22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਭਾਰਤ ਦੀ ਪਹਿਲੀ ਮਹਿਲਾ ਜਾਸੂਸ ਨੀਰਾ ਆਰੀਆ ਦੇ ਨਾਟਕ 'ਨਾਗਿਨ ਨੀਰਾ' ਦਾ ਮੰਚਨ ਕਰਵਾਇਆ <br/>

Ad Position 21
No active advertisement
ਅਜੀਤ ਡੈਸਕ 04-06-2025
ਚੰਡੀਗੜ੍ਹ, 3 ਜੂਨ (ਮਾਰਕੰਡਾ)-ਮਿੰਨੀ ਟੈਗੋਰ ਥੀਏਟਰ ਵਿਖੇ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਨੇ ਕਹਾਣੀਆਂ ਦੇ ਰੰਗਮੰਚ ਸਿ੍ੰਖਲਾ ਦੇ ਤਹਿਤ ਦੇਸ਼-ਭਗਤੀ ਨਾਲ ਭਰਪੂਰ ਤੇ ਭਾਵਨਾਤਮਕ ਤੌਰ 'ਤੇ ਮਨ ਨੂੰ ਹਿਲਾ ਦੇਣ ਵਾਲੇ ਨਾਟਕ 'ਨਾਗਿਨ ਨੀਰਾ' ਦਾ ਸਫਲ ਮੰਚਨ ਕਰਵਾਇਆ | ਇਹ ਨਾਟਕ ਭਾਰਤ ਦੀ ਪਹਿਲੀ ਮਹਿਲਾ ਜਾਸੂਸ ਨੀਰਾ ਆਰਯਾ ਦੇ ਜੀਵਨ 'ਤੇ ਆਧਾਰਿਤ ਸੀ, ਜਿਨ੍ਹਾਂ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਅਗਵਾਈ ਵਾਲੀ ਆਜ਼ਾਦ ਹਿੰਦ ਫ਼ੌਜ 'ਚ ਬੇਮਿਸਾਲ ਹੌਸਲੇ ਦਾ ਪ੍ਰਦਰਸ਼ਨ ਕੀਤਾ | ਨਾਟਕ ਦੌਰਾਨ ਸੁਤੰਤਰਤਾ ਸੈਨੀ ਨੀਰਾ ਆਰਯਾ ਦੇ ਜੀਵਨ ਸੰਘਰਸ਼, ਅਡਿੱਠ ਹੌਸਲਾ, ਨਿਸ਼ਠਾ ਤੇ ਰਾਸ਼ਟਰ ਲਈ ਉਨ੍ਹਾਂ ਦੇ ਵਿਸ਼ੇਸ਼ ਬਲੀਦਾਨ ਨੂੰ ਦੇਖ ਕੇ ਸਾਰੇ ਦਰਸ਼ਕ ਭਾਵੁਕ ਹੋ ਗਏ | ਉਨ੍ਹਾਂ ਦੀ ਵੀਰਤਾ ਦੀ ਕਹਾਣੀ ਨੇ ਸਭ ਨੂੰ ਅੰਦਰੋਂ ਹਿਲਾ ਕੇ ਰੱਖ ਦਿੱਤਾ ਅਤੇ ਰਾਸ਼ਟਰ-ਭਗਤੀ ਦੀ ਭਾਵਨਾ ਨਾਲ ਭਰਪੂਰ ਕਰ ਦਿੱਤਾ | ਨੀਰਾ ਆਰਯਾ ਨੇ ਆਪਣੇ ਬਿ੍ਟਿਸ਼ ਜਾਸੂਸ ਪਤੀ ਦੀ ਹੱਤਿਆ ਕਰ ਕੇ ਦੇਸ਼ ਲਈ ਆਪਣੀ ਨਿਸ਼ਠਾ ਸਾਬਤ ਕੀਤੀ | ਨਾਟਕ ਦਾ ਮੁੱਖ ਉਦੇਸ਼ ਨੀਰਾ ਆਰਯਾ ਵਰਗੀਆਂ ਗੁੰਮਨਾਮ ਵੀਰਾਂਗਨਾਵਾਂ ਨੂੰ ਸਲਾਮ ਕਰਨਾ ਸੀ, ਜਿਨ੍ਹਾਂ ਨੇ ਭਾਰਤ ਦੀ ਆਜ਼ਾਦੀ ਲਈ ਆਪਣੇ ਪ੍ਰਾਣਾਂ ਦੀ ਕੁਰਬਾਨੀ ਦਿੱਤੀ | ਨੀਰਾ ਆਰਯਾ ਦਾ ਕਿਰਦਾਰ ਡਾ. ਰੀਤਾ ਦੱਤ ਦੇ ਜ਼ਿੰਦਾ ਦਿਲ ਅਦਾਕਾਰੀ ਨੇ ਦਰਸ਼ਕਾਂ ਦੀਆਂ ਅੱਖਾਂ ਵਿਚ ਹੰਝੂ ਲਿਆ ਦਿੱਤੇ | ਨਾਟਕ ਦਾ ਨਿਰਦੇਸ਼ਨ ਅਨੁਭਵੀ ਰੰਗਮੰਚ ਨਿਰਦੇਸ਼ਕ ਸੁਭਾਸਿਸ ਨਿਯੋਗੀ ਦਾ ਸੀ | ਨਾਟਕ 'ਚ ਭਾਗ ਲੈਣ ਵਾਲੇ ਸਾਰੇ ਅਦਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਦਾ ਬਹੁਤ ਹੀ ਭਰੋਸੇਯੋਗ ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ | ਮੁੱਖ ਪਾਤਰ ਅਤੇ ਅਦਾਕਾਰ ਨੀਰਾ ਆਰਯਾ ਦਾ ਕਿਰਦਾਰ ਡਾ. ਰੀਤਾ ਦੱਤ ਨੇ ਨਿਭਾਇਆ | ਜਦ ਕਿ ਯਸ਼ਸਵੀ ਨੇ ਜੈ ਰੰਜਨ, ਸਮਯਾਂਕ ਨੇ ਨੇਤਾ ਜੀ, ਮਯੰਕ ਨੇ ਸਕਾਊਟ, ਵੰਸ਼ ਨੇ ਪੱਤਰਕਾਰ, ਭਾਵਿਆ, ਜਪਜੀਤ, ਅਨਾਇਆ, ਕਿ੍ਤਿਕਾ ਅਤੇ ਆਰਿਆ ਨੇ ਕ੍ਰਮਸ਼ ਰਾਣੀ 1, ਰਾਣੀ 2, ਰਾਣੀ 3, ਰਾਣੀ 4 ਅਤੇ ਰਾਣੀ 5, ਰਿਤੇਸ਼ ਨੇ ਬਿ੍ਟਿਸ਼ ਅਧਿਕਾਰੀ ਤੇ ਪੀਯੂਸ਼, ਉਦਭਵ, ਰਾਘਵ, ਰੀਤਾ, ਸੋਨੂ ਅਤੇ ਸੁਪਨਿਲ ਨਿਯੋਗੀ ਨੇ ਨਾਗਰਿਕਾਂ ਦੀਆਂ ਭੂਮਿਕਾਵਾਂ ਨਿਭਾਈਆਂ |

Ad Position 22
No active advertisement
ਪਿਛਲੀ ਖ਼ਬਰ ਸੂਬੇ ਦੇ ਮੁੱਖ ਮੰਤਰੀ ਵਲੋਂ 'ਆਪ੍ਰੇਸ਼ਨ ਸੰਧੂਰ' ਦਾ ਘਟੀਆ ਮਜ਼ਾਕ ਬਣਾਉਣਾ ਸ਼ਹੀਦਾਂ, ਨਾਰੀ ਸ਼ਕਤੀ ਦਾ ਅਪਮਾਨ-ਬੱਲੀਏਵਾਲ ਅਗਲੀ ਖ਼ਬਰ ਥਾਣਾ ਮਟੌਰ ਦੀ ਪੁਲਿਸ ਨੇ ਚਲਾਇਆ ਵਿਸ਼ੇਸ਼ ਤਲਾਸ਼ੀ ਅਭਿਆਨ <br/>
Ad Position 24