15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਮਿਰਜ਼ਾਪੁਰ ਦੀ ਜ਼ਮੀਨ ਸੰਬੰਧੀ ਫੈਲਾਈਆਂ ਜਾ ਰਹੀਆਂ ਅਫਵਾਹਾਂ ਦਾ ਪਿੰਡ ਵਾਸੀਆਂ ਨੇ ਕੀਤਾ ਖੰਡਨ <br/>

Ad Position 21
No active advertisement
ਅਜੀਤ ਡੈਸਕ 03-06-2025
ਮੁੱਲਾਂਪੁਰ ਗਰੀਬਦਾਸ, 2 ਜੂਨ (ਦਿਲਬਰ ਸਿੰਘ ਖੈਰਪੁਰ)-ਸ਼ਿਵਾਲਿਕ ਦੀਆਂ ਪਹਾੜੀਆਂ 'ਚ ਵਸਦੇ ਪਿੰਡ ਮਿਰਜ਼ਾਪੁਰ ਦੀ ਜ਼ਮੀਨ ਨੂੰ ਲੈ ਕੇ ਕੁਝ ਦਿਨਾਂ ਤੋਂ ਮਾਮਲਾ ਗਰਮਾਇਆ ਹੋਇਆ ਹੈ | ਪਿੰਡ ਵਾਸੀਆਂ ਵਲੋਂ ਪਿੰਡ ਦੀ ਜ਼ਮੀਨ ਸੰਬੰਧੀ ਵੱਖ-ਵੱਖ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਨੂੰ ਕੁਝ ਲੋਕਾਂ ਦੇ ਨਾਂਅ ਨਾਲ ਜੋੜ ਕੇ ਉਛਾਲਿਆ ਜਾ ਰਿਹਾ ਹੈ | ਇਸ ਸੰਬੰਧੀ ਪਿੰਡ ਮਿਰਜ਼ਾਪੁਰ ਦੇ ਕੁਝ ਮੁਹਤਬਰਾਂ ਨੇ ਦੱਸਿਆ ਕਿ ਪਿੰਡ 'ਚ ਮੁਸ਼ਤਰਕੇ ਵਾਲੀ ਜ਼ਮੀਨ 'ਚ ਸ਼ਾਮਲਾਤ ਤੇ ਫੋਰੈਸਟ ਵਿਭਾਗ ਦੀ ਹਿੱਸੇਦਾਰੀ ਨਹੀਂ ਹੈ | ਇਸ ਪਿੰਡ 'ਚ ਮੁਸ਼ਤਰਕਾ ਮਾਲਕਾਂ ਵਾਲੇ ਰਕਬੇ ਦੀ ਜ਼ਿੰਮੀਦਾਰਾਂ ਨੇ ਕਬਜ਼ੇ ਮੁਤਾਬਕ ਗਿਰਦਾਵਰੀ ਕਰਵਾਈ ਹੋਈ ਹੈ | ਉਨ੍ਹਾਂ ਦੱਸਿਆ ਕਿ ਪਿੰਡ 'ਚ ਕੁੱਲ ਮੁਸ਼ਤਰਕੇ ਵਾਲੀ ਜ਼ਮੀਨ 'ਚ ਪਿੰਡ ਵਾਲਿਆਂ ਦਾ 10 ਫ਼ੀਸਦੀ ਹਿੱਸਾ ਬਕਾਇਆ ਹੈ ਅਤੇ ਇਸ ਹਿੱਸੇ 'ਚੋਂ ਵੀ ਕੁਝ ਹਿੱਸੇਦਾਰਾਂ ਨੇ ਗਿਰਦਾਵਰੀ ਕਰਵਾ ਲਈ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ 18 ਸਾਲਾਂ ਤੋਂ ਪਿੰਡ 'ਚ ਕੰਮ ਕਰ ਰਹੇ ਕਪਿਲ ਸ਼ਰਮਾ ਤੇ ਉਨ੍ਹਾਂ ਦੇ ਗਰੁੱਪ ਨੇ 90 ਫ਼ੀਸਦੀ ਹਿੱਸਾ ਵੱਖ-ਵੱਖ ਬਾਹਰਲੇ ਖ਼ਰੀਦਦਾਰਾਂ ਦੇ ਨਾਂਅ 'ਤੇ ਕਰਵਾ ਰੱਖਿਆ ਹੈ | ਉਨ੍ਹਾਂ ਕਿਹਾ ਕਿ ਪਿੰਡ ਦਾ ਮਾਹੌਲੀ ਬਿਲਕੁੱਲ ਠੀਕ ਹੈ, ਜਦ ਕਿ ਕੁਝ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ਦੀ ਤਾਕ 'ਚ ਹਨ | ਇਸ ਮੌਕੇ ਸਾਬਕਾ ਸਰਪੰਚ ਗੁਰਚਰਨ ਸਿੰਘ, ਸ਼ੰਕਰ, ਭਾਗ ਸਿੰਘ, ਸੁੱਚਾ ਸਿੰਘ, ਜੋਗਾ ਸਿੰਘ, ਬਖਸ਼ਾ ਰਾਮ, ਪਾਲਾ ਰਾਮ, ਸੋਨੀ ਸਿੰਘ, ਜਿੰਦੂ, ਰਾਮਾ, ਲੱਜਾ ਰਾਮ, ਰਾਜੂ, ਕੇਸਰ ਅਤੇ ਪਿ੍ਥੀ ਤੋਂ ਇਲਾਵਾ ਹੋਰ ਵੀ ਪਤਵੰਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਿਲਾਵਟਖੋਰਾਂ ਵਿਰੁੱਧ ਸਰਕਾਰ ਸਖ਼ਤ ਕਾਰਵਾਈ ਕਰੇ-ਕੰਗ ਅਗਲੀ ਖ਼ਬਰ ਪੰਜ ਪਿਆਰਿਆਂ ਤੇ ਮਾਤਾ ਸਾਹਿਬ ਕੌਰ ਜੀ ਦੇ ਬੁੰਗੇ ਬਣਾਏ <br/>
Ad Position 24