07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਸ਼ਿਵਾਲਿਕ ਪਹਾੜੀਆਂ 'ਚ ਵਸਦੇ ਪਿੰਡ ਸਿਸਵਾਂ ਸਥਿਤ ਭੈਰੋਂ ਮੰਦਰ ਦਾ ਸਾਲਾਨਾ ਮੇਲਾ ਭਰਿਆ <br/>

Ad Position 21
No active advertisement
ਅਜੀਤ ਡੈਸਕ 02-06-2025
ਮੁੱਲਾਂਪੁਰ ਗਰੀਬਦਾਸ, 1 ਜੂਨ (ਦਿਲਬਰ ਸਿੰਘ ਖੈਰਪੁਰ)-ਸ਼ਿਵਾਲਿਕ ਪਹਾੜੀਆਂ ਵਿਚ ਵਸਦੇ ਪਿੰਡ ਸਿਸਵਾਂ ਵਿਖੇ ਭੈਰੋਂ ਮੰਦਰ 'ਚ ਸਾਲਾਨਾ ਮੇਲੇ ਦਾ ਆਯੋਜਨ ਧੂਮਧਾਮ ਤੇ ਸ਼ਰਧਾ ਨਾਲ ਕਰਵਾਇਆ ਗਿਆ | ਇਲਾਕੇ ਦੇ ਸੈਂਕੜੇ ਸ਼ਰਧਾਲੂਆਂ ਨੇ ਮੰਦਰ ਵਿਖੇ ਨਤਮਸਤਕ ਹੋ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ | ਮੇਲੇ ਦੌਰਾਨ ਮੰਦਰ 'ਚ ਵੱਖ-ਵੱਖ ਧਾਰਮਿਕ ਕਾਰਜ, ਜਪ-ਤਪ ਅਤੇ ਭੰਡਾਰੇ ਅਤੇ ਠੰਢੇ ਮਿੱਠੇ ਜਲ ਦੀ ਸੇਵਾ ਦਾ ਆਯੋਜਨ ਕੀਤਾ | ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਵਿਸ਼ੇਸ਼ ਤੌਰ 'ਤੇ ਲਾਲ ਭੈਰੋਂ ਮੰਦਰ ਪਹੁੰਚ ਕੇ ਮੱਥਾ ਟੇਕਿਆ | ਇਸ ਮੌਕੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਪਿੰਡ ਸਿਸਵਾਂ ਦੇ ਲਾਲ ਭੈਰੋਂ ਮੰਦਰ ਵਿਚ ਹਰ ਸਾਲ ਲੱਗਣ ਵਾਲਾ ਇਹ ਮੇਲਾ ਸਾਡੀ ਸੰਸਕਿ੍ਤੀ, ਸੱਭਿਆਚਾਰ ਤੇ ਧਾਰਮਿਕ ਵਿਸ਼ਵਾਸ ਦੀ ਇਕ ਜਿਉਂਦੀ ਜਾਗਦੀ ਮਿਸਾਲ ਹੈ | ਇਨ੍ਹਾਂ ਸਮਾਗਮਾਂ ਰਾਹੀਂ ਜਿਥੇ ਲੋਕ ਆਤਮਿਕ ਤੌਰ 'ਤੇ ਜੁੜਦੇ ਹਨ, ਉਥੇ ਆਪਸੀ ਪਿਆਰ, ਸਾਂਝ ਤੇ ਭਾਈਚਾਰੇ ਨੂੰ ਵੀ ਹੋਰ ਮਜ਼ਬੂਤੀ ਮਿਲਦੀ ਹੈ | ਮੰਦਰ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਦੇ ਪਰਉਪਕਾਰੀ ਕਾਰਜਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸਰਪੰਚ ਸੰਜੀਵ ਕੁਮਾਰ, ਪੰਚ ਕੁਲਵੰਤ ਗਿਰ, ਰਜਿੰਦਰ ਸਿੰਘ, ਦਿਲਬਾਗ ਗਿਰ, ਲਖਵੀਰ ਸ਼ਰਮਾ, ਸੁਰਜੀਤ ਸਿੰਘ, ਰਕੇਸ਼ ਕੁਮਾਰ ਤੇ ਅਮਰ ਗਿਰੀ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ 'ਚ ਸਫ਼ਾਈ ਦੀ ਹਾਲਤ ਬੇਹੱਦ ਮਾੜੀ <br/> ਅਗਲੀ ਖ਼ਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਐਮ. ਐਸ. ਐਮ. ਈ. ਪੀ. ਸੀ. ਆਈ. ਪੰਜਾਬ ਨਾਲ ਕੀਤੀ ਸਾਂਝੇਦਾਰੀ <br/>
Ad Position 24