17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੰਜਾਬ ਯੂਨੀਵਰਸਿਟੀ ਚੋਣਾਂ 'ਚ 2 ਜਥੇਬੰਦੀਆਂ ਨੇ ਕੀਤਾ ਸਮਝੌਤਾ <br/>

Ad Position 21
No active advertisement
ਪੰਜਾਬ ਯੂਨੀਵਰਸਿਟੀ ਵਿਖੇ ਵਿਦਿਆਰਥੀ ਚੋਣਾਂ ਖ਼ਾਤਰ ਸੋਪੂ ਦੇ ਪ੍ਰਧਾਨਗੀ ਅਹੁਦੇਦਾਰ ਅਰਦਾਸ ਕੌਰ ਲਈ ਦੋਵਾਂ ਪਾਰਟੀਆਂ ਦੇ ਸਮਰਥਨ 'ਚ ਖ਼ੁਸ਼ੀ ਪ੍ਰਗਟ ਕਰਦੇ ਹੋਏ ਸਮਰਥਕ | (ਸੱਜੇ) ਪੰਜਾਬ ਯੂਨੀਵਰਸਿਟੀ ਕੈਂਪਸ ਵਿਖੇ ਏ.ਬੀ.ਵੀ.ਪੀ ਦੇ ਵਰਕਰ ਵੋਟਾਂ ਲਈ ਚੋਣ ਪ੍ਰਚਾਰ ਕਰਦੇ ਹੋਏ | <br/> 31-08-2025
ਚੰਡੀਗੜ੍ਹ, 30 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀਆਂ ਵਿਦਿਆਰਥੀ ਕੌਂਸਲ ਚੋਣਾਂ 3 ਤਾਰੀਖ਼ ਨੂੰ ਹੋਣ ਜਾ ਰਹੀਆਂ ਹਨ | ਇਸੇ ਦੌਰਾਨ ਅੱਜ ਸਟੂਡੈਂਟ ਆਰਗਨਾਈਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਐਸ.ਓ.ਪੀ.ਯੂ) ਅਤੇ ਹਿੰਦੁਸਤਾਨ ਸਟੂਡੈਂਟ ਆਰਗੇਨਾਈਜ਼ੇਸ਼ਨ (ਐਚ.ਐਸ.ਏ) ਨਾਲ ਇਕ ਸਾਂਝਾ ਗੱਠਜੋੜ ਕੀਤਾ ਹੈ | ਜਿਸ ਮੁਤਾਬਿਕ ਐਚ.ਐਸ.ਏ ਦੇ ਵਰਕਰ ਐਸ.ਓ.ਪੀ.ਯੂ ਦੇ ਪ੍ਰਧਾਨਗੀ ਅਹੁਦੇਦਾਰ ਅਰਦਾਸ ਕੌਰ ਨੂੰ ਵੋਟ ਅਤੇ ਸਮਰਥਨ ਕਰਨਗੇ | ਇਸੇ ਉਪਰੰਤ ਐਸ.ਓ.ਪੀ.ਯੂ ਦੇ ਵਰਕਰ ਐਚ.ਐਸ.ਏ ਦੇ ਜਨਰਲ ਸਕੱਤਰ ਦੇ ਅਹੁਦੇਦਾਰ ਸਾਹਿਲ ਨੂੰ ਵੋਟ ਅਤੇ ਸਪੋਟ ਕਰਨਗੇ | ਇਸ ਗੱਠਜੋੜ ਨਾਲ ਦੋਵੇਂ ਸੰਗਠਨ ਨੂੰ ਇਕ ਮਜ਼ਬੂਤ ਪੈਨਲ ਤਿਆਰ ਹੋ ਗਿਆ ਹੈ | ਜੋ ਵਿਦਿਆਰਥੀਆਂ ਦੇ ਹੱਕਾਂ ਅਤੇ ਸੁਵਿਧਾਵਾਂ ਲਈ ਇਕੱਠੇ ਆਵਾਜ਼ ਬੁਲੰਦ ਕਰਨਗੇ | ਐਸ.ਓ.ਪੀ.ਯੂ ਅਤੇ ਐਚ.ਐਸ.