31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸੈਕਟਰ-9 ਦੇ ਹੱੁਕਾ ਬਾਰ 'ਕਾਓ ਬਾਯ' 'ਚ ਛਾਪੇਮਾਰੀ, ਮਾਲਕ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 02-09-2025
ਚੰਡੀਗੜ੍ਹ, 1 ਸਤੰਬਰ (ਕਪਿਲ ਵਧਵਾ)-ਯੂ.ਟੀ. ਚੰਡੀਗੜ੍ਹ ਦੀ ਪੁਲਿਸ ਅਤੇ ਪ੍ਰਸ਼ਾਸਨ ਵਲੋਂ ਸਖ਼ਤੀ ਦੇ ਬਾਵਜੂਦ ਸ਼ਹਿਰ ਵਿਚ ਗੈਰ-ਕਾਨੂੰਨੀ ਹੂੱਕਾ ਬਾਰਾਂ ਦਾ ਧੰਧਾ ਜਾਰੀ ਹੈ | ਸੈਕਟਰ-9 ਦੇ ਰੈਸਟੋਰੈਂਟਾਂ ਵਿਚ ਵੀ ਨੌਜਵਾਨਾਂ ਨੂੰ ਬੇਝਿਝਕ ਹੁੱਕਾ ਪਰੋਸਿਆ ਜਾ ਰਿਹਾ ਸੀ | ਇਸੀ ਕੜੀ ਵਿਚ ਸੈਕਟਰ-3 ਥਾਣਾ ਪੁਲਿਸ ਵੱਲੋਂ ਸੈਕਟਰ-9 ਸਥਿਤ ਰੈਸਟੋਰੈਂਟ 'ਕਾਓ ਬਾਯ' 'ਚ ਛਾਪੇਮਾਰੀ ਕੀਤੀ ਗਈ | ਜਦੋਂ ਛਾਪਾ ਮਾਰਿਆ ਗਿਆ, ਉਸ ਵੇਲੇ ਰੈਸਟੋਰੈਂਟ ਵਿਚ ਪਾਰਟੀ ਚੱਲ ਰਹੀ ਸੀ | ਅਚਾਨਕ ਪੁਲਿਸ ਦੇ ਛਾਪੇ ਨਾਲ ਮੌਕੇ 'ਤੇ ਅਫ਼ਰਾ-ਤਫ਼ਰੀ ਮਚ ਗਈ | ਜਾਂਚ ਦੌਰਾਨ ਪੁਲਿਸ ਨੂੰ ਪਤਾ ਲੱਗਿਆ ਕਿ ਇੱਥੇ ਨੌਜਵਾਨਾਂ ਨੂੰ ਬਿਨਾਂ ਕਿਸੇ ਇਜਾਜ਼ਤ ਦੇ ਸਰੇਆਮ ਹੂੱਕਾ ਪਰੋਸਿਆ ਜਾ ਰਿਹਾ ਸੀ | ਪੁਲਿਸ ਨੇ ਵੱਡੀ ਗਿਣਤੀ ਵਿਚ ਹੂੱਕੇ ਬਰਾਮਦ ਕੀਤੇ ਅਤੇ ਰੈਸਟੋਰੈਂਟ ਦੇ ਮਾਲਕ ਮਨਵੀਰ ਸਿੰਘ ਕਲੇਰ ਨੂੰ ਗਿ੍ਫਤਾਰ ਕਰ ਲਿਆ | ਮੁਲਜ਼ਮ ਖ਼ਿਲਾਫ਼ ਸਿਗਰੇਟਸ ਐਂਡ ਅਦਰ ਟੋਬੈਕੋ ਪ੍ਰੋਡਕਟਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕੀਤਾ ਗਿਆ | ਹਾਲਾਂਕਿ ਪੁਲਿਸ ਵਲੋਂ ਗਿ੍ਫਤਾਰੀ ਤੋਂ ਬਾਅਦ ਉਸਨੂੰ ਜ਼ਮਾਨਤ 'ਤੇ ਛੱਡ ਦਿੱਤਾ ਗਿਆ | ਗੌਰ ਕਰਨ ਵਾਲੀ ਗੱਲ ਇਹ ਹੈ ਕਿ ਇਸੇ ਰੈਸਟੋਰੈਂਟ 'ਤੇ ਪਹਿਲਾਂ ਵੀ ਕਈ ਵਾਰ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਚੁੱਕੀ ਹੈ ਅਤੇ ਐਫ. ਆਈ. ਆਰ. ਵੀ ਦਰਜ ਹੋਈਆਂ ਹਨ | ਪਰ ਕਾਰਵਾਈ ਤੋਂ ਬਾਅਦ ਕੁਝ ਸਮੇਂ ਲਈ ਹੀ ਇਹ ਗਤੀਵਿਧੀਆਂ ਰੁਕਦੀਆਂ ਹਨ, ਇਸ ਤੋਂ ਬਾਅਦ ਮੁੜ ਨੌਜਵਾਨਾਂ ਨੂੰ ਹੁੱਕਾ ਪਰੋਸਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਰਾਜ ਭਰ 'ਚ ਹੜ੍ਹ ਪੀੜਤਾਂ ਦੀ ਮਦਦ ਲਈ ਇਯਾਲੀ ਟੀਮ ਸਰਗਰਮ <br/> ਅਗਲੀ ਖ਼ਬਰ ਭਾਰੀ ਬਾਰਿਸ਼ ਤੋਂ ਬਾਅਦ ਹਾਈ ਅਲਰਟ 'ਤੇ ਚੰਡੀਗੜ੍ਹ, ਪ੍ਰਸ਼ਾਸਨ ਨੇ ਖਿੱਚੀਆਂ ਤਿਆਰੀਆਂ
Ad Position 24