15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਸਵ. ਬੀਬੀ ਗੁਰਦੇਵ ਕੌਰ ਨਮਿਤ ਅੰਤਿਮ ਅਰਦਾਸ <br/>

Ad Position 21
No active advertisement
ਅਜੀਤ ਡੈਸਕ 03-06-2025
ਖਰੜ, 2 ਜੂਨ (ਜੰਡਪੁਰੀ)-ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਪਿੰਡ ਬਡਾਲੀ ਵਿਖੇ ਸਵ. ਬੀਬੀ ਗੁਰਦੇਵ ਕੌਰ ਨਮਿਤ ਅੰਤਿਮ ਅਰਦਾਸ 'ਚ ਹਾਜ਼ਰ ਵੱਡੀ ਗਿਣਤੀ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਬਕਾ ਸਰਪੰਚ ਬੀਬੀ ਗੁਰਦੇਵ ਕੌਰ ਸੱਚੀ-ਸੁੱਚੀ ਸ਼ਖ਼ਸੀਅਤ ਵਾਲੇ ਸਮਾਜ ਸੇਵੀ ਸਨ, ਜੋ ਕਿ ਮਹਿਲਾ ਸ਼ਕਤੀ ਦੇ ਪ੍ਰਤੀਕ ਮੰਨੇ ਜਾਂਦੇ ਸਨ | ਉਨ੍ਹਾਂ ਕਿਹਾ ਕਿ ਬੀਬੀ ਗੁਰਦੇਵ ਕੌਰ ਦੀ ਵੱਡਮੁੱਲੀ ਕਾਰਗੁਜ਼ਾਰੀ ਤੇ ਸੇਵਾ ਕਾਰਨ ਹਲਕਾ ਵਾਸੀਆਂ ਦੇ ਦਿਲਾਂ 'ਚ ਉਨ੍ਹਾਂ ਪ੍ਰਤੀ ਵਿਸ਼ੇਸ਼ ਸਤਿਕਾਰ ਹੈ ਅਤੇ ਇਸੇ ਕਾਰਨ ਅੱਜ ਸਾਰੀ ਸਿਆਸੀ ਪਾਰਟੀਆਂ ਦੇ ਆਗੂ ਤੇ ਇਲਾਕਾ ਵਾਸੀ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਏ ਹਨ | ਉਨ੍ਹਾਂ ਕਿਹਾ ਕਿ ਪਿੰਡ ਬਡਾਲੀ ਦੇ ਵਸਨੀਕਾਂ ਨਾਲ ਸਲਾਹ-ਮਸ਼ਵਰਾ ਕਰਕੇ ਉਨ੍ਹਾਂ ਆਪਣੀ ਸੋਚ ਤੇ ਸ਼ਰਧਾ ਅਨੁਸਾਰ ਬੀਬੀ ਗੁਰਦੇਵ ਕੌਰ ਦੇ ਨਾਂਅ 'ਤੇ ਪਿੰਡ ਬਡਾਲੀ ਨੂੰ ਜਾਂਦੀ ਿਲੰਕ ਸੜਕ 'ਤੇ 'ਗੁਰਦੇਵ ਕੌਰ ਮਾਰਗ' ਦੇ ਨਾਂਅ ਵਾਲਾ ਪੱਥਰ ਵੀ ਲਗਵਾ ਦਿੱਤਾ ਹੈ, ਜਿਸ ਦੀ ਸਾਰਿਆਂ ਵਲੋਂ ਸ਼ਲਾਘਾ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਪੱਥਰ ਹਰਮਨ-ਪਿਆਰੇ ਬੀਬੀ ਗੁਰਦੇਵ ਕੌਰ ਬਡਾਲੀ ਵਲੋਂ ਇਲਾਕੇ ਦੇ ਲੋਕਾਂ ਦੀ ਕੀਤੀ ਗਈ ਸੱਚੀ-ਸੁੱਚੀ ਸੇਵਾ ਦੀ ਹਮੇਸ਼ਾ ਯਾਦ ਦਿਵਾਉਂਦਾ ਰਹੇਗਾ |

Ad Position 22
No active advertisement
ਪਿਛਲੀ ਖ਼ਬਰ ਪੰਜ ਪਿਆਰਿਆਂ ਤੇ ਮਾਤਾ ਸਾਹਿਬ ਕੌਰ ਜੀ ਦੇ ਬੁੰਗੇ ਬਣਾਏ <br/> ਅਗਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸੈਕਟਰ-79 ਵਿਖੇ 15 ਰੋਜ਼ਾ ਵਿਸ਼ੇਸ਼ ਟ੍ਰੇਨਿੰਗ ਕੈਂਪ ਦੀ ਸ਼ੁਰੂਆਤ <br/>
Ad Position 24