21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਐਨ. ਆਈ. ਆਰ. ਐਫ-2025 ਰੈਂਕਿੰਗ 'ਚ ਸੀ. ਜੀ. ਸੀ. ਲਾਂਡਰਾਂ ਨੂੰ ਅਨੁਸ਼ਾਸਨ 'ਚ ਉੱਤਮਤਾ ਸੰਬੰਧੀ ਮਿਲੀ ਮਾਨਤਾ <br/>

Ad Position 21
No active advertisement
ਅਜੀਤ ਡੈਸਕ 06-09-2025
ਐੱਸ. ਏ. ਐੱਸ. ਨਗਰ, 5 ਸਤੰਬਰ (ਪ੍ਰੋ. ਅਵਤਾਰ ਸਿੰਘ)-ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀ. ਜੀ. ਸੀ.) ਲਾਂਡਰਾਂ ਨੂੰ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਜਾਰੀ ਰਾਸ਼ਟਰੀ ਸੰਸਥਾਗਤ ਰੈਂਕਿੰਗ ਫਰੇਮਵਰਕ (ਐਨ. ਆਈ. ਆਰ. ਐਫ.)-2025 ਦੇ 10ਵੇਂ ਐਡੀਸ਼ਨ 'ਚ ਮਾਨਤਾ ਹਾਸਲ ਹੋਈ ਹੈ, ਜਦਕਿ ਸੀ. ਜੀ. ਸੀ. ਲਾਂਡਰਾਂ ਦੇ ਚੰਡੀਗੜ੍ਹ ਇੰਜੀਨੀਅਰਿੰਗ ਕਾਲਜ (ਸੀ. ਈ. ਸੀ.) ਨੇ 101-150 ਦੇ ਇੰਜੀਨੀਅਰਿੰਗ ਰੈਂਕ ਬੈਂਡ ਅਤੇ ਓਵਰਆਲ 151-200 ਦੇ ਰੈਂਕ ਬੈਂਡ 'ਚ ਸ਼ਾਮਿਲ ਹੋ ਕੇ ਵੱਖਰਾ ਦਰਜਾ ਹਾਸਲ ਕੀਤਾ ਹੈ ਅਤੇ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ 'ਚ ਇਹ ਮੀਲ ਪੱਥਰ ਹਾਸਲ ਕਰਨ ਵਾਲਾ ਇਕੱਲਾ ਸੈਲਫ ਫਾਈਨਾਂਸਡ ਕਾਲਜ ਬਣ ਗਿਆ ਹੈ | ਇਸ ਦੇ ਨਾਲ ਹੀ ਚੰਡੀਗੜ੍ਹ ਕਾਲਜ ਆਫ਼ ਫਾਰਮੇਸੀ (ਸੀ. ਸੀ. ਸੀ.) ਨੇ ਫਾਰਮੇਸੀ ਸ਼੍ਰੇਣੀ 'ਚ ਰਾਸ਼ਟਰੀ ਪੱਧਰ 'ਤੇ 69ਵਾਂ ਸਥਾਨ ਹਾਸਲ ਕੀਤਾ ਹੈ, ਜੋ ਕਿ ਖੋਜ ਕੇਂਦਰਿਤ ਅਤੇ ਉਦਯੋਗ ਸੰਬੰਧਤ ਸਿਖਲਾਈ 'ਚ ਇਸ ਦੀ ਤਾਕਤ ਨੂੰ ਦਰਸਾਉਂਦਾ ਹੈ | ਇਸੇ ਤਰ੍ਹਾਂ ਸੀ. ਜੀ. ਸੀ. ਲਾਂਡਰਾਂ ਦੇ ਚੰਡੀਗੜ੍ਹ ਬਿਜ਼ਨੈੱਸ ਸਕੂਲ ਆਫ਼ ਐਡਮਿਨਸਟ੍ਰੇਸ਼ਨ (ਸੀ. ਬੀ. ਐਸ. ਏ.) ਨੇ 101-125 ਦੇ ਰੈਂਕ ਬੈਂਡ 'ਚ ਜਗ੍ਹਾ ਹਾਸਲ ਕੀਤੀ ਹੈ, ਜਦਕਿ ਸੀ. ਜੀ. ਸੀ. ਲਾਂਡਰਾਂ ਦਾ ਕਾਲਜ ਆਫ਼ ਇੰਜੀਨੀਅਰਿੰਗ (ਸੀ. ਓ. ਈ.) 151-200 ਦੇ ਇੰਜੀਨੀਅਰਿੰਗ ਰੈਂਕ ਬੈਂਡ 'ਚ ਸ਼ਾਮਿਲ ਹੋਇਆ ਹੈ, ਜੋ ਕਈ ਅਨੁਸ਼ਾਸਨਾਂ 