ਲੁਧਿਆਣਾ, 30 ਦਸੰਬਰ (ਭੁਪਿੰਦਰ ਸਿੰਘ ਬੈਂਸ)-ਬਸੰਤ ਨਗਰ ਵਿਚ ਬੀਤੀ ਰਾਤ ਇਕ ਬਹੁਮੰਜ਼ਿਲਾਂ ਕਬਾੜ ਦੇ ਗੋਦਾਮ ਨੰੂ ਅੱਗ ਲੱਗਣ ਦੇ ਮਾਮਲੇ ਵਿਚ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨਿਗਮ ਅਧਿਕਾਰੀਆਂ ਤੇ ਫਾਇਰ ਬਿ੍ਗੇਡ ਦੇ ਅਧਿਕਾਰੀਆਂ ਨੂੰ ਅੱਗ ਲੱਗਣ ਦੇ ਕਾਰਨਾਂ ਦੀ ਪੂਰੀ ਜਾਂਚ ਕਰਨ ਦੇ ਹੁਕਮ ਦਿੱਤੇ ਹਨ | ਉਨ੍ਹਾਂ ਕਿਹਾ ਕਿ ਘਟਨਾ ਦੇ ਪਿੱਛੇ ਜੇਕਰ ਕਿਸੇ ਤਰ੍ਹਾਂ ਦੀ ਲਾਪਰਵਾਹੀ ਜਾਂ ਗੜਬੜ ਸਾਹਮਣੇ ਆਉਂਦੀ ਹੈ ਤਾਂ ਗੋਦਾਮ ਮਾਲਕ ਖ਼ਿਲਾਫ਼ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ | ਨਗਰ ਨਿਗਮ ਕਮਿਸ਼ਨਰ ਵਲੋਂ ਸ਼ਹਿਰਵਾਸੀਆਂ ਨੰੂ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰਾਂ ਅਤੇ ਵਪਾਰਕ ਸਥਾਨਾਂ 'ਤੇ ਅੱਗ ਸੁਰੱਖਿਆ ਸੰਬੰਧੀ ਢੁੱਕਣੇ ਪ੍ਰਬੰਧ ਜ਼ਰੂਰ ਕਰਨ, ਤਾਂ ਜੋ ਕਿਸੇ ਵੀ ਅਣਹੋਣੀ ਘਟਨਾ ਤੋਂ ਬੱਚਿਆ ਜਾ ਸਕੇ |