29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਐਨ.ਸੀ.ਸੀ. ਕੈਡੇਟ ਨੇ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ <br/>

Ad Position 21
No active advertisement
ਅਜੀਤ ਡੈਸਕ 03-09-2025
ਚੰਡੀਗੜ੍ਹ, 2 ਸਤੰਬਰ (ਪ੍ਰੋ. ਅਵਤਾਰ ਸਿੰਘ)-ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਦੇ ਐਨ.ਸੀ.ਸੀ ਕੈਡੇਟ ਪਿਯੂਸ਼ ਪਟਿਆਲ (ਬੀ.ਬੀ.ਏ 1) ਨੇ 5 ਤੋਂ 19 ਅਗਸਤ ਤੱਕ ਮਹਾਰਾਸ਼ਟਰ ਦੇ ਕੋਹਲਾਪੁਰ ਵਿਚ ਇੰਟਰ ਡਾਇਰੈਕਟੋਰੇਟ ਸਪੋਰਟਸ ਸ਼ੂਟਿੰਗ ਚੈਂਪੀਅਨਸ਼ਿਪ-2025 ਵਿਚ 6ਵਾਂ ਆਲ ਇੰਡੀਆ ਰੈਂਕ ਪ੍ਰਾਪਤ ਕਰ ਕੇ ਕਾਲਜ ਨੂੰ ਇਕ ਹੋਰ ਮਾਣ ਦਿਵਾਇਆ ਹੈ। ਪਿਯੂਸ਼ ਨੇ ਕਾਲਜ ਦੇ ਐਨ.ਸੀ.ਸੀ. ਆਰਮੀ ਵਿੰਗ ਰਾਹੀਂ ਸ਼ੁਰੂਆਤ ਕੀਤੀ ਜਿੱਥੇ ਉਸ ਨੇ ਲਾਈਵ ਮੁਕਾਬਲਿਆਂ ਵਿਚ ਅੱਗੇ ਵਧਣ ਤੋਂ ਪਹਿਲਾਂ ਫਾਇਰਿੰਗ ਸਿਮੂਲੇਟਰ ਦੀ ਵਰਤੋਂ ਕਰ ਕੇ ਆਪਣੇ ਹੁਨਰ ਨੂੰ ਨਿਖਾਰਿਆ। ਉਸ ਨੇ ਪਹਿਲਾਂ ਇੰਟਰ-ਬਟਾਲੀਅਨ ਸ਼ੂਟਿੰਗ ਮੁਕਾਬਲੇ ਵਿਚ ਚੰਡੀਗੜ੍ਹ ਬਟਾਲੀਅਨ ਐਨ.ਸੀ.ਸੀ ਯੂਨਿਟ ਟੀਮ ਦੀ ਨੁਮਾਇੰਦਗੀ ਕੀਤੀ ਤੇ ਉਸ ਤੋਂ ਬਾਅਦ ਚੰਡੀਗੜ੍ਹ ਗਰੁੱਪ ਐਨ.ਸੀ.ਸੀ. ਦੀ ਨੁਮਾਇੰਦਗੀ ਕਰਨ ਲਈ ਯੋਗਤਾ ਪ੍ਰਾਪਤ ਕੀਤੀ। ਜੂਨ 2025 ਵਿਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਡਾਇਰੈਕਟੋਰੇਟ ਇੰਟਰ-ਗਰੁੱਪ ਸ਼ੂਟਿੰਗ ਮੁਕਾਬਲੇ ਵਿਚ ਓਪਨ ਪ੍ਰੋਨ ਸ਼ੂਟਿੰਗ ਸ਼੍ਰੇਣੀ ਵਿਚ ਚੌਥਾ ਸਥਾਨ ਪ੍ਰਾਪਤ ਕਰਨ ਕਾਰਨ ਉਸ ਨੂੰ ਡਾਇਰੈਕਟੋਰੇਟ ਟੀਮ ਲਈ ਚੁਣਿਆ ਗਿਆ। ਭਾਰਤ ਭਰ ਦੇ ਚੋਟੀ ਦੇ ਕੈਡਿਟਾਂ ਦੇ ਵਿਰੁੱਧ ਮੁਕਾਬਲਾ ਕਰਦੇ ਹੋਏ ਉਹ ਓਪਨ ਪ੍ਰੋਨ ਸ਼ੂਟਿੰਗ ਈਵੈਂਟ ਵਿਚ 0.22 ਡੀਲਕਸ ਰਾਈਫ਼ਲ ਨਾਲ ਰਾਸ਼ਟਰੀ ਪੱਧਰ 'ਤੇ 6ਵੇਂ ਸਥਾਨ 'ਤੇ ਰਿਹਾ। ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਉਸ ਨੂੰ ਅਤੇ ਉਸ ਦੇ ਸਲਾਹਕਾਰ ਡਾ. ਅਸੀਮ ਕੁਮਾਰ ਚੌਧਰੀ (ਏ.ਐਨ.ਓ. ਆਰਮੀ ਵਿੰਗ) ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਇਸ ਪ੍ਰਾਪਤੀ ਨੂੰ ਸੰਸਥਾ ਦਾ ਮਾਣ ਕਰਾਰ ਦਿੱਤਾ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਵਲੋਂ ਪੁਲਿਸ ਪ੍ਰਸ਼ਾਸਨ ਦੀ ਮਦਦ ਨਾਲ ਬਜ਼ੁਰਗਾਂ ਨੂੰ ਦਫ਼ਤਰ ਬੁਲਾ ਕੇ ਮੁਆਫ਼ੀ ਮੰਗਵਾਉਣਾ ਲੋਕਤੰਤਰ ਦਾ ਘਾਣ-ਜ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਪਨਬਸ/ ਪੀ.ਆਰ.ਟੀ.ਸੀ ਦੇ ਕੱਚੇ ਮੁਲਾਜ਼ਮਾਂ ਵਲੋਂ ਇਕ ਦਿਨ ਦੀ ਤਨਖ਼ਾਹ ਦੇਣ ਦਾ ਐਲਾ...
Ad Position 24