14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਸਮਾਜਿਕ ਏਕਤਾ ਦਾ ਪ੍ਰਤੀਕ ਬਣਦਾ ਜਾ ਰਿਹਾ ਮਹਾਨ ਸੰਤ ਸੰਮੇਲਨ-ਮਦਨ ਲਾਲ ਬੱਗਾ <br/>

Ad Position 21
No active advertisement
ਅਜੀਤ ਡੈਸਕ 28-12-2025
ਲੁਧਿਆਣਾ, 27 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਅੰਬੇਡਕਰ ਚੌਕ ਜਲੰਧਰ ਬਾਈਪਾਸ ਦਾਣਾ ਮੰਡੀ ਵਿਖੇ 30 ਦਸੰਬਰ ਨੂੰ ਕਰਵਾਏ ਜਾ ਰਹੇ ਹੋ ਰਹੇ 10ਵੇਂ ਮਹਾਨ ਸੰਤ ਸੰਮੇਲਨ ਦੇ ਸਬੰਧ ਵਿਚ ਸੱਦੇ ਪੱਤਰ ਦਿੱਤੇ ਜਾ ਰਹੇ ਹਨ | ਇਸ ਦÏਰਾਨ ਸਤਿਗੁਰੂ ਰਵਿਦਾਸ ਧਰਮ ਸਮਾਜ (ਸਰਧਸ) ਪੰਜਾਬ ਵਲੋਂ ਅੱਜ ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਨੂੰ ਸੱਦੇ ਪੱਤਰ ਦਿੱਤੇ ਗਏ | ਅੱਜ ਹਲਕਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਨੂੰ ਸਰਧਸ ਵਲੋਂ ਸੱਦਾ ਪੱਤਰ ਦਿੱਤਾ ਗਿਆ | ਵਿਧਾਇਕ ਬੱਗਾ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਧਰਮ ਸਮਾਜ ਵਲੋਂ ਕਰਵਾਏ ਜਾ ਰਿਹਾ ਮਹਾਨ ਸੰਤ ਸੰਮੇਲਨ ਸਮਾਜਿਕ ਏਕਤਾ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ | ਮੈਂ ਤਹਿ ਦਿਲੋਂ ਅਰਦਾਸ ਕਰਦਾ ਹਾਂ ਕਿ ਸਰਧਸ ਵਲੋਂ 30 ਦਸੰਬਰ ਨੂੰ ਕਰਵਾਏ ਜਾ ਰਹੇ ਸੰਤ ਸੰਮੇਲਨ ਸਾਰਿਆਂ ਲਈ ਖ਼ੁਸ਼ੀਆਂ ਖੇੜਿਆਂ ਦਾ ਨਵਾਂ ਸਾਲ ਲੈ ਕੇ ਆਵੇ | ਮੁੱਖ ਪ੍ਰਬੰਧਕ ਸਕੱਤਰ ਹਰਜਿੰਦਰ ਸੁਜਾਤਵਾਲ ਨੇ ਕਿਹਾ ਕਿ ਸਰਧਸ ਹਮੇਸ਼ਾ ਸਾਰੇ ਧਰਮਾਂ ਅਤੇ ਸਾਰੇ ਸਮਾਜ ਨੂੰ ਨਾਲ ਲੈ ਕੇ ਮਹਾਨ ਸੰਤ ਸੰਮੇਲਨ ਕਰਵਾਉਂਦਾ ਹੈ ਇਸ ਸੰਮੇਲਨ ਵਿਚ ਆਕੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੋ | ਇਸ ਮÏਕੇ ਐਡਵੋਕੇਟ ਗÏਰਵ ਬੱਗਾ, ਸੁਭਾਸ਼ ਗੁਪਤਾ ਸੰਵੇਦਨਾ ਟਰੱਸਟ, ਰਿਤੇਸ਼ ਜੈਨ, ਰਚੀਨ ਅਰੋੜਾ, ਕੁਲਵੰਤ ਸਿੰਘ ਮੇਤੋਂ ਜਰਨਲ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ, ਹਰਭਜਨ ਸਿੰਘ ਦੁਲਮਾ ਪ੍ਰਧਾਨ ਦਿਹਾਤੀ ਲੁਧਿਆਣਾ ਇੰਚਾਰਜ, ਜਗਤਾਰ ਸਿੰਘ ਰਿਟਾਇਰ ਬੈਂਕ ਮੈਨੇਜਰ, ਜ਼ਿਲ੍ਹਾ ਸਕੱਤਰ ਰਾਮ ਲੋਕ, ਸੋਢੀ ਸਿੰਘ ਮੰਗਲੀ ਨੀਚੀ, ਅਮਰਜੀਤ ਸਾਹਨੇਵਾਲ, ਈਸ਼ਰ ਸਿੰਘ ਜਮਾਲਪੁਰ, ਸ਼ਗਾਰਾ ਰਾਮ ਨੂਰਵਾਲਾ ਬੂਥ ਪ੍ਰਧਾਨ, ਜਸਵੀਰ ਸਿੰਘ ਭੈਰੋ ਮੁਨਾ, ਜਗਪਾਲ ਸਿੰਘ ਜਮਾਲਪੁਰ ਕੁਲੀਅਰ, ਕਮਕਾਤ ਤਾਜਪੁਰੀ, ਲਲਿਤਾ ਬੂਧ ਸਰਪੰਚ ਕਾਲੋਨੀ ਅਤੇ ਹੋਰ ਸ਼ਖ਼ਸੀਅਤਾਂ ਨੂੰ ਸੱਦੇ ਪੱਤਰ ਦਿੱਤੇ ਗਏ | ਇਸ ਮÏਕੇ ਤੇ ਸਰਧਸ ਪਰਿਵਾਰ ਵਲੋਂ ਪ੍ਰਧਾਨ ਆਨੰਦ ਕਿਸ਼ੋਰ, ਚੇਅਰਮੈਨ ਸੋਮਨਾਥ ਹੀਰ, ਵਿਜੇ ਝੱਲੀ, ਵਿੱਕੀ ਸ਼ਿੰਜੀ, ਸੰਨੀ, ਗੁਰਪ੍ਰੀਤ ਲਾਲੀ, ਸ਼ਮਸ਼ੇਰ ਸਿੰਘ, ਦੀਪਾ ਸੈਣੀ ਹੋਰ ਸਾਥੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਬੇਕਾਬੂ ਕਾਰ ਝੁੱਗੀਆਂ ਵਿਚ ਵੜੀ, ਤਿੰਨ ਜ਼ਖਮੀ <br/> ਅਗਲੀ ਖ਼ਬਰ ਪੀ.ਏ.ਯੂ. ਦੇ ਡਾਇਰੈਕਟੋਰੇਟ ਪਸਾਰ ਸਿੱਖਿਆ ਨੂੰ ਖੇਤੀ ਪਸਾਰ ਕਾਰਜਾਂ ਲਈ ਸਰਵੋਤਮ ਕੇਂਦਰ ਦਾ ਐਵਾਰਡ ਹਾਸਿਲ <br/>
Ad Position 24