ਖਰੜ, 1 ਜੂਨ (ਗੁਰਮੁੱਖ ਸਿੰਘ ਮਾਨ/ਜੰਡਪੁਰੀ)-ਸ੍ਰੀ ਗੁਰੂ ਤੇਗ ਬਹਾਦਰ ਨਗਰ ਖਰੜ ਤਹਿਤ ਕੁਰਾਲੀ ਰੋਡ 'ਤੇ ਪੈਣ ਵਾਲੀ ਕਾਲੋਨੀ ਦੇ ਵਸਨੀਕਾਂ ਨੇ ਨਗਰ ਕੌਸਲ ਖਰੜ ਤੋਂ ਮੰਗ ਕੀਤੀ ਕਿ ਗਰਮੀ ਨੂੰ ਵੇਖਦੇ ਹੋਏ ਕਾਲੋਨੀ 'ਚ ਸਵੇਰੇ ਤੇ ਸ਼ਾਮ ਨੂੰ ਪਾਣੀ ਦੀ ਸਪਲਾਈ ਛੱਡੀ ਜਾਵੇ | ਚੜ੍ਹਦੀਕਲਾ ਸੁਸਾਇਟੀ ਖਰੜ ਦੇ ਪ੍ਰਧਾਨ ਹਰਜੀਤ ਸਿੰਘ ਸੂਰੀ, ਹਰਚਰਨ ਸਿੰਘ ਬਰਾੜ ਮੀਤ ਪ੍ਰਧਾਨ, ਗੁਰਨਾਮ ਸਿੰਘ ਪ੍ਰੈੱਸ ਸਕੱਤਰ ਨੇ ਦੱਸਿਆ ਕਿ ਕਾਲੋਨੀ 'ਚ ਸਵੇਰੇ ਹੀ ਪਾਣੀ ਦੀ ਸਪਲਾਈ ਆਉਦਾ ਹੈ, ਜਦੋਂ ਸਵੇਰੇ ਕਿਤੇ ਬਿਜਲੀ ਸਪਲਾਈ ਦਾ ਕੱਟ ਲੱਗ ਜਾਂਦਾ ਹੈ ਤਾਂ ਪਾਣੀ ਦੀ ਸਪਲਾਈ ਵੀ ਬੰਦ ਹੋ ਜਾਂਦੀ ਹੈ ਤੇ ਜਦੋਂ ਉਹ ਬਿਜਲੀ ਦਫ਼ਤਰ ਪਤਾ ਕਰਨ ਲਈ ਜਾਂਦੇ ਹਨ ਤਾਂ ਉਥੇ ਕੋਈ ਕਰਮਚਾਰੀ ਮੌਕੇ 'ਤੇ ਨਹੀਂ ਮਿਲਦਾ ਕਿਉਂਕਿ ਜਿਹੜੇ ਟਿਊਬਵੈੱਲ ਦੀ ਸਪਲਾਈ ਜਾਂਦੀ ਹੈ ਉਹ ਸਿਵਲ ਰੈਸਟ ਹਾਊਸ ਵਿਚ ਲੱਗਿਆ ਹੋਇਆ ਹੈ | ਉਨ੍ਹਾਂ ਦੱਸਿਆ ਕਿ ਪਾਣੀ ਦੀ ਸਪਲਾਈ ਜਦੋਂ ਪੂਰੀ ਨਹੀਂ ਮਿਲਦੀ ਤਾਂ ਕਾਲੋਨੀ ਵਾਸੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਮੰਗ ਕੀਤੀ ਕਿ ਸਵੇਰੇ ਤੇ ਸ਼ਾਮ ਨੂੰ ਦੋ ਵਕਤ ਪਾਣੀ ਦੀ ਸਪਲਾਈ ਦਿੱਤੀ ਜਾਵੇ |