07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਜੈ ਮਿਲਾਪ ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਦੀ ਚੋਣ <br/>

Ad Position 21
No active advertisement
ਅਜੀਤ ਡੈਸਕ 02-06-2025
ਲਾਲੜੂ, 1 ਜੂਨ (ਰਾਜਬੀਰ ਸਿੰਘ)-ਜੈ ਮਿਲਾਪ ਮੈਡੀਕਲ ਲੈਬੋਰਟਰੀ ਐਸੋਸੀਏਸ਼ਨ ਦੀ ਬਲਾਕ ਪੱਧਰੀ ਮੀਟਿੰਗ ਮੁਹਾਲੀ ਦੇ ਸੀਨੀਅਰ ਮੈਂਬਰ ਸ਼ਿਵ ਕੁਮਾਰ ਦੀ ਅਗਵਾਈ ਹੇਠ ਲਾਲੜੂ ਵਿਖੇ ਹੋਈ, ਜਿਸ 'ਚ ਬਲਾਕ ਦੇ ਸਾਰੇ ਮੈਡੀਕਲ ਲੈਬੋਰਟਰੀ ਵਾਲਿਆਂ ਨੇ ਸ਼ਮੂਲੀਅਤ ਕੀਤੀ | ਸ਼ਿਵ ਕੁਮਾਰ ਨੇ ਦੱਸਿਆ ਕਿ ਬਲਾਕ ਪੱਧਰੀ ਚੋਣ 'ਚ ਸਰਬਸੰਮਤੀ ਨਾਲ ਅਸ਼ੋਕਾ ਮੈਡੀਕਲ ਲੈਬ ਲਾਲੜੂ ਵਾਲੇ ਅਸ਼ੋਕ ਕੁਮਾਰ ਨੂੰ ਬਲਾਕ ਪ੍ਰਧਾਨ ਚੁਣ ਲਿਆ ਗਿਆ, ਜਦ ਕਿ ਜਨਰਲ ਸਕੱਤਰ ਜਗਤਾਰ ਸਿੰਘ ਤੇ ਖਜਾਨਚੀ ਉਦਿਤ ਮਿਸ਼ਰਾ ਚੁਣੇ ਗਏ | ਮੀਟਿੰਗ 'ਚ ਪੰਜਾਬ ਦੇ ਜੁਆਇੰਟ ਸਕੱਤਰ ਰਵੀ ਕੁਮਾਰ, ਸਾਬਕਾ ਸੂਬਾ ਮੀਤ ਪ੍ਰਧਾਨ ਪਰਮਦੀਪ ਸਿੰਘ ਤੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਰਾਜਬੀਰ ਗੁੱਜਰ ਨੇ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੁੰਦਿਆਂ ਨਵੇਂ ਚੁਣੇ ਬਲਾਕ ਪ੍ਰਧਾਨ ਅਸ਼ੋਕ ਕੁਮਾਰ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਅਸ਼ੋਕ ਕੁਮਾਰ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੂਰੀ ਤਨਦੇਹੀ ਨਾਲ ਮੈਡੀਕਲ ਲੈਬੋਰਟਰੀ ਵਾਲਿਆਂ ਲਈ ਕੰਮ ਕਰਨਗੇ ਤਾਂ ਜੋ ਭਵਿੱਖ 'ਚ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ | ਉਨ੍ਹਾਂ ਅਪੀਲ ਕੀਤੀ ਕਿ ਬਲਾਕ ਦੇ ਸਾਰੀਆਂ ਮੈਡੀਕਲ ਲੈਬੋਰਟਰੀਆਂ ਪੂਰੀ ਪਾਰਦਰਸ਼ਤਾ ਵਿਚ ਕੰਮ ਕਰਨ | ਮੀਟਿੰਗ ਦੀਪਾਂਸ਼ੂ ਕੁਮਾਰ ਵਲੋਂ ਕਰਵਾਈ ਗਈ ਸੀ, ਜਿਸ 'ਚ ਮੈਡੀਕਲ ਲੈਬੋਰਟਰੀ ਮਾਲਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਐਮ. ਐਸ. ਐਮ. ਈ. ਪੀ. ਸੀ. ਆਈ. ਪੰਜਾਬ ਨਾਲ ਕੀਤੀ ਸਾਂਝੇਦਾਰੀ <br/> ਅਗਲੀ ਖ਼ਬਰ ਘਰ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ, ਘਟਨਾ ਸੀ. ਸੀ. ਟੀ. ਵੀ. 'ਚ ਕੈਦ
Ad Position 24