07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਨੌਜਵਾਨਾਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਹੋਰ ਪਿੰਡਾਂ 'ਚ ਵੀ ਟੂਰਨਾਮੈਂਟ ਕਰਵਾਏ ਜਾਣਗੇ-ਜੱਗਾ ਜੰਡਪੁਰ <br/>

Ad Position 21
No active advertisement
ਅਜੀਤ ਡੈਸਕ 02-06-2025
ਖਰੜ, 1 ਜੂਨ (ਗੁਰਮੁੱਖ ਸਿੰਘ ਮਾਨ)-ਐਲ. ਐਸ. ਪ੍ਰਾਪਰਟੀ ਤੇ ਪਿੰਡ ਭੁੱਖੜੀ ਦੇ ਨੌਜਵਾਨਾਂ ਵਲੋਂ ਲੱਖੀ ਦੀ ਅਗਵਾਈ 'ਚ ਇਕ ਰੋਜ਼ਾ ਕਬੱਡੀ ਟੂਰਨਾਮੈਂਟ ਕਰਵਾਇਆ, ਜਿਸ 'ਚ ਮਨਜੀਤ ਸਿੰਘ ਜੱਗਾ ਜੰਡਪੁਰ ਨੰਬਰਦਾਰ, ਸੁਖਵਿੰਦਰ ਸਿੰਘ, ਇੰਦਰ ਜੰਡਪੁਰ ਤੇ ਸੁਰੇਸ਼ ਸ਼ਰਮਾ ਨੇ ਖਿਡਾਰੀਆਂ ਦੀ ਹੌਸਲਾ ਅਫਜਾਈ ਕਰਨ ਲਈ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਇਕ ਰੋਜ਼ਾ ਟੂਰਨਾਮੈਂਟ 'ਚ 34 ਕਿੱਲੋ ਭਾਰ ਦੀਆਂ 20 ਟੀਮਾਂ ਨੇ ਭਾਗ ਲਿਆ, ਜਿਸ 'ਚ ਪਹਿਲਾ ਸਥਾਨ ਤੇ ਦੂਜੇ ਸਥਾਨ ਪ੍ਰਾਪਤ ਕਰਨ ਵਾਲੀ ਟੀਮ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ | ਸਮਾਜ ਸੇਵੀ ਆਗੂ ਮਨਜੀਤ ਸਿੰਘ ਜੱਗਾ ਨੰਬਰਦਾਰ ਜੰਡਪੁਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਰ ਵੀ ਪਿੰਡਾਂ 'ਚ ਕਰਵਾਏ ਜਾਣਗੇ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪੇ੍ਰਰਿਤ ਕੀਤਾ | ਇਸ ਮੌਕੇ ਟੂਰਨਾਮੈਂਟ ਦੇ ਪ੍ਰਬੰਧਕ ਤੇ ਦਰਸ਼ਕ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਲੋਨੀ ਵਾਸੀਆਂ ਵਲੋਂ ਸਵੇਰੇ-ਸ਼ਾਮ ਨੂੰ ਪਾਣੀ ਦੀ ਸਪਲਾਈ ਛੱਡਣ ਦੀ ਮੰਗ <br/> ਅਗਲੀ ਖ਼ਬਰ ਡੇਰਾਬੱਸੀ 'ਚ ਸਫ਼ਾਈ ਦੀ ਹਾਲਤ ਬੇਹੱਦ ਮਾੜੀ <br/>
Ad Position 24