ਆਲਮਗੀਰ, 23 ਦਸੰਬਰ (ਜਰਨੈਲ ਸਿੰਘ ਪੱਟੀ)-ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪਣੇ ਮੁਬਾਰਕ ਚਰਨ ਆਲਮਗੀਰ ਦੀ ਧਰਤੀ 'ਤੇ ਪਾਉਣ ਦੀ ਯਾਦ ਨੂੰ ਸਮਰਪਿਤ ਕਰਵਾਏ ਜਾਂਦੇ ਸਾਲਾਨਾ ਸਭਾ (ਜੋੜ ਮੇਲ) ਦੀਆਂ ਤਿਆਰੀਆਂ ਸ਼ਰਧਾ ਪੂਰਵਕ ਅਤੇ ਵੱਡੇ ਪੱਧਰ 'ਤੇ ਚੱਲ ਰਹੀਆਂ ਹਨ¢ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 28, 29, 30 ਦਸੰਬਰ 14, 15 ਅਤੇ 16 ਪੋਹ, ਦਿਨ ਐਤਵਾਰ ਤੋਂ ਮੰਗਲਵਾਰ ਨੂੰ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ¢ ਉਨ੍ਹਾਂ ਦੱਸਿਆ ਕਿ 28 ਦਸੰਬਰ ਦਿਨ ਐਤਵਾਰ ਨੂੰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਉਪਰੰਤ 10.30 ਵਜੇ ਨਗਰ ਕੀਰਤਨ ਦੀ ਰਵਾਨਗੀ ਹੋਵੇਗੀ | ਇਸ ਦÏਰਾਨ ਐਸ.ਜੀ.ਪੀ.ਸੀ. ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸੰਗਤਾਂ ਦੇ ਦਰਸ਼ਨ ਦੀਦਾਰੇ ਕਰਨ ਲਈ ਵਿਸ਼ੇਸ਼ ਤÏਰ ਤੇ ਹਾਜ਼ਰ ਹੋਣਗੇ ਅਤੇ ਨਗਰ ਕੀਰਤਨ ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਗੁਰੂ ਘਰ ਆ ਕੇ ਸਮਾਪਤ ਹੋਵੇਗਾ | 29 ਤਰੀਕ ਦਿਨ ਸੋਮਵਾਰ ਨੂੰ ਭਾਈ ਨਗਾਹੀਆ ਸਿੰਘ ਜੀ ਨੂੰ ਸਮਰਪਿਤ ਵਿਸ਼ੇਸ਼ ਦੀਵਾਨ ਸਜਣਗੇ¢ 30 ਤਰੀਕ ਸਵੇਰੇ 8.00 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸਾਰਾ ਦਿਨ ਰਾਗੀ, ਢਾਡੀ, ਕਥਾ, ਕਵੀਸ਼ਰੀ ਜਥੇ ਗੁਰੂ ਜੱਸ ਰਾਹੀਂ ਸੰਗਤ ਨੂੰ ਨਿਹਾਲ ਕਰਨਗੇ¢ ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ, ਮੀਤ ਮੈਨੇਜਰ ਭੁਪਿੰਦਰ ਸਿੰਘ ਜੋਸ਼ੀ ਨੇ ਦੱਸਿਆ ਕਿ ਸਾਲਾਨਾ ਸਭਾ ਦੇ ਮੱਦੇ ਨਜ਼ਰ ਗੁਰੂ ਘਰ ਜਾਂਦੇ ਰਸਤਿਆਂ ਦੀ ਸਾਫ਼-ਸਫ਼ਾਈ ਕਰਵਾ ਕੇ ਸੜਕ ਦੀਆਂ ਬਰਮਾ ਨੂੰ ਪੂਰਿਆ ਜਾ ਰਿਹਾ ਹੈ ਤਾਂ ਜੋ ਸੰਗਤਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ¢ ਇਸ ਮÏਕੇ ਗੁਰਦੀਪ ਸਿੰਘ ਰਾਜੂ ਆਲਮਗੀਰ, ਰਾਗੀ ਭਾਈ ਮੇਜਰ ਸਿੰਘ, ਮਨਪ੍ਰੀਤ ਸਿੰਘ ਮਣੀ ਖੱਟੜਾ, ਤਲਵਿੰਦਰ ਸਿੰਘ ਮੁਲਤਾਨੀ, ਅਮਨਦੀਪ ਸਿੰਘ, ਰਵਿੰਦਰ ਸਿੰਘ, ਸਿਕੰਦਰ ਸਿੰਘ ਚੁਬਕੀ, ਭਾਈ ਬਘੇਲ ਸਿੰਘ, ਜਥੇਦਾਰ ਹਰਵਿੰਦਰ ਸਿੰਘ ਜੱਸੋਵਾਲ, ਹਰਪ੍ਰੀਤ ਸਿੰਘ, ਸ਼ਰਨਜੀਤ ਸਿੰਘ ਖਾਲਸਾ ਦਲ ਬਾਬਾ ਵਿਧੀ ਚੰਦ, ਜਸਲੀਨ ਕÏਰ ਖਾਲਸਾ, ਜਸਵੰਤ ਸਿੰਘ ਜੋਸ਼, ਹਰਜਿੰਦਰ ਸਿੰਘ ਭੋਲਾ ਸੇਖੋਂ, ਰਾਮਸ਼ਰਨ ਸਿੰਘ, ਜਸਵੀਰ ਸਿੰਘ ਜੱਸਾ ਸਮੇਤ ਹੋਰ ਵੀ ਸੇਵਾਦਾਰ ਅਤੇ ਸੰਗਤਾਂ ਹਾਜ਼ਰ ਸਨ¢