ਲਾਲੜੂ, 2 ਜੂਨ (ਰਾਜਬੀਰ ਸਿੰਘ)-ਹੰਡੇਸਰਾ ਟ੍ਰੈਫ਼ਿਕ ਪੁਲਿਸ ਨੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਟਿੱਪਰ ਚਾਲਕਾਂ ਵਿਰੁੱਧ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਦੇ ਚਲਦਿਆਂ ਟ੍ਰੈਫ਼ਿਕ ਪੁਲਿਸ ਨੇ ਕੁਲ 19 ਚਲਾਨ ਕੱਟੇ ਹਨ, ਜਿਨ੍ਹਾਂ 'ਚੋਂ ਕੁਝ ਓਵਰਲੋਡ ਟਿੱਪਰਾਂ ਦੇ ਚਲਾਨ ਵੀ ਸ਼ਾਮਿਲ ਹਨ | ਇਸ ਸੰਬੰਧੀ ਹੰਡੇਸਰਾ ਟ੍ਰੈਫ਼ਿਕ ਇੰਚਾਰਜ ਏ. ਐਸ. ਆਈ. ਦਲੀਪ ਸਿੰਘ ਨੇ ਦੱਸਿਆ ਕਿ ਹੰਡੇਸਰਾ ਵਿਖੇ ਕਈ ਡਰਾਈਵਰਾਂ ਦੇ ਬਿਨਾਂ ਪਾਰਕਿੰਗ, ਬਿਨਾਂ ਹੈਲਮੇਟ, ਗ਼ਲਤ ਸਾਈਡ ਤੇ ਓਵਰ ਸਪੀਡ ਟਿੱਪਰ ਆਦਿ ਦੇ ਚਲਾਨ ਕੱਟੇ ਗਏ | ਉਨ੍ਹਾਂ ਕਿਹਾ ਕਿ ਜਿਹੜੇ ਟਿੱਪਰ ਡਰਾਈਵਰ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਂਦੇ ਹਨ ਜਾਂ ਆਪਣੇ ਵਾਹਨਾਂ ਨੂੰ ਓਵਰਲੋਡ ਕਰਦੇ ਹਨ ਅਤੇ ਲੋਕਾਂ ਦੀ ਜਾਨ ਨਾਲ ਖੇਡਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਸੁਧਾਰਨਾ ਚਾਹੀਦਾ ਹੈ | ਅੱਜ ਚਲਾਨ ਕੱਟੇ ਗਏ ਹਨਾ ਪਰ ਜੇਕਰ ਉਹ ਆਪਣੇ ਤਰੀਕੇ ਨਹੀਂ ਸੁਧਾਰਦੇ ਤਾਂ ਅਗਲੀ ਵਾਰ ਉਨ੍ਹਾਂ ਦੇ ਟਿੱਪਰ ਜ਼ਬਤ ਕੀਤੇ ਜਾਣਗੇ | ਇਸ ਮੌਕੇ ਹੰਡੇਸਰਾ ਟ੍ਰੈਫ਼ਿਕ ਪੁਲਿਸ ਦਾ ਸਮੁੱਚਾ ਸਟਾਫ਼ ਹਾਜ਼ਰ ਸੀ |