ਚੰਡੀਗੜ੍ਹ, 2 ਜੂਨ (ਮਾਰਕੰਡਾ)-ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਇਕ ਵਫ਼ਦ ਨੇ ਸੰਸਥਾ ਦੇ ਪ੍ਰਧਾਨ ਪਿ੍ੰ. ਬਹਾਦਰ ਸਿੰਘ ਗੋਸਲ ਦੀ ਅਗਵਾਈ 'ਚ ਸ. ਸਤਨਾਮ ਸਿੰਘ ਸੰਧੂ (ਰਾਜ ਸਭਾ ਮੈਂਬਰ) ਦੇ ਨਿਵਾਸ ਸੈਕਟਰ-16 ਚੰਡੀਗੜ੍ਹ ਵਿਖੇ ਡਾ. ਬਲਬੀਰ ਸਿੰਘ ਢੋਲ (ਪੀ. ਸੀ. ਐਸ.) ਸਾਬਕਾ ਡੀ. ਪੀ. ਆਈ. ਪੰਜਾਬ ਤੇ ਸਾਬਕਾ ਚੇਅਰਮੈਨ ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਨਾਲ ਵਿਸ਼ੇਸ਼ ਮਿਲਣੀ ਕੀਤੀ | ਵਫਦ 'ਚ ਸੰਸਥਾ ਦੇ ਜਨਰਲ ਸਕੱਤਰ ਅਵਤਾਰ ਸਿੰਘ ਮਹਿਤਪੁਰੀ, ਸੀਨੀਅਰ ਮੀਤ ਪ੍ਰਧਾਨ ਜਗਤਾਰ ਸਿੰਘ ਜੋਗ ਤੇ ਸਲਾਹਕਾਰ ਬਲਵਿੰਦਰ ਸਿੰਘ ਧਾਰੀਵਾਲ ਵੀ ਸ਼ਾਮਲ ਸਨ | ਇਸ ਮੌਕੇ ਪਿ੍ੰ. ਬਹਾਦਰ ਸਿੰਘ ਗੋਸਲ ਨੇ ਆਪਣੀ ਸੰਪਾਦਿਤ 110ਵੀਂ ਪੁਸਤਕ 'ਪੰਜਾਬ ਕਰਾਂ ਕੀ ਸਿਫ਼ਤ ਤੇਰੀ' ਡਾ. ਬਲਬੀਰ ਸਿੰਘ ਢੋਲ ਨੂੰ ਭੇਟ ਕੀਤੀ | ਡਾ. ਢੋਲ ਨੇ ਪਿ੍ੰ. ਗੋਸਲ ਨੂੰ ਹੁਣ ਤੱਕ 110 ਪੁਸਤਕਾਂ ਲਿਖਣ 'ਤੇ ਵਧਾਈ ਦਿੱਤੀ ਗਈ | ਉਨ੍ਹਾਂ ਦੀ ਸੰਸਥਾ ਨੇ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ | ਇਸ ਤੋਂ ਪਹਿਲਾ ਵਫਦ ਨੇ ਡਾ. ਢੋਲ ਨਾਲ ਲੰਬੀ ਵਾਰਤਾ ਕਰਕੇ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਸੇਵੀ ਤੇ ਸਾਹਿਤਕ ਕੰਮਾਂ ਦੀ ਜਾਣਕਾਰੀ ਦਿੱਤੀ | ਭਵਿੱਖ 'ਚ ਹੋਰ ਚੰਗਾ ਕਰਨ ਲਈ ਉਨ੍ਹਾਂ ਦਾ ਭਰਪੂਰ ਸਹਿਯੋਗ ਮੰਗਿਆ |