07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਬੀਬੀ ਸਵਰਨਜੀਤ ਕੌਰ ਨੇ ਪੁਲਿਸ ਨੂੰ ਨਸ਼ੇੜੀਆਂ ਵਲੋਂ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕਰਵਾਏ <br/>

Ad Position 21
No active advertisement
ਅਜੀਤ ਡੈਸਕ 02-06-2025
ਖਰੜ, 1 ਜੂਨ (ਗੁਰਮੁੱਖ ਸਿੰਘ ਮਾਨ)-ਨਗਰ ਕੌਂਸਰ ਖਰੜ ਦੀ ਹੱਦ ਅੰਦਰ ਪੈਂਦੇ ਪਿੰਡ ਭਾਗੂਮਾਜਰਾ ਪੋਲਟਰੀ ਫਾਰਮ ਦੇ ਪਿਛਲੇ ਪਾਸੇ ਤੋਂ ਮੱਝਾਂ ਚਾਰਨ ਵਾਲੇ ਇਕ ਵਿਅਕਤੀ ਨੂੰ 4-5 ਮੋਟਰਸਾਈਕਲ ਬਿਨ੍ਹਾਂ ਪੁਰਜਿਆਂ ਤੋਂ ਮਿਲੇ, ਜਿਸ ਨੂੰ ਲੈ ਕੇ ਉਸ ਨੇ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਨੂੰ ਦੱਸਿਆ ਅਤੇ ਕੁਲਵਿੰਦਰ ਸਿੰਘ ਵਲੋਂ ਕਾਂਗਰਸੀ ਮਹਿਲਾ ਪ੍ਰਧਾਨ ਬੀਬੀ ਸਵਰਨਜੀਤ ਕੌਰ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਧਿਆਨ 'ਚ ਇਹ ਮਸਲਾ ਲਿਆਂਦਾ | ਉਪਰੰਤ ਬੀਬੀ ਨੇ ਪੀ. ਸੀ. ਆਰ. ਦੀ ਟੀਮ ਦੇ ਨਾਲ ਉਕਤ ਉਜਾੜ ਜਗ੍ਹਾ ਵਿਚ ਜਾ ਕੇ ਵੇਖਿਆ ਜਿਥੇ ਕਿ ਮੋਟਰਸਾਈਕਲ ਬਿਨ੍ਹਾਂ ਪੁਰਜਿਆਂ ਤੋਂ ਥਾਂ-ਥਾਂ 'ਤੇ ਬਿਖਰੇ ਪਏ ਸਨ, ਜਿਸ ਨੂੰ ਲੈ ਕੇ ਲੋਕਾਂ ਵਿਚ ਕਾਫੀ ਹੈਰਾਨੀ ਅਤੇ ਚਿੰਤਾ ਦੀ ਲਹਿਰ ਉੱਠੀ ਅਤੇ ਪੰਜਾਬ ਸਰਕਾਰ ਦੀ ਮੁਹਿਮ ਯੁੱਧ ਨਸ਼ਿਆਂ ਵਿਰੁੱਧ ਦੇ ਸੰਬੰਧ 'ਚ ਇਕ ਵਾਰ ਫਿਰ ਤੋਂ ਚਰਚਾ ਹੋਈ ਕਿ ਜੇਕਰ ਸ਼ਹਿਰ ਜਾਂ ਪੰਜਾਬ 'ਚ ਨਸ਼ੇੜੀਆਂ ਵਲੋਂ ਇਸ ਕਦਰ ਲੋਕਾਂ ਦੇ ਸਾਮਾਨ ਮੋਟਰਸਾਈਕਲ ਸਕੂਟਰ ਕਾਰਾਂ ਆਦਿ ਚੋਰੀ ਕਰ ਲਈਆਂ ਜਾਂਦੀਆਂ ਹਨ ਅਤੇ ਉਨ੍ਹਾਂ ਦੇ ਪੁਰਜੇ ਪੁਰਜੇ ਕਰਕੇ ਉਨ੍ਹਾਂ ਨੂੰ ਆਪਣੇ ਨਸ਼ਿਆਂ ਦੀ ਪੂਰਤੀ ਲਈ ਵੇਚਿਆ ਜਾਂਦਾ ਹੈ ਤਾਂ ਪੰਜਾਬ ਸਰਕਾਰ ਵਲੋਂ ਚਲਾਈ ਇਸ ਮੁਹਿੰਮ ਦਾ ਸ਼ਿਖਰ ਇਹੀ ਹੈ, ਇਸ ਨੂੰ ਲੈ ਕੇ ਲੋਕਾਂ ਦੇ ਵਿਚ ਕਾਫੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਬੀਬੀ ਸਵਰਨਜੀਤ ਕੌਰ ਸਮੇਤ ਹੋਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ 'ਚੋਂ ਨਸ਼ਾ ਖਤਮ ਕਰਨ ਦੇ ਲਈ ਪੰਜਾਬ ਦੇ ਸਿਆਣੇ ਲੋਕ ਉਨ੍ਹਾਂ ਦੇ ਨਾਲ ਹਨ ਅਤੇ ਸੂਬਾ ਸਰਕਾਰ ਨੂੰ ਸਖ਼ਤ ਕਦਮ ਨਸ਼ੇੜੀਆਂ ਦੇ ਖ਼ਿਲਾਫ਼ ਚੁੱਕਣੇ ਚਾਹੀਦੇ ਹਨ ਤਾਂ ਜੋ ਕਿ ਪੰਜਾਬ ਨੂੰ ਬਚਾਇਆ ਜਾ ਸਕੇ | ਇਸ ਮੌਕੇ ਏ. ਐਸ. ਆਈ. ਸੁਰਿੰਦਰ ਸਿੰਘ ਨੇ ਦੱਸਿਆ ਕਿ ਸੁੰਨਸਾਨ ਜਗ੍ਹਾ 'ਚ ਇਹ ਮੋਟਰਸਾਈਕਲ ਅਜਿਹੀ ਹਾਲਤ ਵਿਚ ਮਿਲੇ, ਜਿਨ੍ਹਾਂ ਦੇ ਕਿ ਕੋਈ ਚੈਸੀ ਨੰਬਰ ਨਹੀਂ ਸਨ, ਕੋਈ ਨੇਮ ਪਲੇਟ ਨਹੀਂ ਸੀ ਬਕਾਇਦਾ ਇਹ ਸਿਰਫ ਤੇ ਸਿਰਫ ਲੋਹੇ ਦੇ ਹੀ ਢਾਂਚੇ ਸਨ ਬਾਕੀ ਸਾਰੇ ਪੁਰਜੇ ਚੋਰਾਂ ਵਲੋਂ ਕੱਢ ਲਏ ਗਏ ਸਨ | ਉਨ੍ਹਾਂ ਕਿਹਾ ਕਿ ਇਸ ਸੰਬੰਧ 'ਚ ਉਹ ਉੱਚ ਅਧਿਕਾਰੀਆਂ ਦੇ ਨਾਲ ਗੱਲ ਕਰਨਗੇ ਅਤੇ ਜਲਦ ਦੋਸ਼ੀਆਂ ਖਿਲਾਫ ਕਾਰਵਾਈ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ 'ਚ ਪਹਿਲੀ ਵਾਰ ਸ਼ੁਰੂ ਹੋਈ ਮੁਫ਼ਤ ਵਾਟਰ ਟੈਂਕਰ ਹੋਮ ਡਿਲੀਵਰੀ ਸੇਵਾ ਅਗਲੀ ਖ਼ਬਰ ਪਿੰਡ ਤੱਕੀਪੁਰ ਵਿਖੇ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ <br/>
Ad Position 24