09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸਾਬਕਾ ਸਰਪੰਚ ਲਖਵੀਰ ਸਿੰਘ ਬਿੱਟੂ ਤੇ ਸੁਰਮੁੱਖ ਸਿੰਘ ਯੂ. ਕੇ. ਨੂੰ ਸਦਮਾ, ਮਾਤਾ ਦਾ ਦਿਹਾਂਤ <br/>

Ad Position 21
No active advertisement
ਅਜੀਤ ਡੈਸਕ 01-06-2025
ਕੁਰਾਲੀ, 31 ਮਈ (ਬਿੱਲਾ ਅਕਾਲਗੜ੍ਹੀਆ)-ਨੇੜਲੇ ਪਿੰਡ ਗੋਸਲਾਂ ਦੇ ਸਾਬਕਾ ਸਰਪੰਚ ਲਖਵੀਰ ਸਿੰਘ ਬਿੱਟੂ ਤੇ ਸੁਰਮੁੱਖ ਸਿੰਘ ਯੂ. ਕੇ. ਦੇ ਮਾਤਾ ਜੀ ਤੇ ਸੇਵਾ ਮੁਕਤ ਐਸ. ਪੀ. ਹਰਪਾਲ ਸਿੰਘ ਸੰਧੂ ਦੀ ਸੱਸ ਅੰਗਰੇਜ ਕੌਰ ਅੱਜ ਸੰਖੇਪ ਬਿਮਾਰੀ ਕਾਰਨ ਅਕਾਲ ਚਲਾਣਾ ਕਰ ਗਏ | ਸਾਬਕਾ ਸਰਪੰਚ ਲਖਵੀਰ ਸਿੰਘ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਦਾ ਅੰਤਿਮ ਸੰਸਕਾਰ 1 ਜੂਨ ਨੂੰ ਸਵੇਰੇ 10 ਵਜੇ ਦੇ ਕਰੀਬ ਪਿੰਡ ਗੋਸਲਾਂ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ | ਇਸ ਔਖੀ ਘੜੀ 'ਚ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ, ਸਾਬਕਾ ਮੰਤਰੀ ਜਗਮੋਹਣ ਸਿੰਘ ਕੰਗ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਸਾਬਕਾ ਵਿਧਾਇਕ ਉਜਾਗਰ ਸਿੰਘ ਬਡਾਲੀ, ਸ਼੍ਰੋਮਣੀ ਅਕਾਲੀ ਦਲ ਹਲਕਾ ਖਰੜ ਤੋਂ ਇੰਚਾਰਜ ਰਣਜੀਤ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ, ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ, ਸਾਬਕਾ ਐਸ. ਜੀ. ਪੀ. ਸੀ. ਮੈਂਬਰ ਭਜਨ ਸਿੰਘ ਸ਼ੇਰਗਿੱਲ, ਕਾਂਗਰਸ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਖੇਡ ਪ੍ਰਮੋਟਰ ਦਵਿੰਦਰ ਸਿੰਘ ਬਾਜਵਾ, ਗੁਰੂ ਫ਼ਤਿਹ ਗਰੁੱਪ ਦੇ ਐਮ. ਡੀ. ਰਵਿੰਦਰ ਸਿੰਘ ਬਿੱਲਾ, ਕੌਂਸਲਰ ਜਸਵਿੰਦਰ ਸਿੰਘ ਗੋਲਡੀ, ਰਣਧੀਰ ਸਿੰਘ ਧੀਰਾ, ਕੌਂਸਲਰ ਬਹਾਦਰ ਸਿੰਘ ਓ. ਕੇ. ਤੇ ਸਰਬਜੀਤ ਸਿੰਘ ਕਾਦੀਮਾਜਰਾ ਸਮੇਤ ਇਲਾਕੇ ਦੇ ਹੋਰਨਾਂ ਰਾਜਸੀ ਆਗੂਆਂ ਵਲੋਂ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗੁਰਨਾਮ ਸਿੰਘ ਸੈਣੀ ਮੈਮੋਰੀਅਲ ਟਰੱਸਟ ਵਲੋਂ ਲੋੜਵੰਦਾਂ ਲਈ ਪਾਣੀ ਦੇ ਟੈਂਕਰ ਦੇਣ ਦੀ ਸ਼ੁਰੂਆਤ ਅੱਜ ਤੋਂ <br/> ਅਗਲੀ ਖ਼ਬਰ ਸੰਵਿਧਾਨ ਤੇ ਲੋਕਤੰਤਰ ਦੀ ਹੱਤਿਆ ਦੇ ਖ਼ਿਲਾਫ਼ ਕਾਂਗਰਸ ਪਾਰਟੀ ਹਰ ਮੰਚ 'ਤੇ ਆਪਣੀ ਆਵਾਜ਼ ਉੱਠਾ ਰਹੀ-ਰਾਜਾ ਵੜਿੰਗ <br/...
Ad Position 24