ਚੰਡੀਗੜ੍ਹ, 1 ਜੂਨ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਐਨੈਕਟਸ ਐਸ.ਐਸ.ਬੀ. ਯੂ. ਆਈ. ਸੀ. ਈ. ਟੀ. ਟੀਮ ਨੇ ਵਰਸੈਟਾਈਲ ਐਂਟਰਪ੍ਰਾਈਜ਼ਿਜ਼ ਪ੍ਰਾਈਵੇਟ ਲਿਮਟਿਡ ਲੁਧਿਆਣਾ ਦੇ ਸਹਿਯੋਗ ਨਾਲ ਧਨਾਸ, ਚੰਡੀਗੜ੍ਹ ਅਤੇ ਗੁਆਂਢੀ ਖੇਤਰਾਂ ਦੇ ਹੋਰ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਵਿਚ ਗਰੀਬ ਅÏਰਤਾਂ ਨੂੰ ਵਾਤਾਵਰਨ-ਅਨੁਕੂਲ ਕੱਪੜੇ-ਅਧਾਰਤ 500 ਸੈਨੇਟਰੀ ਨੈਪਕਿਨ ਵੰਡ ਕੇ ਵਿਸ਼ਵ ਮਾਹਵਾਰੀ ਸਫ਼ਾਈ ਦਿਵਸ ਮਨਾਇਆ | ਇਹ ਵਾਤਾਵਰਨ-ਅਨੁਕੂਲ ਪੈਡ ਵਾਤਾਵਰਨ ਪ੍ਰਭਾਵ ਨੂੰ ਘਟਾਉਂਦੇ ਹੋਏ ਸੁਰੱਖਿਅਤ ਮਾਹਵਾਰੀ ਅਭਿਆਸਾਂ ਦਾ ਸਮਰਥਨ ਕਰਨ ਲਈ ਤਿਆਰ ਕੀਤੇ ਗਏ ਸਨ | ਵਰਸੇਟਾਈਲ ਐਂਟਰਪ੍ਰਾਈਜ਼ਿਜ਼ ਦੇ ਮੈਨੇਜਿੰਗ ਡਾਇਰੈਕਟਰ ਅਰੁਣ ਸੇਠ ਦੀ ਅਗਵਾਈ ਵਿਚ ਇਹ ਦਾਨ ਅÏਰਤਾਂ ਦੀ ਸਿਹਤ ਅਤੇ ਮਾਣ-ਸਨਮਾਨ ਪ੍ਰਤੀ ਉਨ੍ਹਾਂ ਦੀ ਨਿਰੰਤਰ ਵਚਨਬੱਧਤਾ ਨੂੰ ਦਰਸਾਉਂਦਾ ਹੈ | ਐਨੈਕਟਸ ਟੀਮ ਦੀ ਫੈਕਲਟੀ ਸਲਾਹਕਾਰ ਅਤੇ ਕਾਰਪੋਰੇਟ ਸਸਟੇਨੇਬਿਲਟੀ ਕੌਂਸਲ, ਵੂਮੈਨਜ਼ ਇੰਡੀਅਨ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਚੰਡੀਗੜ੍ਹ ਦੀ ਉਪ-ਪ੍ਰਧਾਨ ਪ੍ਰੋ. ਸੀਮਾ ਕਪੂਰ ਨੇ ਇਸ ਮਹੱਤਵਪੂਰਨ ਉਦੇਸ਼ ਪ੍ਰਤੀ ਸੇਠ ਦੇ ਨਿਰੰਤਰ ਅਤੇ ਦਿਲੋਂ ਯੋਗਦਾਨ ਨੂੰ ਉਜਾਗਰ ਕੀਤਾ | ਇਹ ਦਾਨ ਸਮਾਰੋਹ ਪੰਜਾਬ ਯੂਨੀਵਰਸਿਟੀ ਦੇ ਡਾ.ਐਸ.ਐਸ.ਬੀ.ਯੂ.ਸੀ.ਈ.ਟੀ. ਦੀ ਚੇਅਰਪਰਸਨ ਪ੍ਰੋ. ਅਨੁਪਮਾ ਸ਼ਰਮਾ ਦੀ ਮੌਜੂਦਗੀ ਵਿਚ ਕਰਵਾਇਆ ਗਿਆ | ਕਪਿਲ ਸੇਠ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਵਰਸੇਟਾਈਲ ਗਰੁੱਪ ਦੀ ਸੀ.ਐਸ.ਆਰ ਕੋਆਰਡੀਨੇਟਰ ਅਤੇ ਸੀ.ਐਸ.ਸੀ ਵਿਕੀ ਦੀ ਮੈਂਬਰ ਗੀਤਾਂਜਲੀ ਬਖਸ਼ੀ ਅਤੇ ਵਰਸੇਟਾਈਲ ਗਰੁੱਪ ਤੋਂ ਪੂਨਮ ਸੇਠ ਨੇ ਐਨੈਕਟਸ ਟੀਮ ਦੇ ਤਾਲਮੇਲ ਨਾਲ ਦਾਨ ਮੁਹਿੰਮ ਕਰਨ ਅਤੇ ਚਲਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ |