10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਗੁਰਨਾਮ ਸਿੰਘ ਸੈਣੀ ਮੈਮੋਰੀਅਲ ਟਰੱਸਟ ਵਲੋਂ ਲੋੜਵੰਦਾਂ ਲਈ ਪਾਣੀ ਦੇ ਟੈਂਕਰ ਦੇਣ ਦੀ ਸ਼ੁਰੂਆਤ ਅੱਜ ਤੋਂ <br/>

Ad Position 21
No active advertisement
ਅਜੀਤ ਡੈਸਕ 01-06-2025
ਡੇਰਾਬੱਸੀ, 31 ਮਈ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਵਸਨੀਕਾਂ ਲਈ ਤਪਦੀ ਗਰਮੀਆਂ 'ਚ ਇਕ ਵੱਡੀ ਰਾਹਤ ਦੇਣ ਵਾਲੀ ਖ਼ਬਰ ਆਈ ਹੈ | ਸ. ਗੁਰਨਾਮ ਸਿੰਘ ਸੈਣੀ ਮੈਮੋਰੀਅਲ ਟਰੱਸਟ ਡੇਰਾਬੱਸੀ ਵਲੋਂ 1 ਜੂਨ ਤੋਂ ਸ਼ਹਿਰ ਵਿਚ ਮੁਫ਼ਤ ਵਾਟਰ ਟੈਂਕਰ ਦੇਣ ਦੀ ਸੇਵਾ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦਾ ਉਦਘਾਟਨ ਐਤਵਾਰ ਨੂੰ ਦੁਪਹਿਰ ਸਮੇਂ ਹੋਵੇਗਾ | ਇਹ ਟੈਂਕਰ ਸੇਵਾ ਲੋਕਾਂ ਨੂੰ ਪੀਣ-ਯੋਗ ਪਾਣੀ ਮੁਹੱਈਆ ਕਰਵਾਉਣ ਲਈ 24 ਘੰਟੇ ਉਪਲੱਬਧ ਰਹੇਗੀ | ਟਰੱਸਟ ਦੇ ਚੇਅਰਮੈਨ ਇੰਜ. ਗੁਰਦਰਸ਼ਨ ਸਿੰਘ ਸੈਣੀ ਨੇ ਦੱਸਿਆ ਕਿ ਇਹ ਜਲ ਸੇਵਾ ਵਿਸ਼ੇਸ਼ ਤੌਰ 'ਤੇ ਉਨ੍ਹਾਂ ਇਲਾਕਿਆਂ ਲਈ ਹੈ, ਜਿਥੇ ਕਿ ਪਾਣੀ ਦੀ ਕਾਫ਼ੀ ਕਿੱਲਤ ਹੈ | ਉਨ੍ਹਾਂ ਕਿਹਾ ਕਿ ਸੇਵਾ ਦੇ ਰੂਪ 'ਚ ਪੀਣ ਵਾਲਾ ਪਾਣੀ ਦੇਣਾ ਸਾਡੀ ਜ਼ਿੰਮੇਵਾਰੀ ਹੈ | ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਤਿਆਰ ਕਰਵਾਏ ਚਾਰ ਵਾਟਰ ਟੈਂਕਰ ਸੇਵਾ ਲਈ ਬਿਲਕੁੱਲ ਤਿਆਰ ਹਨ, ਜਿਨ੍ਹਾਂ 'ਚੋਂ 2 ਟੈਂਕਰ 3200 ਲੀਟਰ ਸਮਰੱਥਾ ਵਾਲੇ ਤੇ 2 ਟੈਂਕਰ 1500 ਲੀਟਰ ਸਮਰੱਥਾ ਵਾਲੇ ਹਨ | ਇਹ ਟੈਂਕਰ ਟਰੱਸਟ ਦੇ 1300 ਫੁੱਟ ਡੂੰਘੇ ਟਿਊਬਵੈੱਲ ਤੋਂ ਭਰੇ ਜਾਣਗੇ | ਹਰੇਕ ਟੈਂਕਰ 'ਤੇ ਹੈਲਪਲਾਈਨ ਨੰਬਰ ਦਰਜ ਕੀਤਾ ਗਿਆ ਹੈ, ਜਿਸ 'ਤੇ ਸਿਰਫ਼ ਇਕ ਕਾਲ ਕਰਨ 'ਤੇ ਟੈਂਕਰ ਮੰਗਵਾਇਆ ਜਾ ਸਕੇਗਾ | ਇਸ ਤੋਂ ਇਲਾਵਾ ਟੈਂਕਰ ਦੀ ਆਵਾਜਾਈ ਲਈ ਟਰੈਕਟਰ ਦੀ ਸਹੂਲਤ ਵੀ ਮੁਫ਼ਤ ਦਿੱਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਸੀ. ਜੀ. ਸੀ. ਝੰਜੇੜੀ ਵਲੋਂ ਤੁਰਕੀ ਤੇ ਅਜ਼ਰਬਾਈਜਾਨ ਦੀਆਂ ਯੂਨੀਵਰਸਿਟੀਆਂ ਨਾਲ ਸੰਬੰਧ ਖ਼ਤਮ ਕਰਨ ਦਾ ਐਲਾਨ ਅਗਲੀ ਖ਼ਬਰ ਸਾਬਕਾ ਸਰਪੰਚ ਲਖਵੀਰ ਸਿੰਘ ਬਿੱਟੂ ਤੇ ਸੁਰਮੁੱਖ ਸਿੰਘ ਯੂ. ਕੇ. ਨੂੰ ਸਦਮਾ, ਮਾਤਾ ਦਾ ਦਿਹਾਂਤ <br/>
Ad Position 24