25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

-ਮਾਮਲਾ ਬੱਗਾ ਕਲਾਂ 'ਚ ਰਸਾਇਣ ਗੈਸ ਪਲਾਂਟ ਲਗਾਉਣ ਦਾ-<br> ਸਰਪੰਚ ਕੋਲੋਂ ਧੱਕੇ ਨਾਲ ਦਸਤਖਤ ਕਰਵਾਉਣ ਆਈ ਪੁਲਿਸ ਪਿੰਡ ਵਾਸੀਆਂ ਨੇ ਮੋੜੀ ਬੇਰੰਗ <br/>

Ad Position 21
No active advertisement
ਅਜੀਤ ਡੈਸਕ 31-12-2025
ਲਾਡੋਵਾਲ, 30 ਦਸੰਬਰ (ਬਲਬੀਰ ਸਿੰਘ ਰਾਣਾ)-ਬੀਤੀ ਦੇਰ ਸ਼ਾਮ ਪੁਲਿਸ ਪ੍ਰਸ਼ਾਸਨ ਵਲੋਂ ਪਿੰਡ ਚਾਹੜਾਂ ਦੇ ਰਸਾਇਣ ਬਾਇਓ ਗੈਸ ਪਲਾਂਟ ਬੱਗਾ ਕਲਾਂ ਦੀ ਕਾਫ਼ੀ ਮਹੀਨਿਆਂ ਤੋਂ ਰੁਕੀ ਉਸਾਰੀ ਨੂੰ ਫਿਰ ਤੋਂ ਸ਼ੁਰੂ ਕਰਵਾਉਣ ਲਈ ਧੱਕੇ ਨਾਲ ਸਹਿਮਤੀ ਪੱਤਰ 'ਤੇ ਸਰਪੰਚ ਕੋਲੋਂ ਦਸਤਖਤ ਕਰਵਾਉਣ ਲਈ ਘੇਰਾਬੰਦੀ ਕੀਤੀ ਗਈ | ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਸਤਨਾਮ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਬੀਤੀ ਦੇਰ ਸ਼ਾਮ ਨੂੰ ਸਿਵਲ ਵਰਦੀ ਵਿਚ ਪੁਲਿਸ ਦੇ ਮੁਲਾਜ਼ਮ ਉਸ ਦੇ ਘਰ ਆਏ | ਸਰਪੰਚ ਨੇ ਦੱਸਿਆ ਕਿ ਮੇਰੇ ਪੁੱਛਣ 'ਤੇ ਪੁਲਿਸ ਮੁਲਾਜ਼ਮਾਂ ਨੇ ਕਿਹਾ ਕਿ ਬੱਗਾ ਕਲਾਂ ਵਿਚ ਲੱਗਣ ਵਾਲੇ ਰਸਾਇਣ ਗੈਸ ਪਲਾਂਟ ਦੀ ਉਸਾਰੀ ਮੁੜ ਸ਼ੁਰੂ ਕਰਵਾਉਣ ਲਈ ਪਿੰਡ ਦੇ ਸਰਪੰਚ ਅਤੇ ਪੰਚਾਇਤ ਦੀ ਸਹਿਮਤੀ ਚਾਹੀਦੀ ਹੈ, ਜਿਸ ਲਈ ਸਾਨੂੰ ਦਸਤਖਤ ਚਾਹੀਦੇ ਹਨ | ਸਰਪੰਚ ਮੁਤਾਬਿਕ ਜਦੋਂ ਮੈਂ ਇਹ ਗੱਲ ਆਖ ਕੇ ਨਾਂਹ ਕਰ ਦਿੱਤੀ ਕਿ ਮੈਂ ਪਿੰਡ ਵਾਸੀਆਂ ਦੀ ਸਹਿਮਤੀ ਤੋਂ ਬਗੈਰ ਕਿਸੇ ਕਾਗਜ਼ ਉਪਰ ਦਸਤਖਤ ਨਹੀਂ ਕਰਾਂਗ | ਦੂਜੇ ਪਾਸੇ ਜਦ ਪੁਲਿਸ ਵਲੋਂ ਮੇਰੇ ਨਾਲ ਬੁਰਾ ਵਰਤਾਓ ਕਰਨਾ ਸ਼ੁਰੂ ਕੀਤਾ ਤਾਂ ਮੈਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਦੀ ਆਵਾਜ਼ ਸੁਣਦਿਆਂ ਉਥੇ ਪਿੰਡ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਪੁਲਿਸ ਵਲੋਂ ਕੀਤੇ ਮੇਰੇ 'ਤੇ ਦੁਰਵਿਹਾਰ ਅਤੇ ਧੱਕੇਸ਼ਾਹੀ ਦਾ ਡੱਟ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ | ਸਰਪੰਚ ਅਤੇ ਹੋਰਾਂ ਨੇ ਦੱਸਿਆ ਕਿ ਪਿੰਡ ਵਾਸੀਆਂ ਦੇ ਵਧਦੇ ਰੋਹ ਨੂੰ ਵੇਖਦਿਆਂ ਪੁਲਿਸ ਨੂੰ ਬਿਨਾਂ ਕਿਸੇ ਕਾਰਵਾਈ ਕਰਨ ਤੋਂ ਖਾਲੀ ਵਾਪਸ ਪਰਤਣਾ ਪਿਆ | ਇਸ ਮੌਕ ਇਸ ਮੌਕੇ ਜਸਪਾਲ ਸਿੰਘ ਸੋਢੀ, ਗੁਰਮੇਲ ਸਿੰਘ ਬਾਬਾ, ਨਛੱਤਰ ਸਿੰਘ, ਗੁਰਪ੍ਰੀਤ ਸਿੰਘ, ਬੂਟਾ ਸਿੰਘ ਨੰਬਰਦਾਰ, ਸੁੱਚਾ ਸਿੰਘ ਟੋਨੀ, ਜਸਵੀਰ ਸਿੰਘ ਲਾਲੀ, ਅੰਗਰੇਜ਼ ਸਿੰਘ ਗੇਜਾ, ਰਣਜੀਤ ਸਿੰਘ ਚੌਹਾਨ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਜੋਬਨ ਸਿੰਘ, ਸਾਵਨ ਸਿੰਘ, ਧਰਮ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਦੀਆਂ ਔਰਤਾਂ ਤੇ ਮਰਦ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹੀਦਾਂ ਦੀ ਯਾਦ ਵਿਚ ਦਸਮੇਸ਼ ਮਾਰਕੀਟ ਢੰਡਾਰੀ ਖੁਰਦ ਵਿਖੇ ਦੁੱਧ ਦਾ ਲੰਗਰ ਲਗਾਇਆ <br/> ਅਗਲੀ ਖ਼ਬਰ ਸੋਸ਼ਲ ਮੀਡੀਆ 'ਤੇ ਭੜਕਾਊ ਪ੍ਰਚਾਰ ਕਰਨ ਵਾਲੇ ਨੌਜਵਾਨ ਖ਼ਿਲਾਫ਼ ਕੇਸ ਦਰਜ
Ad Position 24