22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

ਚੰਡੀਗੜ੍ਹ ਨਗਰ ਨਿਗਮ ਦੀ ਮੀਟਿੰਗ ਦੌਰਾਨ ਕਈ ਵਾਰ ਹੋਇਆ ਹੰਗਾਮਾ <br/>

Ad Position 21
No active advertisement
ਅਜੀਤ ਡੈਸਕ 04-06-2025
ਚੰਡੀਗੜ੍ਹ, 3 ਜੂਨ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਦੀ ਮੰਗਲਵਾਰ ਨੂੰ ਸੱਦੀ ਹਾਊਸ ਦੀ ਮੀਟਿੰਗ ਦੀ ਸ਼ੁਰੂਆਤ ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਹੰਗਾਮੇ ਨਾਲ ਹੋਈ | ਮੀਟਿੰਗ ਦੌਰਾਨ ਕੌਂਸਲਰਾਂ ਵਿਚਕਾਰ ਕੁਝ ਮੁੱਦਿਆਂ ਨੂੰ ਲੈ ਕੇ ਕਈ ਵਾਰ ਤਕਰਾਰ ਦੇਖਣ ਨੂੰ ਮਿਲੀ | ਕੌਂਸਲਰ ਰਾਮ ਚੰਦਰ ਅਤੇ ਕੌਂਸਲਰ ਕੰਵਰ ਰਾਣਾ ਵਿਚਕਾਰ ਹੋਈ ਤਲਖ਼ੀ ਇੰਨੀ ਵਧ ਗਈ ਕਿ ਗੱਲਬਾਤ ਹੱਥੋਪਾਈ ਤੱਕ ਪਹੁੰਚ ਗਈ, ਜਿਸ ਤੋਂ ਬਾਅਦ ਦੋਵਾਂ ਨੂੰ ਸਾਥੀ ਕੌਂਸਲਰਾਂ ਨੇ ਸ਼ਾਂਤ ਕਰਵਾਇਆ | ਇਸ ਤੋਂ ਪਹਿਲਾਂ ਨਿਗਮ ਹਾਊਸ ਮੀਟਿੰਗ ਦੀ ਸ਼ੁਰੂਆਤ ਹੰੁਦਿਆਂ ਹੀ ਕਾਂਗਰਸ ਨੇ ਮੇਅਰ ਨੂੰ ਭਾਰਤੀ ਝੂਠੀ ਪਾਰਟੀ ਵਾਲਾ ਚੈੱਕ ਪੇਸ਼ ਕਰਦਿਆਂ ਹੰਗਾਮਾ ਕੀਤਾ | ਜਿਵੇਂ ਹੀ 'ਆਪ' ਤੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਨੇ ਹੰਗਾਮਾ ਸ਼ੁਰੂ ਕੀਤਾ, ਮੇਅਰ ਹਰਪ੍ਰੀਤ ਕੌਰ ਬਬਲਾ ਤੇ ਭਾਜਪਾ ਕੌਂਸਲਰਾਂ ਨੇ 'ਆਪ੍ਰੇਸ਼ਨ ਸੰਧੂਰ' ਦੀ ਸਫ਼ਲਤਾ ਨੂੰ ਲੈ ਕੇ ਭਾਰਤੀ ਫ਼ੌਜ ਦੇ ਹੱਕ ਵਿਚ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ | ਸੀਨੀਅਰ ਡਿਪਟੀ ਮੇਅਰ ਜਸਬੀਰ ਸਿੰਘ ਬੰਟੀ ਤੇ ਗੁਰਪ੍ਰੀਤ ਸਿੰਘ ਗਾਬੀ ਨੇ ਪ੍ਰਸ਼ਾਸਨ ਵਲੋਂ ਨਿਗਮ ਨੂੰ ਦਿੱਤੇ 238 ਕਰੋੜ ਰੁਪਏ ਦਾ ਹਿਸਾਬ ਮੰਗਿਆ | ਉਨ੍ਹਾਂ ਦਾ ਕਹਿਣਾ ਸੀ ਕਿ ਯੂ. ਟੀ. ਪ੍ਰਸ਼ਾਸਨ ਵਲੋਂ ਨਿਗਮ ਨੂੰ 238 ਕਰੋੜ ਰੁਪਏ ਜਾਰੀ ਕੀਤੇ ਜਾਣ ਦੇ ਬਾਵਜੂਦ ਟਿਊਬਵੈੱਲ ਆਪ੍ਰੇਟਰਾਂ ਨੂੰ ਨੌਕਰੀ ਤੋਂ ਕੱਢਿਆ ਜਾ ਰਿਹਾ ਹੈ | ਜਦ ਕਿ ਨਿਗਮ ਵਲੋਂ ਪਿਛਲੀ ਹਾਊਸ ਮੀਟਿੰਗ ਦੌਰਾਨ ਸਦਨ ਨੂੰ ਭਰੋਸਾ ਦਿਵਾਇਆ ਗਿਆ ਸੀ ਕਿ ਕਿਸੇ ਵੀ ਟਿਊਬਵੈੱਲ ਆਪ੍ਰੇਟਰਾਂ ਨੂੰ ਨੌਕਰੀ ਤੋਂ ਕੱਢਿਆ ਨਹੀਂ ਜਾਵੇਗਾ | ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਤੋਂ ਇਲਾਵਾ ਭਾਜਪਾ ਕੌਂਸਲਰਾਂ ਨੇ ਵੀ ਨਿਗਮ ਦੀ ਕਾਰਵਾਈ ਦਾ ਵਿਰੋਧ ਜਤਾਇਆ | ਉਪਰੰਤ ਨਿਗਮ ਕਮਿਸ਼ਨਰ ਨੇ ਸਦਨ ਨੂੰ ਜਾਣਕਾਰੀ ਦਿੱਤੀ ਕਿ 664 ਟਿਊਬਵੈੱਲ ਆਪ੍ਰੇਟਰਾਂ ਦੇ ਠੇਕਾ 'ਚ ਇਕ ਮਹੀਨੇ ਲਈ ਇਜ਼ਾਫਾ ਕੀਤਾ ਗਿਆ ਹੈ, ਜਿਸ 'ਤੇ ਕੌਂਸਲਰਾਂ ਨੇ ਨਿਗਮ ਅਧਿਕਾਰੀਆਂ ਤੋਂ ਇਸ ਸੰਬੰਧੀ ਰਿਪੋਰਟ ਮੰਗੀ ਤਾਂ ਉਹ ਟਾਲਮਟੋਲ ਕਰਦੇ ਨਜਰ ਆਏ | ਜਿਸ ਤੋਂ ਬਾਅਦ ਭੜਕੇ ਕੌਂਸਲਰਾਂ ਨੇ ਸਦਨ ਦੀ ਗੈਲਰੀ 'ਚ ਆ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ | ਜਿਸ ਦੇ ਚੱਲਦਿਆਂ ਮੇਅਰ ਨੇ ਸਦਨ ਦੀ ਕਾਰਵਾਈ 5 ਮਿੰਟ ਲਈ ਰੋਕ ਦਿੱਤੀ | ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੋਂ ਬਾਅਦ ਕੌਂਸਲਰ ਸੁਮਨ ਵਲੋਂ ਮਨੀਮਾਜਰਾ ਇਲਾਕੇ ਵਿਚ ਪਿਛਲੇ ਕੁੱਝ ਦਿਨਾਂ ਤੋਂ ਆ ਰਹੇ ਗੰਦੇ ਪਾਣੀ ਦਾ ਮੁੱਦਾ ਚੁੱਕਿਆ ਗਿਆ | ਉਨ੍ਹਾਂ ਆਪਣੇ ਨਾਲ ਲਿਆਂਦੇ ਗੰਦੇ ਪਾਣੀ ਦੀ ਬੋਤਲ 'ਚੋਂ ਇਕ ਗਿਲਾਸ ਮੇਅਰ ਅਤੇ ਇਕ ਗਿਲਾਸ ਨਿਗਮ ਕਮਿਸ਼ਨਰ ਅੱਗੇ ਰੱਖਦਿਆਂ ਕਿਹਾ ਕਿ ਇਸ ਗੰਦੇ ਪਾਣੀ ਕਾਰਨ ਇਲਾਕੇ ਦੇ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਅÏਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਸ ਬਾਬਤ ਸੰਬੰਧਿਤ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਵੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੀਤਾ | ਜਿਸ 'ਤੇ ਦੂਸਰੀਆਂ ਪਾਰਟੀਆਂ ਦੇ ਕੌਂਸਲਰਾਂ ਨੇ ਵੀ ਗੰਦੇ ਪਾਣੀ ਦੀ ਸਪਲਾਈ ਤੇ ਪਾਣੀ ਦੇ ਵਹਾਅ ਦਾ ਮੁੱਦਾ ਮੇਅਰ ਦੀ ਜਾਣਕਾਰੀ ਵਿਚ ਲਿਆਂਦਾ | ਮੇਅਰ ਤੇ ਨਿਗਮ ਕਮਿਸ਼ਨਰ ਨੇ ਤੁਰੰਤ ਅਧਿਕਾਰੀਆਂ ਨੂੰ ਇਸ ਮੁੱਦੇ ਨੂੰ ਹੱਲ ਕਰਨ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਅਤੇ ਕਿਹਾ ਕਿ ਕੌਂਸਲਰਾਂ ਦੀ ਸ਼ਿਕਾਇਤ ਨੂੰ ਅਣਗੋਲਿਆਂ ਕਰਨ ਵਾਲੇ ਨਿਗਮ ਅਧਿਕਾਰੀਆਂ ਵਿਰੁੱਧ ਐਕਸ਼ਨ ਲਿਆ ਜਾਵੇਗਾ | ਮੀਟਿੰਗ ਦੌਰਾਨ ਸਭ ਤੋਂ ਅਹਿਮ ਮੁੱਦੇ ਚੰਡੀਗੜ੍ਹ 'ਚ ਕੁੱਤਿਆਂ ਨੂੰ ਪਾਲਣ ਵਾਲਿਆਂ ਨੂੰ ਝਟਕਾ ਦਿੰਦਿਆਂ ਜਿਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ ਹਨ, ਉਥੇ ਹੀ ਘਰ 'ਚ ਪਾਲਤੂ ਕੁੱਤਾ ਰੱਖਣ ਵਾਲਿਆਂ ਨੂੰ ਹੁਣ ਫ਼ੀਸ ਵੀ ਅਦਾ ਕਰਨੀ ਪਵੇਗੀ | ਇਸ ਸੰਬੰਧੀ ਸਦਨ 'ਚ ਲਿਆਂਦੇ ਮਤੇ ਦੌਰਾਨ ਨਿਗਮ ਪ੍ਰਸ਼ਾਸਨ ਨੇ ਦੱਸਿਆ ਕਿ ਚੰਡੀਗੜ੍ਹ ਦੇ ਰੋਜ਼ ਗਾਰਡਨ, ਸੁੱਖਣਾ ਲੇਕ, ਸ਼ਾਂਤੀ ਕੁੰਜ, ਰਾਕ ਗਾਰਡਨ ਵਰਗੀਆਂ ਜਨਤਕ ਥਾਵਾਂ 'ਤੇ ਪਾਲਤੂ ਕੁੱਤਿਆਂ ਨੂੰ ਲਿਜਾਉਣ ਦੀ ਇਜਾਜ਼ਤ ਨਹੀਂ ਹੋਵੇਗੀ | ਨਾਲ ਹੀ ਇਕ ਪਰਿਵਾਰ 'ਚ ਸਿਰਫ਼ ਇਕ ਹੀ ਕੁੱਤਾ ਪਾਲਣ ਦੀ ਆਗਿਆ ਦਿੱਤੀ ਜਾਵੇਗੀ | ਮੀਟਿੰਗ 'ਚ ਇਸ ਤੋਂ ਇਲਾਵਾ ਚੰਡੀਗੜ੍ਹ ਦੇ ਅਧੀਨ ਆਉਂਦੇ 22 ਪਿੰਡਾ ਦੇ ਵਸਨੀਕਾਂ ਨੂੰ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣ ਸੰਬੰਧੀ ਪੇਸ਼ ਕੀਤੇ ਮਤੇ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ | ਜਦ ਕਿ ਕਮਿਊਨਿਟੀ ਸੈਂਟਰਾਂ ਚ ਕੀਤੇ ਜਾਣ ਵਾਲੇ ਸਮਾਗਮਾਂ ਲਈ ਵਸੂਲੀ ਜਾਂਦੀ ਫ਼ੀਸ ਵਾਲੇ ਮਤੇ ਨੂੰ ਅਗਲੀ ਮੀਟਿੰਗ ਦੌਰਾਨ ਮੁੜ ਵਿਚਾਰੇ ਜਾਣ ਦੇ ਫ਼ੈਸਲੇ ਕਾਰਨ ਮੁਲਤਵੀ ਕਰ ਦਿੱਤਾ ਗਿਆ | ਵਾਰਡ ਨੰਬਰ 34 ਤੋਂ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਟਿਊਬਵੈੱਲ ਆਪ੍ਰੇਟਰਾਂ ਨੂੰ ਹਟਾਉਣ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਕ ਟਿਊਬਵੈੱਲ ਨੂੰ ਚਲਾਉਣ 'ਚ 20 ਤੋਂ 25 ਮਿੰਟ ਲੱਗਦੇ ਹਨ, ਤਾਂ ਇਕ ਟਿਊਬਵੈੱਲ ਆਪਰੇਟਰ ਤਿੰਨ ਟਿਊਬਵੈੱਲਾਂ ਨੂੰ ਕਿਵੇਂ ਸੰਭਾਲੇਗਾ | ਉਨ੍ਹਾਂ ਕਿਹਾ ਕਿ ਜਦੋਂ ਕੋਈ ਟਿਊਬਵੈੱਲ ਆਪਰੇਟਰ ਇਕ ਜਗ੍ਹਾ ਤੋਂ ਦੂਜਾ ਟਿਊਬਵੈੱਲ ਸ਼ੁਰੂ ਕਰਨ ਜਾਂਦਾ ਹੈ ਤੇ ਕੋਈ ਉਸ ਟਿਊਬਵੈੱਲ ਦੇ ਪਾਣੀ 'ਚ ਕੁੱਝ ਮਿਲਾਉਂਦਾ ਹੈ, ਤਾਂ ਇਸ ਲਈ ਕੌਣ ਜ਼ਿੰਮੇਵਾਰ ਹੋਵੇਗਾ? ਇਸ ਦੀ ਜ਼ਿੰਮੇਵਾਰੀ ਕੌਣ ਲਵੇਗਾ, ਮੇਅਰ ਜਾਂ ਨਿਗਮ ਅਧਿਕਾਰੀ | ਉਨ੍ਹਾਂ ਕਿਹਾ ਕਿ ਇਹ ਸਿਰਫ਼ 672 ਟਿਊਬਵੈੱਲ ਆਪੇ੍ਰਟਰਾਂ ਬਾਰੇ ਨਹੀਂ ਹੈ, ਸਗੋਂ ਇਹ ਸ਼ਹਿਰ ਦੇ 14 ਲੱਖ ਲੋਕਾਂ ਨੂੰ ਸਾਫ਼ ਪਾਣੀ ਸਪਲਾਈ ਕਰਨ ਬਾਰੇ ਹੈ | 672 ਟਿਊਬਵੈੱਲ ਆਪ੍ਰੇਟਰਾਂ ਸ਼ਹਿਰ ਦੇ 14 ਲੱਖ ਲੋਕਾਂ ਨੂੰ ਸਾਫ਼ ਪਾਣੀ ਪ੍ਰਦਾਨ ਕਰਦੇ ਹਨ, ਇਹ ਇਨ੍ਹਾਂ 672 ਲੋਕਾਂ ਦੇ ਪਰਿਵਾਰਾਂ ਤੇ ਉਨ੍ਹਾਂ ਦੀ ਸੁਰੱਖਿਆ ਦਾ ਵੀ ਮੁੱਦਾ ਹੈ | ਇਸ ਤੋਂ ਇਲਾਵਾ ਸਦਨ 'ਚ ਕੌਂਸਲਰ ਦਮਨ ਵਲੋਂ ਸੈਕਟਰ 22 ਵਿਚ ਲੱਗਦੀਆਂ ਰੇਹੜੀ ਫੜੀਆਂ ਦੀ ਨਿਗਮ ਅਧਿਕਾਰੀਆਂ ਨਾਲ ਮਿਲੀਭੁਗਤ ਦਾ ਮੁੱਦਾ ਚੁੱਕਿਆ | ਉਨ੍ਹਾਂ ਦੋਸ਼ ਲਗਾਇਆ ਕਿ ਨਿਗਮ ਦੀ ਤਹਿਬਾਜ਼ਾਰੀ ਵਿਭਾਗ ਦੇ ਕੁੱਝ ਅਧਿਕਾਰੀ ਇਨ੍ਹਾਂ ਰੇਹੜੀ ਫੜ੍ਹੀ ਵਾਲਿਆਂ ਨਾਲ ਆਪਣੀ ਸੈਟਿੰਗ ਕਰ ਨਾਜਾਇਜ਼ ਕਬਜ਼ੇ ਕਰਵਾ ਰਹੇ ਹਨ | ਇਸ ਸੰਬੰਧੀ ਉਨ੍ਹਾਂ ਵਲੋਂ ਇਸਦੀ ਸ਼ਿਕਾਇਤ ਵੀ ਕੀਤੀ ਗਈ ਸੀ, ਇਸ ਦੇ ਬਾਵਜੂਦ ਉਕਤ ਜਗ੍ਹਾ 'ਤੇ ਰੇਹੜੀ ਫੜ੍ਹੀ ਵਾਲਿਆਂ ਵਲੋਂ ਮੁੜ ਕਬਜ਼ਾ ਕਰ ਲਿਆ ਜਾਂਦਾ ਹੈ | ਇਸ 'ਤੇ ਨਿਗਮ ਦੇ ਸੰਯੁਕਤ ਕਮਿਸ਼ਨਰ ਸੁਮਿਤ ਸੁਹਾਗ ਨੇ ਜਵਾਬ ਦਿੰਦਿਆਂ ਕਿਹਾ ਕਿ ਇਨ੍ਹਾਂ ਰੇਹੜੀ ਫੜ੍ਹੀ ਵਾਲਿਆਂ ਵਲੋਂ ਅਦਾਲਤ ਤੋਂ ਸਟੇਅ ਲਿਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ਬਾਬਤ ਨਿਗਮ ਵਲੋਂ ਰੇਹੜੀ ਫੜ੍ਹੀ ਵਾਲਿਆਂ ਵਲੋਂ ਲਏ ਸਟੇਅ ਖ਼ਿਲਾਫ਼ ਅਪੀਲ ਕੀਤੀ ਜਾ ਰਹੀ ਹੈ |
ਕੌਂਸਲਰ ਗਾਬੀ ਨੇ 24 ਘੰਟੇ ਪਾਣੀ ਸਪਲਾਈ ਲਈ 29 ਕਰੋੜ ਰੁਪਏ ਸਲਾਹਕਾਰ ਫ਼ੀਸ ਜਾਰੀ ਕੀਤੇ ਜਾਣ ਦਾ ਚੁੱਕਿਆ ਮੁੱਦਾ ਵਾਰਡ ਨੰਬਰ 34 ਤੋਂ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਗਾਬੀ ਨੇ ਸਦਨ ਕਾਰਵਾਈ ਦੌਰਾਨ 24 ਘੰਟੇ ਪਾਣੀ ਸਪਲਾਈ ਦੇਣ ਦੇ ਪ੍ਰੋਜੈਕਟ ਬਾਰੇ ਕਈ ਸਵਾਲ ਖੜ੍ਹੇ ਕੀਤੇ | ਗਾਬੀ ਦਾ ਕਹਿਣਾ ਸੀ ਕਿ ਮਨੀਮਾਜਰਾ ਵਿਖੇ ਪੀਣ ਵਾਲੇ ਪਾਣੀ ਦੀ ਸਪਲਾਈ ਵਾਲਾ 500 ਕਰੋੜ ਦਾ ਪ੍ਰਾਜੈਕਟ 1400 ਕਰੋੜ ਰੁਪਏ ਤੱਕ ਚਲਾ ਜਾਵੇਗਾ | ਉਨ੍ਹਾਂ ਸਦਨ ਵਿਚ ਇਸ ਪ੍ਰਾਜੈਕਟ ਨੂੰ ਰੱਦ ਕੀਤੇ ਜਾਣ ਦੀ ਮੰਗ ਕਰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਲਈ 29 ਕਰੋੜ ਰੁਪਏ ਦੀ ਰਾਸ਼ੀ ਸਲਾਹਕਾਰ ਫ਼ੀਸ ਵਜੋਂ ਜਾਰੀ ਕੀਤੇ ਜਾਣ 'ਤੇ ਸਵਾਲ ਕੀਤਾ | ਗਾਬੀ ਦਾ ਕਹਿਣਾ ਸੀ ਕਿ ਇਕ ਪਾਸੇ ਨਿਗਮ ਪ੍ਰਸ਼ਾਸਨ ਫ਼ੰਡ ਨਾ ਹੋਣ ਦਾ ਕਹਿ ਕੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਿਹਾ ਹੈ, ਦੂਜੇ ਪਾਸੇ ਨਿਗਮ ਵਲੋਂ ਕੰਸੋਲੇਸ਼ਨ ਫ਼ੀਸ ਦੇ ਤੋਰ 'ਤੇ ਇਕ ਕੰਪਨੀ ਨੂੰ 29 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜੋ ਪ੍ਰਾਜੈਕਟ ਦੀ ਕੁੱਲ ਰਾਸ਼ੀ ਦਾ 8 ਫ਼ੀਸਦ ਹੈ | ਉਨ੍ਹਾਂ ਇਸ ਦੀ ਵਿਜੀਲੈਂਸ ਤੋਂ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ | ਜਿਸ 'ਤੇ ਨਿਗਮ ਕਮਿਸ਼ਨਰ ਅਮਿਤ ਕੁਮਾਰ ਨੇ ਭਰੋਸਾ ਦਿਵਾਇਆ ਕਿ ਨਿਗਮ ਦਾ ਇਕ ਵੀ ਪੈਸਾ ਬਰਬਾਦ ਨਹੀਂ ਹੋਣ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜੋ ਵੀ ਅਧਿਕਾਰੀ ਇਸ ਵਿਚ ਸ਼ਾਮਿਲ ਹੋਵੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ 21 ਨੂੰ ਯੋਗ ਦਿਵਸ ਮੌਕੇ ਪ੍ਰਧਾਨ ਮੰਤਰੀ ਮੋਦੀ ਆਂਧਰਾ ਪ੍ਰਦੇਸ਼ 'ਚ ਅਗਲੀ ਖ਼ਬਰ ਸਾਈਕਲ ਸਵਾਰ ਗਰੁੱਪ ਦੇ ਸਹਿਯੋਗ ਨਾਲ ਤਿਰੰਗਾ ਰੈਲੀ ਕੱਢੀ <br/>
Ad Position 24