25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-12-2025

ਸਾਲ 2025 ਵਿਚ ਪੁਲਿਸ ਵਲੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਕੀਤੇ ਬਰਾਮਦ <br/>

Ad Position 21
No active advertisement
ਅਜੀਤ ਡੈਸਕ 31-12-2025
ਲੁਧਿਆਣਾ, 30 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਵਲੋਂ ਸਾਲ 2025 ਵਿਚ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਇਹ ਮੁਹਿੰਮ ਇਸ ਸਾਲ ਵੀ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਨਸ਼ਾ ਰੋਕੂ ਕਾਨੂੰਨ ਅਧੀਨ 1218 ਕੇਸ ਦਰਜ ਕਰਕੇ 1580 ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕੀਤਾ ਗਿਆ¢ ਇਸ ਦੌਰਾਨ ਪੁਲਿਸ ਵਲੋਂ 26 ਕਿੱਲੋ 812 ਗ੍ਰਾਮ ਅਫ਼ੀਮ, 535 ਕਿੱਲੋ 800 ਗ੍ਰਾਮ ਭੁੱਕੀ ਚੂਰਾ, 100 ਕਿੱਲੋ 075 ਗ੍ਰਾਮ ਗਾਂਜਾ, 32 ਕਿੱਲੋ 789 ਗ੍ਰਾਮ ਹੈਰੋਈਨ ਅਤੇ ਹੋਰ ਨਸ਼ੀਲੇ ਪਦਾਰਥਾਂ ਸਮੇਤ 20.29 ਲੱਖ ਦੀ ਨਸ਼ੇ ਦੀ ਰਕਮ ਬਰਾਮਦ ਕੀਤੀ ਹੈ¢ ਐਨ.ਡੀ.ਸੀ.ਪੀ. ਐਕਟ ਦੀ ਧਾਰਾ 68 ਐਫ. ਅਧੀਨ 14 ਮਾਮਲਿਆਂ ਵਿਚ ਲਗਭਗ 1.14 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ¢ ਉਨ੍ਹਾਂ ਦੱਸਿਆ ਕਿ 200 ਨਸ਼ਾ ਪੀੜਤਾਂ ਨੂੰ ਇਲਾਜ ਲਈ ਦਾਖਲ ਕਰਵਾਇਆ ਗਿਆ ਅਤੇ 2947 ਵਿਅਕਤੀਆਂ ਦਾ ਨਸ਼ਾ ਛਡਾਊ. ਸੈਂਟਰਾਂ ਵਿਚ ਇਲਾਜ ਯਕੀਨੀ ਬਣਾਇਆ ਗਿਆ¢ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ 18 ਜਾਇਦਾਦਾਂ ਢਾਹੀਆਂ ਗਈਆਂ ਅਤੇ 76 ਕਾਸੋ ਆਪ੍ਰੇਸ਼ਨ ਅਮਲ ਵਿਚ ਲਿਆਂਦੇ ਗਏ¢ ਉਨ੍ਹਾਂ ਦੱਸਿਆ ਕਿ ਸ਼ਰਾਬ ਮਾਫ਼ੀਆ ਵਿਰੁੱਧ ਐਕਸਾਈਜ਼ ਐਕਟ ਤਹਿਤ 279 ਕੇਸ ਦਰਜ ਕਰਕੇ 323 ਦੋਸ਼ੀ ਗਿ੍ਫ਼ਤਾਰ ਕੀਤੇ ਗਏ¢ ਇਸ ਦÏਰਾਨ 203 ਲੀਟਰ 750 ਮਿਲੀਲਿਟਰ ਨਕਲੀ ਸ਼ਰਾਬ, 6822 ਲੀਟਰ 510 ਮਿਲੀਲਿਟਰ ਦੇਸੀ ਸ਼ਰਾਬ, 1462 ਲੀਟਰ 460 ਮਿਲੀਲਿਟਰ ਅੰਗਰੇਜ਼ੀ ਸ਼ਰਾਬ, 