ਏ ਦੇ ਆਗੂਆਂ ਨੇ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਇਹ ਗੱਠਜੋੜ ਕੇਵਲ ਚੋਣੀ ਗੱਠਜੋੜ ਨਹੀਂ, ਸਗੋਂ ਵਿਦਿਆਰਥੀ ਏਕਤਾ ਦੀ ਨਵੀਂ ਸ਼ੁਰੂਆਤ ਹੈ | ਉਨ੍ਹਾਂ ਨੇ ਕਿਹਾ ਕਿ ਦੋਵੇਂ ਸੰਗਠਨ ਮਿਲ ਕੇ ਯੂਨੀਵਰਸਿਟੀ ਵਿਚਕਾਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ, ਲੋਕਤੰਤਰਿਕ ਮੁੱਲਾਂ ਦੀ ਰੱਖਿਆ ਅਤੇ ਵਿਦਿਆਰਥੀ ਹੱਕਾਂ ਨੂੰ ਅੱਗੇ ਲਿਜਾਉਣ ਲਈ ਕੰਮ ਕਰਨਗੇ | ਸਟੂਡੈਂਟ ਆਰਗਨਾਈਜ਼ੇਸ਼ਨ ਆਫ਼ ਪੰਜਾਬ ਯੂਨੀਵਰਸਿਟੀ (ਐਸ.ਓ.ਪੀ.ਯੂ) ਨੇ ਪਿਛਲੇ ਕਈ ਸਾਲਾ ਤੋਂ ਪ੍ਰਧਾਨਗੀ ਸੀਟ ਲਈ ਕੋਈ ਵੀ ਉਮੀਦਵਾਰ ਮੈਦਾਨ ਵਿਚ ਨਹੀਂ ਉਤਾਰਿਆਂ ਸੀ | ਇਸ ਵਾਰ ਐਸ.ਓ.ਪੀ.ਯੂ ਨੇ ਅਰਦਾਸ ਕੌਰ ਨੂੰ ਪ੍ਰਧਾਨਗੀ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰ ਦਿੱਤਾ ਹੈ | ਅਰਦਾਸ ਕੌਰ ਨੂੰ ਵਿਦਿਆਰਥੀਆਂ ਵਲੋਂ ਬੇਮਿਸਾਲ ਸਮਰਥਨ ਮਿਲ ਰਿਹਾ ਹੈ ਅਤੇ ਕੈਂਪਸ ਵਿਚਕਾਰ ਉਨ੍ਹਾਂ ਦੇ ਹੱਕ ਵਿਚ ਵੱਡਾ ਜੋਸ਼ ਦਿਖਾਈ ਦਿੱਤਾ | ਇਸੇ ਉਪਰੰਤ ਏ.ਬੀ.ਵੀ.ਪੀ, ਐਸ.ਓ.ਆਈ ਦੇ ਵਰਕਰਾਂ ਨੇ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿਖੇ ਵੱਧ ਚੜ ਕੇ ਚੋਣ ਪ੍ਰਚਾਰ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਜਿਊਲਰ ਹਮਲੇ ਪਿੱਛੇ ਗੈਂਗਸਟਰ ਲਖਬੀਰ ਲੰਡਾ ਦਾ ਹੱਥ, ਮੁੱਖ ਸ਼ੂਟਰ ਗਿ੍ਫ਼ਤਾਰ ਅਗਲੀ ਖ਼ਬਰ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਚੰਡੀਗੜ੍ਹ 'ਚ ਲਗਾਤਾਰ 13 ਦਿਨਾਂ ਲਈ ਲੋਕ ਅਦਾਲਤ ਜਾਰੀ
Ad Position 24