31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਜ਼ਿਲ੍ਹੇ 'ਚ ਹੁਣ ਤੱਕ ਭਾਰੀ ਬਰਸਾਤਾਂ ਨੇ 2000 ਹੈਕਟੇਅਰ ਦੇ ਕਰੀਬ ਫ਼ਸਲ ਦਾ ਨੁਕਸਾਨ ਕੀਤਾ : ਡੀ. ਸੀ.

Ad Position 21
No active advertisement
ਅਜੀਤ ਡੈਸਕ 02-09-2025
ਐੱਸ. ਏ. ਐੱਸ. ਨਗਰ, 1 ਸਤੰਬਰ (ਪ੍ਰੋ. ਅਵਤਾਰ ਸਿੰਘ)-ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਦੱਸਿਆ ਕਿ ਜ਼ਿਲ੍ਹੇ 'ਚ ਭਾਰੀ ਬਰਸਾਤ ਅਤੇ ਚੋਆਂ 'ਚ ਆਏ ਪਾਣੀ ਕਾਰਨ ਹੁਣ ਤੱਕ ਕਰੀਬ 2000 ਹੈਕਟੇਅਰ ਖੇਤੀ ਰਕਬੇ ਨੂੰ ਨੁਕਸਾਨ ਪੁੱਜਿਆ ਹੈ | ਉਨ੍ਹਾਂ ਦੱਸਿਆ ਕਿ ਜਿਨ੍ਹਾਂ ਥਾਵਾਂ 'ਤੇ ਖੇਤੀ ਰਕਬੇ ਨੂੰ ਨੁਕਸਾਨ ਪੱੁਜਿਆ ਹੈ, ਉਨ੍ਹਾਂ 'ਚ ਪਿੰਡ ਟਿਵਾਣਾ, ਖਜੂਰ ਮੰਡੀ, ਸਾਧਾਂਪੁਰ ਅਤੇ ਡੰਗ-ਡਹਿਰਾ ਆਦਿ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਖ਼ਰਾਬ ਹੋਏ ਰਕਬੇ ਦੀ ਜਲਦ ਗਿਰਦਾਵਰੀ ਕਰਵਾਈ ਜਾਵੇਗੀ ਤਾਂ ਜੋ ਸਰਕਾਰ ਨੂੰ ਇਸ ਬਾਰੇ ਰਿਪੋਰਟ ਭੇਜੀ ਜਾ ਸਕੇ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਚੋਆਂ 'ਚ ਭਰੇ ਪਾਣੀ ਕਾਰਨ ਪਿਛਲੇ ਦਿਨੀਂ ਲਾਲੜੂ ਦੇ ਇਕ ਕਿਸਾਨ ਦੀ ਮੌਤ ਹੋਣ ਦੀ ਸੂਚਨਾ ਹੈ | ਉਨ੍ਹਾਂ ਦੱਸਿਆ ਕਿ ਭਾਰੀ ਬਰਸਾਤ ਅਤੇ ਬਰਸਾਤੀ ਚੋਆਂ 'ਚ ਆਏ ਪਾਣੀ ਦੇ ਤੇਜ਼ ਵਹਾਅ ਕਾਰਨ ਜੈਅੰਤੀ ਕੀ ਰਾਓ ਨਦੀ ਨਾਲ ਲੱਗਦੇ ਪੰਜ ਪਿੰਡਾਂ ਦੇ ਸੜਕੀ ਸੰਪਰਕ 'ਚ ਰੁਕਾਵਟ ਆਈ ਹੈ | ਇਸ ਤੋਂ ਇਲਾਵਾ ਕੁਝ ਥਾਵਾਂ 'ਤੇ ਸੜਕਾਂ ਦਾ ਅਤੇ ਕਾਜ਼ਵੇਅ ਨੁਕਸਾਨੇ ਗਏ ਹਨ, ਜਿਸ ਬਾਰੇ ਰਿਪੋਰਟ ਸਰਕਾਰ ਨੂੰ ਭੇਜੀ ਜਾ ਰਹੀ ਹੈ | ਇਸ ਦੇ ਨਾਲ 7000 ਦੇ ਕਰੀਬ ਵਸੋਂ ਦੀ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ | ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਦਿਨਾਂ 'ਚ ਬਰਸਾਤੀ ਚੋਆਂ ਅਤੇ ਨਦੀਆਂ ਨਾਲਿਆਂ ਤੋਂ ਦੂਰ ਰਹਿਣ ਅਤੇ ਕਾਜ਼ਵੇਅ ਦੇ ਉਪਰੋਂ ਪਾਣੀ ਵਹਿਣ ਦੀ ਸੂਰਤ 'ਚ ਉਥੋਂ ਬਿਲਕੁੱਲ ਵੀ ਨਦੀ ਜਾਂ ਨਾਲਾ ਪਾਰ ਨਾ ਕਰਨ | ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਸੁਖਨਾ 'ਚੋਂ ਅਤੇ ਘੱਗਰ 'ਚ ਪਾਣੀ ਦਾ ਵਹਾਅ ਆਮ ਹੈ ਅਤੇ ਸਥਿਤੀ ਖ਼ਤਰੇ ਤੋਂ ਬਾਹਰ ਹੈ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਪੂਰੀ ਸਥਿਤੀ 'ਤੇ ਨੇੜਿਓਾ ਨਜ਼ਰ ਰੱਖ ਰਿਹਾ ਹੈ ਅਤੇ ਪ੍ਰਸ਼ਾਸਨਿਕ ਟੀਮਾਂ ਨੂੰ ਕਿਸੇ ਵੀ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਤਿਆਰ-ਬਰ-ਤਿਆਰ ਰੱਖਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਮਾਰਕੰਡਾ ਮੰਦਰ ਨੇੜੇ ਘੱਗਰ ਦਾ ਬੰਨ੍ਹ ਹੋਇਆ ਕਮਜ਼ੋਰ, ਲੋਕਾਂ 'ਚ ਫੈਲੀ ਦਹਿਸ਼ਤ ਅਗਲੀ ਖ਼ਬਰ ਹੋਟਲ 'ਚ ਹੰਗਾਮਾ ਕਰਨ 'ਤੇ ਸ਼ਰਾਬ ਦੇ ਠੇਕੇਦਾਰ ਤੇ ਉਸ ਦੇ ਸਾਥੀਆਂ ਖ਼ਿਲਾਫ਼ ਕੇਸ ਦਰਜ
Ad Position 24