85 ਲੀਟਰ 580 ਮਿਲੀਲਿਟਰ ਬੀਅਰ ਅਤੇ 50 ਲੀਟਰ ਲਾਹਣ ਬਰਾਮਦ ਕੀਤੀ ਗਈ¢ ਪੁਲਿਸ ਕਮਿਸ਼ਨਰ ਨੇ ਦੱਸਿਆ ਗੈਂਗਸਟਰਾਂ ਅਤੇ ਅੱਤਵਾਦੀਆਂ ਵਿਰੁੱਧ ਆਰਮਜ਼ ਐਕਟ ਅਤੇ ਵਿਸਫੋਟਕ ਐਕਟ ਅਧੀਨ 32 ਕੇਸ ਦਰਜ ਹੋਏ ਅਤੇ 58 ਦੋਸ਼ੀ ਗਿ੍ਫ਼ਤਾਰ ਕੀਤੇ ਗਏ¢ ਪੁਲਿਸ ਨੇ 93 ਪਿਸਤÏਲ ਅਤੇ ਰਿਵਾਲਵਰ, 3 ਰਾਈਫਲਾਂ/ਬੰਦੂਕਾਂ, 311 ਕਾਰਤੂਸ, 28 ਮੈਗਜ਼ੀਨ ਅਤੇ 3 ਹੈੱਡ ਗਰਨੇਡ ਬਰਾਮਦ ਕਰਕੇ ਹਿੰਸਕ ਅਪਰਾਧਾਂ ਵਿਰੁੱਧ ਸਖ਼ਤ ਕਦਮ ਚੁੱਕੇ ਹਨ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਫ਼ਰਾਰ ਦੋਸ਼ੀਆਂ ਵਿਰੁੱਧ ਵਿਸ਼ੇਸ਼ ਮੁਹਿੰਮ ਦੌਰਾਨ 381 ਭਗÏੜੇ ਅਪਰਾਧੀ ਗਿ੍ਫ਼ਤਾਰ ਕੀਤੇ ਗਏ¢ ਝਪਟਮਾਰੀ ਦੇ ਮਾਮਲਿਆਂ ਵਿਚ 80 ਫ਼ੀਸਦੀ ਤੋਂ ਵਧ ਕੇਸ ਹੱਲ ਕਰਕੇ 2.80 ਕਰੋੜ ਦੀ ਚੋਰੀਸ਼ੁਦਾ ਜਾਇਦਾਦ ਬਰਾਮਦ ਕੀਤੀ ਗਈ, ਜਿਸ ਵਿਚ 219 ਵਾਹਨ, 780 ਮੋਬਾਈਲ ਫ਼ੋਨ, ਸੋਨੇ ਅਤੇ ਚਾਂਦੀ ਦੇ ਗਹਿਣੇ ਅਤੇ 63.21 ਲੱਖ ਨਗਦ ਰਕਮ ਸ਼ਾਮਿਲ ਹੈ¢ ਸਾਲ ਦÏਰਾਨ 3824 ਬਕਾਇਆ ਗਿ੍ਫ਼ਤਾਰੀਆਂ ਅਮਲ ਵਿਚ ਲਿਆਂਦੀਆਂ ਗਈਆਂ ਅਤੇ 5865 ਪੁਰਾਣੇ ਕੇਸ ਨਿਪਟਾਏ ਗਏ | ਟਰੈਫ਼ਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 2.91 ਲੱਖ ਤੋਂ ਵਧ ਚਲਾਨ ਜਾਰੀ ਕੀਤੇ ਗਏ | ਉਨ੍ਹਾਂ ਦੱਸਿਆ ਕਿ ਪ੍ਰਭਾਵਸ਼ਾਲੀ ਜਾਂਚ ਅਤੇ ਮਜ਼ਬੂਤ ਪੈਰਵੀ ਦੇ ਨਤੀਜੇ ਵਜੋਂ ਕੇਸਾਂ ਵਿਚ 92.7 ਫ਼ੀਸਦੀ ਸਜਾ ਦਰ ਹਾਸਲ ਹੋਈ ਹੈ¢ ਉਨ੍ਹਾਂ ਨੇ ਦੁਹਰਾਇਆ ਕਿ ਲੁਧਿਆਣਾ ਪੁਲਿਸ ਨਸ਼ਿਆਂ ਅਤੇ ਅਪਰਾਧ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਉਂਦਿਆਂ ਨਾਗਰਿਕਾਂ ਦੀਆਂ ਸੁਰੱਖਿਆ ਅਤੇ ਭਲਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ¢

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਸ-1 ਦੁੱਗਰੀ ਵਿਖੇ ਵਿਸ਼ੇਸ਼ ਕੀਰਤਨ ਸਮਾਗਮ <br/> ਅਗਲੀ ਖ਼ਬਰ ਬਸੰਤ ਨਗਰ ਅੱਗ ਮਾਮਲਾ ਕਮਿਸ਼ਨਰ ਨੇ ਜਾਂਚ ਦੇ ਦਿੱਤੇ ਹੁਕਮ
Ad Position 24