ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਕਿਡਜ਼ ਕਾਰਨੀਵਲ ’ਚ ਮਾਰੀ ਬਾਜ਼ੀ
ਲਾਡੋਵਾਲ, 27 ਅਗਸਤ (ਬਲਬੀਰ ਸਿੰਘ ਰਾਣਾ)-ਪਿੰਡ ਲਾਦੀਆਂ ਖ਼ੁਰਦ ਦੀ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਨੰਨੇ ਮੁੰਨੇ ਬੱਚਿਆਂ ਨੇ ਨਿਊ ਜੀ. ਐਮ.
ਅ
ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਲਾਦੀਆਂ ਵਿਖੇ ਨੰਨੇ ਮੁੰਨੇ ਸਿਤਾਰਿਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਜਸਕਿਰਨ ਪੂਨਮ ਅਤੇ ਹੋਰ ਹਾਜ਼ਰੀਨ। ਤਸਵੀਰ-ਬਲਬੀਰ ਸਿੰਘ ਰਾਣਾ
28-08-2026
ਲਾਡੋਵਾਲ, 27 ਅਗਸਤ (ਬਲਬੀਰ ਸਿੰਘ ਰਾਣਾ)-ਪਿੰਡ ਲਾਦੀਆਂ ਖ਼ੁਰਦ ਦੀ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੇ ਨੰਨੇ ਮੁੰਨੇ ਬੱਚਿਆਂ ਨੇ ਨਿਊ ਜੀ.ਐਮ.ਟੀ. ਪਬਲਿਕ ਸਕੂਲ ਵਿਚ ਕਰਵਾਏ ਕਿਡਜ਼ ਕਾਰਨੀਵਲ ਸ਼ਾਨਦਾਰ ਪ੍ਰਾਪਤੀਆਂ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਅਕੈਡਮੀ ਦੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਦੱਸਿਆ ਕਿ ਨੰਨੇ ਮੁੰਨੇ ਸਿਤਾਰਿਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਜਿਵੇਂ ਕਿ ਈਵੈਂਟ-ਡਿਜੀਟਲ ਡ੍ਰੀਮਰਜ ਵਿਚ ਗੁਰਨਾਜ ਕੌਰ ਅਤੇ ਗੁਰਮਿਹਰ ਕੌਰ ਦੋਹਾਂ ਨੇ ਪਹਿਲਾ ਇਨਾਮ ਜਿੱਤਿਆ, ਈਵੈਂਟ-ਜੌਇਫੁਲ ਜਿੰਗਲਜ਼ ਵਿਚ ਹਨਾਇਆ ਵਿਗ ਨੇ ਪਹਿਲਾ ਇਨਾਮ ਆਪਣੀ ਝੋਲੀ ਵਿਚ ਪਾਇਆ; ਈਵੈਂਟ 6- ਡਾਂਸ ਆਫ ਗਲੋਰੀ ਵਿਚ ਜਮਾਤਾਂ 2 ਅਤੇ 3 ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਾਡੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੇ ਟਾਈਮ ਟਰੈਵਲ ਥੀਮ ਅਧੀਨ ਕਮਿਊਨੀਕੇਸ਼ਨ ਵਿਸ਼ੇ ’ਤੇ ਸ਼ਾਨਦਾਰ ਪੇਸ਼ਕਾਰੀ ਦਿੱਤੀ ਅਤੇ ਮਾਣ ਨਾਲ ਦੂਜਾ ਨਾਮ ਹਾਸਲ ਕੀਤਾ, ਜਿਸ ਵਿਚ ਵਿਦਿਆਰਥੀ ਭਾਗੀਦਾਰ ਤਨਿਸ਼ਿਕਾ ਸਿੰਘ ਅਤੇ ਬਵਨੀਤ ਕੌਰ ਜਮਾਤ-ਦੂਜੀ, ਜੈਸ਼ਿਕਾ, ਧਰੁਵਲੀਨ ਕੌਰ, ਤਾਹਿਸ਼ਾ, ਜਪਨੀਤ ਕੌਰ, ਹਰਸਿਰਤ ਕੌਰ ਅਤੇ ਜਪਜੀ ਕੌਰ ਗਿੱਲ (ਸਾਰੇ ਬੱਚੇ ਜਮਾਤ-ਤੀਜੀ) ਆਦਿ ਸ਼ਾਮਿ ਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਜਿੱਥੇ ਅਸੀਂ ਆਪਣੇ ਜੇਤੂਆਂ ਦੀ ਸ਼ਾਨਦਾਰ ਪ੍ਰਾਪਤੀਆਂ ਦਾ ਮਾਣ ਨਾਲ ਜਸ਼ਨ ਮਨਾ ਰਹੇ ਹਾਂ, ਉਥੇ ਅਸੀਂ ਹਰ ਉਸ ਵਿਦਿਆਰਥੀ ਦੀ ਦਿਲੋਂ ਪ੍ਰਸ਼ੰਸਾ ਵੀ ਕਰਦੇ ਹਾਂ ਜਿਸ ਨੇ ਇਸ ਪ੍ਰੋਗਰਾਮ ਵਿਚ ਭਾਗ ਲੈ ਕੇ ਵਾਹ ਵਾਹ ਖੱਟੀ। ਉਨ੍ਹਾਂ ਦਾ ਆਤਮਵਿਸ਼ਵਾਸ, ਉਤਸ਼ਾਹ, ਮੰਚ ’ਤੇ ਪ੍ਰਭਾਵਸ਼ਾਲੀ ਪੇਸ਼ਕਾਰੀ ਅਤੇ ਪ੍ਰਦਰਸ਼ਨ ਕਰਨ ਦਾ ਸਾਹਸ ਇਸ ਸਮਾਗਮ ਨੂੰ ਹੋਰ ਵੀ ਚਾਰ ਚੰਨ ਲਗਾਉਂਦਾ ਹੈ। ਪ੍ਰਧਾਨ ਲਾਦੀਆਂ ਨੇ ਦੱਸਿਆ ਕਿ ਅਧਿਆਪਕਾਂ ਅਤੇ ਈਵੈਂਟ ਇੰਚਾਰਜਾਂ ਦਾ ਵੀ ਵਿਸ਼ੇਸ਼ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀ ਅਣਥੱਕ ਮਿਹਨਤ, ਮਾਰਗ ਦਰਸ਼ਨ, ਸਿਰਜਨਾਤਮਕਤਾ ਅਤੇ ਲਗਾਤਾਰ ਤਿਆਰੀ ਦੇ ਸਾਡੇ ਵਿਦਿਆਰਥੀਆਂ ਨੂੰ ਮੰਚ ’ਤੇ ਧਰੂ ਤਾਰੇ ਵਾਂਗ ਚਮਕਣ ਦਾ ਮੌਕਾ ਦਿੱਤਾ ਅਤੇ ਅਸੀਂ ਮਾਪਿਆਂ ਦੇ ਨਿਰੰਤਰ ਉਤਸ਼ਾਹ, ਸਹਿਯੋਗ ਅਤੇ ਸਮਰਥਨ ਲਈ ਵੀ ਹਾਰਦਿਕ ਧੰਨਵਾਦ ਕਰਦੇ ਹਾਂ। ਇਸ ਮੌਕੇ ਪ੍ਰਿੰਸੀਪਲ ਜਸਕਿਰਨ ਪੂਨਮ ਅਤੇ ਪ੍ਰਧਾਨ ਹਰਮਿੰਦਰ ਸਿੰਘ ਲਾਦੀਆਂ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਅਤੇ ਪ੍ਰਾਪਤੀਆਂ ਲਈ ਦਿਲੋਂ ਵਧਾਈ ਦਿੱਤੀ ਅਤੇ ਪੁਰਜ਼ੋਰ ਸ਼ਲਾਘਾ ਵੀ ਕੀਤੀ। ਉਨ੍ਹਾਂ ਵਿਦਿਆਰਥੀਆਂ ਵਲੋਂ ਅੰਮ੍ਰਿਤ ਇੰਡੋ ਕੈਨੇਡੀਅਨ ਅਕੈਡਮੀ ਦੀ ਨੁਮਾਇੰਦਗੀ, ਆਤਮਵਿਸ਼ਵਾਸ ਅਤੇ ਮਾਣ ਨਾਲ ਕਰਨ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਇਨ੍ਹਾਂ ਪ੍ਰਾਪਤੀਆਂ ਨੂੰ ਸੰਭਵ ਬਣਾਉਣ ਵਿਚ ਅਧਿਆਪਕਾਂ, ਈਵੈਂਟ ਇੰਚਾਰਜਾਂ ਅਤੇ ਮਾਪਿਆਂ ਦੇ ਸੱਚੇ ਯਤਨਾਂ ਦੀ ਵੀ ਸਰਾਹਨਾ ਕੀਤੀ, ਜਿਨ੍ਹਾਂ ਸਦਕੇ ਇਨ੍ਹਾਂ ਬੱਚਿਆਂ ਨੇ ਐਡੀਆਂ ਵੱਡੀਆਂ ਪ੍ਰਾਪਤੀਆਂ ਕੀਤੀਆਂ। ਇਸ ਮੌਕੇ ਸਕੂਲ ਸਟਾਫ਼ ਅਤੇ ਬੱਚੇ ਵੀ ਹਾਜ਼ਰ ਸਨ।