16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਚੰਡੀਗੜ੍ਹ ਨੇ 43ਵੀਂ ਜੂਨੀਅਰ ਨੈਸ਼ਨਲ ਸੌਫਟਬਾਲ ਚੈਂਪੀਅਨਸ਼ਿਪ 'ਚ ਲੜਕਿਆਂ ਦਾ ਖ਼ਿਤਾਬ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 03-06-2025
ਚੰਡੀਗੜ੍ਹ, 2 ਜੂਨ (ਸੰਦੀਪ ਕੁਮਾਰ ਮਾਹਨਾ)–5 ਦਿਨਾਂ 43ਵੀਂ ਜੂਨੀਅਰ ਨੈਸ਼ਨਲ ਸੌਫ਼ਟਬਾਲ ਚੈਂਪੀਅਨਸ਼ਿਪ ਸਮਾਪਤ ਹੋ ਗਈ | ਚੰਡੀਗੜ੍ਹ ਸੌਫ਼ਟਬਾਲ ਐਸੋਸੀਏਸ਼ਨ ਵਲੋਂ ਕਰਵਾਏ ਪੰਜ ਦਿਨਾਂ ਚੈਂਪੀਅਨਸ਼ਿਪ 'ਚ 22 ਸੂਬਿਆਂ ਦੇ ਖਿਡਾਰੀਆਂ (ਲੜਕੇ ਤੇ ਲੜਕੀਆਂ) ਨੇ ਹਿੱਸਾ ਲਿਆ | ਸਮਾਪਤੀ ਸਮਾਗਮ ਦੌਰਾਨ ਚੰਡੀਗੜ੍ਹ ਦੇ ਮੁੱਖ ਸਕੱਤਰ ਰਾਜੀਵ ਵਰਮਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਜੇਤੂ ਤੇ ਉਪ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਚੰਡੀਗੜ੍ਹ ਸੌਫ਼ਟਬਾਲ ਐਸੋਸੀਏਸ਼ਨ ਦੇ ਪ੍ਰਧਾਨ ਤੇ ਯੂ. ਟੀ. ਚੰਡੀਗੜ੍ਹ ਪ੍ਰਸ਼ਾਸਕ ਦੇ ਸਾਬਕਾ ਸਲਾਹਕਾਰ ਧਰਮਪਾਲ (ਸੇਵਾਮੁਕਤ ਆਈ. ਏ. ਐੱਸ.) ਅਤੇ ਯੂ. ਟੀ. ਪ੍ਰਸ਼ਾਸਨ ਦੀ ਖੇਡ ਸਕੱਤਰ ਪੇ੍ਰਰਨਾ ਪੁਰੀ (ਆਈ. ਏ. ਐੱਸ.) ਵੀ ਮੌਜੂਦ ਰਹੇ | ਮੁੱਖ ਸਕੱਤਰ ਰਾਜੀਵ ਵਰਮਾ ਨੇ ਕਿਹਾ ਕਿ ਚੰਡੀਗੜ੍ਹ ਸ਼ਹਿਰ ਵਿਚ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਹਰ ਮਹੀਨੇ ਕੌਮੀ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਚੈਂਪੀਅਨਸ਼ਿਪਾਂ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ | ਉਨ੍ਹਾਂ ਨੇ ਖਿਡਾਰੀਆਂ ਤੇ ਕੋਚਾਂ ਨੂੰ ਸਖ਼ਤ ਮਿਹਨਤ ਕਰਨ, ਚੰਡੀਗੜ੍ਹ ਦੀ ਸ਼ਾਨਦਾਰ ਖੇਡ ਨੀਤੀ ਦਾ ਲਾਭ ਚੁੱਕਣ ਤੇ ਸ਼ਹਿਰ ਨੂੰ ਮਾਣ ਦਿਵਾਉਣ ਲਈ ਪ੍ਰੇਰਿਤ ਕੀਤਾ | ਲੜਕਿਆਂ ਦੇ ਵਰਗ 'ਚ ਚੰਡੀਗੜ੍ਹ ਦੀ ਟੀਮ ਨੇ 43ਵੀਂ ਜੂਨੀਅਰ ਕੌਮੀ ਸੌਫ਼ਟਬਾਲ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂਅ ਕੀਤਾ, ਜਦ ਕਿ ਮੱਧ ਪ੍ਰਦੇਸ਼ ਦੂਸਰੇ ਤੇ ਮਹਾਰਾਸ਼ਟਰ ਟੂਰਨਾਮੈਂਟ 'ਚ ਤੀਸਰੇ ਸਥਾਨ 'ਤੇ ਰਿਹਾ | ਲੜਕੀਆਂ ਦੇ ਵਰਗ 'ਚ ਮੱਧ ਪ੍ਰਦੇਸ਼ ਨੇ ਹਰਿਆਣਾ ਨੂੰ ਫ਼ਾਈਨਲ ਮੁਕਾਬਲੇ ਵਿਚ ਹਰਾ ਕੇ ਲੜਕੀਆਂ ਦਾ ਖ਼ਿਤਾਬ ਜਿੱਤਿਆ, ਜਦ ਕਿ ਛੱਤੀਸਗੜ੍ਹ ਨੇ ਟੂਰਨਾਮੈਂਟ ਵਿਚ ਤੀਸਰਾ ਸਥਾਨ ਹਾਸਿਲ ਕੀਤਾ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੀ ਅਗਵਾਈ ਹੇਠ ਹੋਈ ਐਚ. ਪੀ. ਪੀ. ਸੀ. ਤੇ ਐਚ. ਪੀ. ਡਬਲਿਊ. ਸੀ. ਦੀ ਮੀਟਿੰਗ <br/> ਅਗਲੀ ਖ਼ਬਰ ਨਗਰ ਨਿਗਮ ਚੰਡੀਗੜ੍ਹ ਦੇ ਪਬਲਿਕ ਹੈਲਥ ਵਰਕਰ ਯੂਨੀਅਨ ਨੇ ਨਿਗਮ ਵਿਰੁੱਧ ਕੀਤਾ ਸ਼ਾਂਤਮਈ ਰੋਸ ਪ੍ਰਦਰਸ਼ਨ
Ad Position 24