17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2025

ਪੀ.ਐਸ.ਯੂ (ਲਲਕਾਰ) ਨੇ ਦਸਤਖ਼ਤ ਮੁਹਿੰਮ ਚਲਾ ਕੇ ਪੰਜਾਬ ਯੂਨੀਵਰਸਿਟੀ 'ਚੋਂ 4 ਪਹੀਆ ਵਾਹਨਾਂ ਨੂੰ ਬੰਦ ਕਰਨ ਦੀ ਕੀਤੀ ਮੰਗ <br/>

Ad Position 21
No active advertisement
ਅਜੀਤ ਡੈਸਕ 31-08-2025
ਚੰਡੀਗੜ੍ਹ, 30 ਅਗਸਤ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਪੀ.ਐਸ.ਯੂ(ਲਲਕਾਰ) ਨੇ ਵਿਦਿਆਰਥੀਆਂ ਵਿਚ ਹਸਤਾਖ਼ਰ ਮੁਹਿੰਮ ਚਲਾ ਕੇ ਡੀਨ ਭਲਾਈ ਅਫ਼ਸਰ ਨੂੰ ਮੰਗ ਪੱਤਰ ਦਿੱਤਾ ਗਿਆ | ਜਿਸ ਦੌਰਾਨ ਕੈਂਪਸ 'ਚੋਂ ਗੱਡੀਆਂ ਨੂੰ ਬੰਦ ਕਰਨ ਦੀ ਮੰਗ ਰੱਖੀ ਗਈ | ਜਾਣਕਾਰੀ ਦਿੰਦੇ ਹੋਏ ਪੀ.ਐਸ.ਯੂ (ਲਲਕਾਰ) ਦੇ ਆਗੂ ਜੋਬਨ ਨੇ ਕਿਹਾ ਕਿ ਐੱਸ.ਐੱਸ.ਪੀ ਨਾਲ ਹੋਈ ਮੀਟਿੰਗ ਵਿਚ ਵੀ ਇਸ ਮਸਲੇ ਦਾ ਹੱਲ ਦਿੱਤਾ ਸੀ ਕਿ ਯੂਨੀਵਰਸਿਟੀ ਵਿਚ ਚਾਰ ਪਹੀਆ ਵਾਹਨ ਦੇ ਆਉਣ 'ਤੇ ਰੋਕ ਲਾਈ ਜਾਵੇ | ਮਸਲਾ ਇਕੱਲੇ ਅਪਰਾਧੀ ਤੱਤਾਂ ਦਾ ਹੀ ਨਹੀਂ ਹੈ ਸਗੋਂ ਗੱਡੀਆਂ ਕੈਂਪਸ ਵਿਚ ਹੁੱਲੜਬਾਜ਼ੀ ਅਤੇ ਕੁੜੀਆਂ ਨਾਲ ਛੇੜਛਾੜ ਦਾ ਕਾਰਨ ਬਣਦੀਆਂ ਹੈ | ਕੈਂਪਸ ਵਿਚ ਨਸ਼ੇ ਕਾਰਨ ਹੋਈਆਂ ਦੁਰਘਟਨਾਵਾਂ ਦੀਆਂ ਵੀ ਕਿੰਨੀਆਂ ਹੀ ਮਿਸਾਲਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ | ਇਸ ਲਈ ਅੱਜ ਅਸੀਂ ਹਸਤਾਖਰਾਂ ਮੁਹਿੰਮ ਨਾਲ ਡੀ.ਐਸ.ਡਬਲਯੂ ਨੂੰ ਮੰਗ ਪੱਤਰ ਦਿੱਤਾ ਕਿ ਯੂਨੀਵਰਸਿਟੀ ਵਿਚ ਗੱਡੀਆਂ(ਚਾਰ ਪਹੀਆ) ਦੇ ਆਉਣ ਉੱਤੇ ਰੋਕ ਲਗਾਈ ਜਾਵੇ | ਲੋੜ ਪੈਣ ਤੇ ਅਲੱਗ ਅਲੱਗ ਗੇਟ ਜਾਂ ਸਾਊਥ ਕੈਂਪਸ ਵਿਖੇ ਲੋੜੀਂਦੀ ਪਾਰਕਿੰਗ ਬਣਾਈ ਜਾਵੇ | ਆਵਾਜਾਈ ਲਈ ਸ਼ਟਲ ਬੱਸ ਸਰਵਿਸ ਦੀ ਸੇਵਾ ਵਧਾਈ ਜਾਵੇ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਵਲੋਂ ਈ-ਰਿਕਸ਼ੇ ਦਾ ਪ੍ਰਬੰਧ ਕੀਤਾ ਜਾਵੇ | ਡੀ.ਐਸ.ਡਬਲਯੂ ਨੇ ਭਰੋਸਾ ਦਵਾਇਆ ਕਿ ਉਹ ਇਸ ਮਸਲੇ ਨੂੰ ਲੈਕੇ ਇਹ ਗਿਣਤੀ ਕਰ ਰਹੇ ਹਨ ਕਿ ਯੂਨੀਵਰਸਿਟੀ ਵਿਚ ਕਿੰਨੇ ਵਿਦਿਆਰਥੀਆਂ ਕੋਲ ਗੱਡੀਆਂ ਹਨ | ਇਸ ਤੋਂ ਬਾਅਦ ਉਹ ਇਸ ਮਸਲੇ ਤੇ ਕੁੱਝ ਕਰਨ ਨੂੰ ਤਿਆਰ ਹੋ ਸਕਦੇ ਹਨ |

Ad Position 22
No active advertisement
ਪਿਛਲੀ ਖ਼ਬਰ ਪੀ.ਜੀ.ਆਈ ਨੇ 11 ਅਧਿਕਾਰੀਆਂ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਪੰਜਾਬ ਪੁਲਿਸ ਨੇ 360 ਥਾਵਾਂ 'ਤੇ ਕੀਤੀ ਛਾਪੇਮਾਰੀ; 65 ਨਸ਼ਾ ਤਸਕਰ ਕਾਬੂ
Ad Position 24