ਲੁਧਿਆਣਾ, 23 ਦਸੰਬਰ (ਜਤਿੰਦਰ ਭੰਬੀ)-ਰਾਹੋਂ ਰੋਡ 'ਤੇ ਸਥਿਤ ਵੱਖ ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰਨ ਵਾਲੇ ਸਕੂਲ ਗੁਰੂ ਗੋਬਿੰਦ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਪਿ੍ੰਸ ਕੁਮਾਰ ਨੇ ਰਾਜ ਪੱਧਰੀ ਕਰਾਟੇ ਮੁਕਾਬਲੇ ਵਿਚ ਸਿਲਵਰ ਮੈਡਲ ਪ੍ਰਾਪਤ ਕਰਕੇ ਜਿੱਥੇ ਸਕੂਲ ਦਾ ਨਾਮ ਰੌਸ਼ਨ ਕੀਤਾ, ਉਥੇ ਹੀ ਆਪਣੇ ਮਾਪਿਆਂ ਦਾ ਸਿਰ ਵੀ ਮਾਣ ਨਾਲ ਉਚਾ ਕੀਤਾ | ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਸਕੂਲ ਦੇ ਪਿ੍ੰਸੀਪਲ ਡਾ: ਹਰਨੇਕ ਸਿੰਘ ਨੇ ਕਿਹਾ ਕਿ ਇਹ ਜਿੱਤ ਦਾ ਸਿਹਰਾ ਸਰੀਰਕ ਸਿੱਖਿਆ ਦੇ ਅਧਿਆਪਕ ਨੂੰ ਜਾਂਦਾ ਹੈ | ਇਸ ਮੌਕੇ ਪਿ੍ੰਸੀਪਲ ਡਾ. ਹਰਨੇਕ ਸਿੰਘ ਨੇ ਵਿਦਿਆਰਥੀ ਪਿ੍ੰਸ ਕੁਮਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ |