07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਰਾਜਪਾਲ ਕਟਾਰੀਆ ਦੀ ਹਾਜ਼ਰੀ 'ਚ ਫਾਜ਼ਿਲਕਾ-ਫਿਰੋਜ਼ਪੁਰ ਵਾਸੀਆਂ ਦਾ ਹੋਇਆ ਇਤਿਹਾਸਕ ਸੰਗਮ 'ਫੇਥ' ਪਲੇਟਫਾਰਮ ਦੀ ਕੀਤੀ ਸ਼ੁਰੂਆਤ <br/>

Ad Position 21
No active advertisement
ਅਜੀਤ ਡੈਸਕ 02-06-2025
ਜ਼ੀਰਕਪੁਰ, 1 ਜੂਨ (ਹੈਪੀ ਪੰਡਵਾਲਾ)-ਇਥੇ ਇਤਿਹਾਸ ਰਚਦਿਆਂ ਫਾਜ਼ਿਲਕਾ ਤੇ ਫਿਰੋਜ਼ਪੁਰ ਨਾਲ ਸੰਬੰਧਿਤ ਸੈਂਕੜੇ ਸ਼ਖ਼ਸੀਅਤਾਂ ਨੇ ਏਕਤਾ, ਸੱਭਿਆਚਾਰ ਤੇ ਭਾਈਚਾਰਕ ਸਾਂਝ ਦਾ ਜਸ਼ਨ ਮਨਾਇਆ | ਇਸ ਮੌਕੇ ਕਮਿਊਨਿਟੀ ਪਲੇਟਫਾਰਮ 'ਫੇਥ' (ਫਾਜ਼ਿਲਕਾ-ਫਿਰੋਜ਼ਪੁਰ ਐਸੋਸੀਏਸ਼ਨ ਇਨ ਟ੍ਰਾਈਸਿਟੀ ਫਾਰ ਹਾਰਮਨੀ) ਦਾ ਰਸਮੀ ਉਦਘਾਟਨ ਕੀਤਾ | ਇਸ ਮੌਕੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਮੰਚ ਤੋਂ ਬੋਲਦਿਆਂ ਰਾਜਪਾਲ ਨੇ ਕਿਹਾ ਕਿ 'ਫੇਥ' ਵਰਗੇ ਉਪਰਾਲੇ ਸਮਾਜ ਨੂੰ ਜੋੜਨ ਵਾਲੀ ਤਾਕਤ ਹੁੰਦੇ ਹਨ | ਇਹ ਮਾਣ ਵਾਲੀ ਗੱਲ ਹੈ ਕਿ ਸਰਹੱਦੀ ਜ਼ਿਲਿ੍ਹਆਂ ਤੋਂ ਪ੍ਰਵਾਸ ਕਰਕੇ ਇਥੇ ਵਸੇ ਲੋਕ ਅਜੇ ਵੀ ਆਪਣੇ ਸੱਭਿਆਚਾਰ, ਕਦਰਾਂ-ਕੀਮਤਾਂ ਤੇ ਵਿਰਾਸਤ ਨੂੰ ਜਿਊਾਦਾ ਰੱਖ ਰਹੇ ਹਨ | ਉਨ੍ਹਾਂ ਆਖਿਆ ਕਿ ਇਹ ਪਲੇਟਫਾਰਮ ਏਕਤਾ, ਸੰਵਾਦ ਤੇ ਸਹਿਯੋਗ ਦੀ ਇਕ ਵਧੀਆ ਉਦਾਹਰਣ ਹੋਵੇਗਾ | ਇਸ ਮੌਕੇ ਸੰਗਠਨ ਦੇ ਸਮਾਜਸੇਵੀ ਕਰਨ ਗਿਲਹੋਤਰਾ ਤੇ ਨਵਦੀਪ ਅਸੀਜਾ ਨੇ ਕਿਹਾ ਕਿ ਇਹ ਸੰਸਥਾ ਸਿਰਫ਼ ਇਕ ਪ੍ਰੋਗਰਾਮ ਨਹੀਂ ਹੈ, ਸਗੋਂ ਨੌਜਵਾਨਾਂ, ਪਰਿਵਾਰਾਂ ਵਿਚ ਮਿਲਵਰਤਨ ਨੂੰ ਉਤਸ਼ਾਹਿਤ ਕਰੇਗੀ | ਸਮਾਗਮ ਵਿਚ ਚੰਡੀਗੜ੍ਹ, ਮੁਹਾਲੀ ਤੇ ਪੰਚਕੂਲਾ 'ਚ ਰਹਿਣ ਵਾਲੇ ਫਾਜ਼ਿਲਕਾ, ਫਿਰੋਜ਼ਪੁਰ, ਅਬੋਹਰ, ਜਲਾਲਾਬਾਦ ਤੇ ਮਲੋਟ ਮੂਲ ਦੇ ਵੱਡੀ ਗਿਣਤੀ 'ਚ ਲੋਕ ਸ਼ਾਮਿਲ ਹੋਏ | ਅਖ਼ੀਰ 'ਚ ਸਾਬਕਾ ਕਿ੍ਕਟਰ ਕਪਿਲ ਦੇਵ, ਸ਼ੁਭਮਨ ਗਿੱਲ ਤੇ ਗਾਇਕ ਗੁਰਨਾਮ ਭੁੱਲਰ ਵਰਗੀਆਂ ਪ੍ਰਸਿੱਧ ਸ਼ਖ਼ਸੀਅਤਾਂ ਨੂੰ ਰਾਜਪਾਲ ਦੁਆਰਾ ਸਨਮਾਨਿਤ ਕੀਤਾ, ਜਿਨ੍ਹਾਂ ਦੀ ਗ਼ੈਰ ਮੌਜੂਦਗੀ 'ਚ ਇਨ੍ਹਾਂ ਦੇ ਪ੍ਰਤੀਨਿਧੀਆਂ ਨੇ ਸਨਮਾਨ ਪ੍ਰਾਪਤ ਕੀਤੇ |

Ad Position 22
No active advertisement
ਪਿਛਲੀ ਖ਼ਬਰ ਪਿੰਡ ਤੱਕੀਪੁਰ ਵਿਖੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ <br/> ਅਗਲੀ ਖ਼ਬਰ ਇਲਾਕੇ ਦੇ ਪਿੰਡ-ਪਿੰਡ ਨੌਜਵਾਨਾਂ ਨੂੰ ਖੇਡ ਕਿੱਟਾਂ ਵੰਡੇਗਾ ਬੈਨੀਪਾਲ ਗਰੁੱਪ <br/>
Ad Position 24