07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

'ਸੰਵਿਧਾਨ ਬਚਾਓ ਰੈਲੀ' ਦੀ ਸਫਲਤਾ ਲਈ ਮੁਹਾਲੀ ਵਾਸੀਆਂ ਦਾ ਧੰਨਵਾਦ-ਸਿੱਧੂ

Ad Position 21
No active advertisement
ਅਜੀਤ ਡੈਸਕ 02-06-2025

ਐੱਸ. ਏ. ਐੱਸ. ਨਗਰ, 1 ਜੂਨ (ਪ੍ਰੋ. ਅਵਤਾਰ ਸਿੰਘ)-ਸਾਬਕਾ ਸਿਹਤ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਨੇ ਬੀਤੀ ਕੱਲ੍ਹ ਮੁਹਾਲੀ ਦੇ ਸੈਕਟਰ 78 ਵਿਖੇ ਹੋਈ ਵਿਸ਼ਾਲ 'ਸੰਵਿਧਾਨ ਬਚਾਓ ਰੈਲੀ' ਨੂੰ ਕਾਮਯਾਬ ਬਣਾਉਣ ਲਈ ਸਮੂਹ ਮੁਹਾਲੀ ਹਲਕਾ ਵਾਸੀਆਂ ਦਾ ਦਿਲੋਂ ਧੰਨਵਾਦ ਕੀਤਾ | ਰੈਲੀ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਸਮੇਤ ਕਈ ਪ੍ਰਮੁੱਖ ਲੀਡਰ ਸ਼ਾਮਿਲ ਹੋਏ ਸਨ | ਮੁਹਾਲੀ ਵਾਸੀਆਂ ਦਾ ਧੰਨਵਾਦ ਕਰਦਿਆਂ ਸਿੱਧੂ ਨੇ ਕਿਹਾ ਕਿ ਕੱਲ੍ਹ ਮੁਹਾਲੀ ਦੀ ਧਰਤੀ ਨੇ ਇਕ ਵਾਰ ਫਿਰ ਇਤਿਹਾਸ ਲਿਖਿਆ, ਜਦੋਂ ਹਜ਼ਾਰਾਂ ਲੋਕ 'ਸੰਵਿਧਾਨ ਬਚਾਓ ਰੈਲੀ' 'ਚ ਹਿੱਸਾ ਲੈਣ ਲਈ ਇਕੱਠੇ ਹੋਏ | ਇਹ ਸਿਰਫ ਇਕ ਰੈਲੀ ਨਹੀਂ ਸੀ, ਇਹ ਲੋਕਤੰਤਰ ਦੀ ਰੱਖਿਆ ਲਈ ਲੋਕਾਂ ਦੀ ਇਕ ਬੁਲੰਦ ਆਵਾਜ਼ ਸੀ |
Ad Position 22
No active advertisement
ਪਿਛਲੀ ਖ਼ਬਰ ਸੈਨੇਟਰੀ ਨੈਪਕਿਨ ਵੰਡ ਕੇ ਵਿਸ਼ਵ ਮਾਹਵਾਰੀ ਸਫ਼ਾਈ ਦਿਵਸ ਮਨਾਇਆ <br/> ਅਗਲੀ ਖ਼ਬਰ ਸੁਖਬੀਰ ਸਿੰਘ ਬਾਦਲ ਵਲੋਂ ਮੁਹਾਲੀ ਵਿਖੇ ਦੋ ਵੱਖ-ਵੱਖ ਸਮਾਗਮਾਂ 'ਚ ਸ਼ਮੂਲੀਅਤ
Ad Position 24