਤਪੀੜਨ ਰੋਕਥਾਮ ਹਫ਼ਤਾ ਮਨਾਇਆ ਗਿਆ | ਇਸ ਕਾਰਜਕ੍ਰਮ ਦਾ ਮਕਸਦ ਕੈਂਪਸ ਵਿਚ ਜਾਗਰੂਕਤਾ, ਗੌਰਵ ਅਤੇ ਸੁਰੱਖਿਆ ਨੂੰ ਪ੍ਰੋਤਸਾਹਿਤ ਕਰਨਾ ਸੀ | ਇਸ ਮੌਕੇ ਵਿਦਿਆਰਥੀਆਂ ਨੂੰ ਯੌਨ ਉਤਪੀੜਨ, ਇਸ ਨਾਲ ਸੰਬੰਧਿਤ ਕਾਨੂੰਨੀ ਢਾਂਚੇ ਅਤੇ ਸਨਮਾਨਪੂਰਕ ਅਕਾਦਮਿਕ ਵਾਤਾਵਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨ ਲਈ ਇਕ ਗਿਆਨਵਰਧਕ ਭਾਸ਼ਣ ਦਿੱਤਾ ਗਿਆ | ਇਸ ਦੇ ਨਾਲ ਹੀ ਇਕ ਪੋਸਟਰ-ਨਿਰਮਾਣ ਗਤੀਵਿਧੀ ਵੀ ਕਰਵਾਈ ਗਈੇ | ਕਾਰਜਕ੍ਰਮ ਦਾ ਸਮਾਪਨ ਇਕ ਪ੍ਰਣ ਨਾਲ ਕੀਤਾ ਗਿਆ, ਜਿਸ ਰਾਹੀਂ ਵਿਦਿਆਰਥੀਆਂ ਨੇ ਗੌਰਵ, ਜਾਗਰੂਕਤਾ ਅਤੇ ਸੁਰੱਖਿਅਤ ਕੈਂਪਸ ਸੰਸਕਿ੍ਤੀ ਨੂੰ ਕਾਇਮ ਰੱਖਣ ਲਈ ਆਪਣੀ ਸਾਂਝੀ ਵਚਨਬੱਧਤਾ ਨੂੰ ਦੁਹਰਾਇਆ | ਡਾ. ਰੰਜਨਾ ਸੂਦ ਕਾਰਜਕਾਰੀ ਪਿ੍ੰਸੀਪਲ ਨੇ ਪ੍ਰਬੰਧਕ ਸੈੱਲਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ |