ਲੁਧਿਆਣਾ, 23 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਵਿਸ਼ਵ ਪੰਜਾਬੀ ਕਵੀ ਸਭਾ ਵਲੋਂ ਨÏਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਕ ਮਹਾਨ ਕਵੀ ਦਰਬਾਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੁੱਖ ਦਫ਼ਤਰ ਵਿਖੇ ਕਰਵਾਇਆ ਗਿਆ, ਜਿਸ ਵਿਚ ਡਾ. ਪ੍ਰੋਫੈਸਰ ਦਲਵਿੰਦਰ ਸਿੰਘ ਗਰੇਵਾਲ, ਗੁਰਮੀਤ ਸਿੰਘ ਡਾਇਰੈਕਟਰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਜੋਗਿੰਦਰ ਸਿੰਘ ਕੰਗ ਅਤੇ ਐਡਵੋਕੇਟ ਕਿਰਪਾਲ ਸਿੰਘ ਕਾਲੜਾ ਸ਼ਾਮਲ ਹੋਏ | ਕਵੀ ਦਰਬਾਰ ਦੇ ਆਰੰਭ ਵਿਚ ਭੁਪਿੰਦਰ ਸਿੰਘ ਸੈਣੀ ਨੇ ਕਵੀਆਂ ਕਵਿੱਤਰੀਆਂ ਤੇ ਹਾਜ਼ਰ ਹੋਏ ਪਤਵੰਤੇ ਸੱਜਣਾਂ ਨੂੰ ਜੀ ਆਇਆਂ ਨੂੰ ਆਖਿਆ | ਕਵੀ ਦਰਬਾਰ ਵਿਚ ਕ੍ਰਮਵਾਰ ਸਰਵਸ੍ਰੀ ਸੰਪੂਰਨ ਸਿੰਘ ਸਨਮ, ਅਮਰਜੀਤ ਕÏਰ ਲੋਟੇ, ਜਸਵਿੰਦਰ ਕÏਰ ਜੱਸੀ, ਅਮਰਜੀਤ ਕÏਰ ਜੀਤ, ਕੁਲਦੀਪ ਕÏਰ ਦੀਪ ਲੁਧਿਆਣਾਵੀ, ਚਰਨਜੀਤ ਸਿੰਘ ਚੰਨ, ਭੁਪਿੰਦਰ ਸਿੰਘ ਸੈਣੀ,ਜਸਪ੍ਰੀਤ ਕÏਰ ਫ਼ਲਕ, ਅਮਰਜੀਤ ਸਿੰਘ ਸ਼ੇਰਪੁਰੀ, ਪ੍ਰੋਫੈਸਰ ਡਾਕਟਰ ਦਲਵਿੰਦਰ ਸਿੰਘ ਗਰੇਵਾਲ, ਜੋਗਿੰਦਰ ਸਿੰਘ ਕੰਗ ਅਤੇ ਐਡਵੋਕੇਟ ਕਿਰਪਾਲ ਸਿੰਘ ਕਾਲੜਾ ਨੇ ਧੰਨ ਗੁਰੂ ਤੇਗ਼ ਬਹਾਦੁਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਦੀ ਲਾਸਾਨੀ ਸ਼ਹਾਦਤ ਦੇ ਸਬੰਧ ਵਿਚ ਵੈਰਾਗਮਈ ਕਵਿਤਾਵਾਂ ਪੇਸ਼ ਕੀਤੀਆਂ | ਕਵੀ ਦਰਬਾਰ ਦੇ ਅਖੀਰ ਵਿਚ ਡਾਇਰੈਕਟਰ ਗੁਰਮੀਤ ਸਿੰਘ ਨੇ ਸਭ ਦਾ ਧੰਨਵਾਦ ਕਰਦਿਆਂ ਸੁਝਾਅ ਦਿੱਤਾ ਕਿ ਸਭਾ ਨੂੰ ਅਜਿਹੇ ਪ੍ਰੇਰਨਾਵਾਂ ਦੇਣ ਵਾਲੇ ਕਵੀ ਦਰਬਾਰ ਹਰ ਇਕ ਗੁਰਦੁਆਰਾ ਸਾਹਿਬ, ਸਮਾਜਿਕ ਸੰਸਥਾਵਾਂ ਵਿਚ ਅਤੇ ਸਕੂਲਾਂ ਕਾਲਜਾਂ ਵਿਚ ਕਰਨੇ ਚਾਹੀਦੇ ਹਨ | ਸਟੇਜ ਦਾ ਸੰਚਾਲਨ ਐਡਵੋਕੇਟ ਕਿਰਪਾਲ ਸਿੰਘ ਕਾਲੜਾ ਵਲੋਂ ਕੀਤਾ ਗਿਆ | ਇਸ ਮÏਕੇ ਹੋਰਨਾਂ ਤੋਂ ਇਲਾਵਾ ਸਾਬਕਾ ਪ੍ਰਧਾਨ ਮਨੋਹਰ ਸਿੰਘ ਮੱਕੜ, ਅਮਨਦੀਪ ਕÏਰ, ਸ਼ਰਨਜੀਤ ਕÏਰ, ਜਗਮੋਹਨ ਸਿੰਘ (ਸਪੁੱਤਰ ਮਰਹੂਮ ਪੰਡਿਤ ਗੋਪਾਲ ਸਿੰਘ ਨਾਮਧਾਰੀ), ਐਡਵੋਕੇਟ ਸੰਜੇ ਵਸ਼ਿਸ਼ਟ, ਐਡਵੋਕੇਟ ਉਮੇਸ਼ ਸ਼ਰਮਾ, ਐਡਵੋਕੇਟ ਮੁਖ਼ਤਿਆਰ ਸਿੰਘ ਮਾਨ, ਐਡਵੋਕੇਟ ਪਰਮਿੰਦਰ ਸਿੰਘ ਕੁੱਕੀ ਤੇ ਕੁੱਝ ਹੋਰ ਕਾਵਿ ਰਸੀਏ ਵੀ ਹਾਜ਼ਰ ਸਨ |