ਚੰਡੀਗੜ੍ਹ, 2 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੇ ਟੀਚਰਜ਼ ਐਸੋਸੀਏਸ਼ਨ ਦੀਆਂ ਚੋਣਾਂ 'ਚ ਪਿਛਲੇ ਸਾਲ ਲਗਾਤਾਰ 2 ਵਾਰ ਜੇਤੂ ਰਹੇ ਪ੍ਰਧਾਨ ਪ੍ਰੋ.ਅਮਰਜੀਤ ਸਿੰਘ ਨੌਰਾ ਨੇ ਇਸ ਫਿਰ ਮਿਹਨਤ ਕਰਦੇ ਹੋਏ ਪ੍ਰਧਾਨਗੀ ਦਾ ਅਹੁੱਦਾ ਆਪਣੇ ਸਿਰ 'ਤੇ ਰੱਖਿਆ | ਟੀਮ ਨੇ ਲਗਾਤਾਰ 9ਵੀਂ ਵਾਰ ਪੁਟਾ ਚੋਣਾਂ 'ਚ ਜਿੱਤ ਪ੍ਰਾਪਤ ਕੀਤੀ | ਕੁੱਲ 19 ਉਮੀਦਵਾਰਾਂ 'ਚੋਂ 2 ਮੈਂਬਰ ਨਿਰਵਿਰੋਧ ਚੁਣੇ ਗਏ ਸਨ, ਬਾਕੀ ਟੀਮ 17 ਵਿਚੋਂ 16 ਸੀਟਾਂ 'ਤੇ ਜੇਤੂ ਰਹੇ | ਨਵੀਂ ਚੁਣੀ ਪੁਟਾ ਦੀ ਟੀਮ ਨੇ ਟੀਚਰਜ਼ ਐਸੋਸੀਏਸ਼ਨ ਭਾਈਚਾਰੇ ਦਾ ਇਕ ਵਾਰ ਫਿਰ ਸੇਵਾ ਕਰਨ ਦਾ ਮੌਕਾ ਦੇਣ ਲਈ ਦਿਲੋਂ ਧੰਨਵਾਦ ਕੀਤਾ | ਨੌਰਾ-ਮਿ੍ਤੁੰਜੇ ਟੀਮ ਨੇ ਭਰੋਸਾ ਦਿਵਾਉਂਦੇ ਹਾਂ ਕਿ ਪੁਟਾ ਭਾਈਚਾਰੇ ਦੀ ਭਲਾਈ ਨਾਲ ਸਬੰਧਤ ਮੁੱਦਿਆਂ ਨੂੰ ਉਠਾਉਣ ਲਈ ਉਸੇ ਜੋਸ਼ ਅਤੇ ਵਚਨਬੱਧਤਾ ਨਾਲ ਕੰਮ ਕਰਨਾ ਜਾਰੀ ਰੱਖਣਗੇ | ਨਵੀਂ ਚੁਣੀ ਗਈ ਪੁਟਾ ਕਾਰਜਕਾਰਨੀ ਦੇ ਮੈਂਬਰ ਪ੍ਰਧਾਨ ਪ੍ਰੋ.ਅਮਰਜੀਤ ਸਿੰਘ ਨੌਰਾ, ਉਪ-ਪ੍ਰਧਾਨ ਸਿਮਰਨ ਕੌਰ (ਈਵਨਿੰਗ ਸਟੱਡੀਜ਼), ਸਕੱਤਰ ਪ੍ਰੋ. ਮਿ੍ਤੁੰਜੈ ਕੁਮਾਰ (ਸੀ.ਡੀ.ਓ.ਈ), ਸੰਯੁਕਤ ਸਕੱਤਰ ਵਿਸ਼ਾਲ ਸ਼ਰਮਾ(ਫੈਰੋਂਸਿਕ ਸਾਇੰਸਜ਼), ਖ਼ਜ਼ਾਨਚੀ ਦੀਪਕ ਕੁਮਾਰ(ਯੂ.ਆਈ.ਈ.ਟੀ), ਕਾਰਜਕਾਰੀ ਗਰੁੱਪ ਵਿਚੋਂ ਗੌਤਮ ਬਹਿਲ (ਲਾਇਬੇ੍ਰਰੀ ਸੀ.ਡੀ.ਓ.ਈ), ਖੁਸ਼ਪ੍ਰੀਤ ਸਿੰਘ ਬਰਾੜ (ਲਾਇਬੇ੍ਰਰੀ ਸਾਇੰਸ), ਨਿਤਿਨ ਅਰੋੜਾ (ਇਕਨਾਮਿਕਸ), ਸੁਮੀਧਾ ਸਿੰਘ (ਮਾਸ਼ ਕਮਿਊਨੀਕੇਸ਼ਨ), ਕਾਰਜਕਾਰੀ ਗਰੁੱਪ ਅਰੁਣ ਬਾਂਸਲ (ਕੰਪਿਊਟਰ ਸਾਇੰਸ), ਜਸਪ੍ਰੀਤ ਕੌਰ (ਬਨਸਪਤੀ ਵਿਗਿਆਨ), ਰਜਤ ਸੰਧੀਰ (ਬਾਇਓਕੈਮਿਸਟਰੀ), ਵਿਜੇ ਕੁਮਾਰ (ਭੂ-ਵਿਗਿਆਨ), ਕਾਰਜਕਾਰੀ ਗਰੁੱਪ ਅਨੁਪਮ ਬਾਹਰੀ (ਯੂ.ਆਈ.ਐਲ.ਐਸ), ਅਮਿਤਾ ਸਰਵਾਲ (ਯੂ.ਆਈ.ਪੀ.ਐਸ), ਦੀਪਕ ਕੁਮਾਰ ਗੁਪਤਾ (ਡੈਂਟਲ), ਨੀਰਜ ਅਗਰਵਾਲ (ਯੂ.ਆਈ.ਐਚ.ਟੀ.ਐਮ), ਕਾਰਜਕਾਰੀ ਗਰੁੱਪ ਨਿਰਵਿਰੋਧ ਚੁਣੇ 2 ਮੈਂਬਰ ਕੇਸ਼ਵ ਮਲਹੋਤਰਾ (ਡੀ.ਈ.ਐਸ) ਅਤੇ ਰਜਨੀ (ਸੀ.ਡੀ.ਓ.ਈ) ਹਨ |