'ਚ ਕੁਆਲਟੀ ਦੀ ਇਕਸਾਰਤਾ ਨੂੰ ਦਰਸਾਉਂਦਾ ਹੈ | ਐਨ. ਆਈ. ਆਰ. ਐਫ-2025 ਦੇਸ਼ ਭਰ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਦੀ 17 ਅਕਾਦਮਿਕ ਅਤੇ ਪ੍ਰੋਫੈਸ਼ਨਲ (ਪੇਸ਼ੇਵਰ) ਸ਼੍ਰੇਣੀਆਂ 'ਚ ਵਿਸ਼ਵ-ਵਿਆਪੀ ਮੁਲਾਂਕਣ ਪ੍ਰਦਾਨ ਕਰਦਾ ਹੈ | ਇਹ ਉੱਚ ਸਿੱਖਿਆ ਦੀ ਗੁਣਵੱਤਾ ਲਈ ਭਾਰਤ ਦਾ ਭਰੋਸੇਮੰਦ ਬੈਂਚਮਾਰਕ ਹੈ ਅਤੇ ਇੰਜੀਨੀਅਰਿੰਗ, ਮੈਨੇਜਮੈਂਟ, ਮੈਡੀਕਲ, ਕਾਨੂੰਨ, ਯੂਨੀਵਰਸਿਟੀਆਂ ਅਤੇ ਸਮੁੱਚੇ ਪ੍ਰਦਰਸ਼ਨ ਵਰਗੀਆਂ ਸ਼੍ਰੇਣੀਆਂ 'ਚ ਉੱਚ ਸਿੱਖਿਆ ਸੰਸਥਾਨਾਂ ਦਾ ਮੁਲਾਂਕਣ ਕਰਦਾ ਹੈ | ਇਹ ਫਰੇਮਵਰਕ ਸਿੱਖਿਆ, ਸਿੱਖਣ ਅਤੇ ਸ੍ਰੋਤ, ਖੋਜ ਅਤੇ ਪ੍ਰੋਫੈਸ਼ਨਲ ਪ੍ਰੈਕਟਿਸ, ਗ੍ਰੈਜੂਏਸ਼ਨ ਨਤੀਜੇ, ਪਹੁੰਚ ਅਤੇ ਧਾਰਨਾ ਸਮੇਤ ਸੰਸਥਾਵਾਂ ਨੂੰ ਕਈ ਪੈਰਾਮੀਟਰਾਂ 'ਤੇ ਅੰਕਿਤ ਕਰਦਾ ਹੈ | ਸੀ. ਜੀ. ਸੀ. ਦੇ ਸਮੁੱਚੇ ਸਟਾਫ਼ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਅਤੇ ਸਮਰਪਣ ਦੀ ਪ੍ਰਸ਼ੰਸਾ ਕਰਦਿਆਂ ਸੀ. ਜੀ. ਸੀ. ਲਾਂਡਰਾਂ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ ਅਤੇ ਚੇਅਰਮੈਨ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਐਨ. ਆਈ. ਆਰ. ਐਫ-2025 ਰੈਂਕਿੰਗਜ਼ ਵਿਚ ਸ਼ਾਮਿਲ ਹੋਣ ਨਾਲ ਸਾਡੀ ਸਿੱਖਿਆ ਅਤੇ ਖੋਜ ਵਿਚ ਉੱਤਮਤਾ ਪ੍ਰਤੀ ਵਚਨਬੱਧਤਾ ਹੋਰ ਮਜ਼ਬੂਤ ਹੋਈ ਹੈ | ਇਹ ਪ੍ਰਾਪਤੀ ਇਸ ਸਾਲ ਸੀ. ਜੀ. ਸੀ. ਲਾਂਡਰਾਂ ਦੀ ਮਾਣਮੱਤੀ 25ਵੀਂ ਵਰ੍ਹੇਗੰਢ ਨੂੰ ਹੋਰ ਵੀ ਖਾਸ ਬਣਾਉਂਦੀ ਹੈ ਅਤੇ ਸੰਸਥਾ ਦੀ ਸ਼ਾਨਦਾਰ ਵਿਰਾਸਤ 'ਚ ਵੀ ਯੋਗਦਾਨ ਪਾਉਂਦੀ ਹੈ | ਇਸੇ ਦੌਰਾਨ ਪ੍ਰੋ. (ਡਾ.) ਰਾਜਦੀਪ ਸਿੰਘ ਕੈਂਪਸ ਡਾਇਰੈਕਟਰ ਨੇ ਕਿਹਾ ਕਿ ਇਹ ਰੈਂਕਿੰਗ ਇਸ ਗੱਲ ਨੂੰ ਪ੍ਰਮਾਣਿਤ ਕਰਦੀ ਹੈ ਕਿ ਜਦੋਂ ਵਿਦਿਆਰਥੀ ਸੀ. ਜੀ. ਸੀ. ਲਾਂਡਰਾਂ ਨਾਲ ਜੁੜਦੇ ਹਨ ਤਾਂ ਉਹ ਇਕ ਅਜਿਹੀ ਸੰਸਥਾ ਨਾਲ ਜੁੜਦੇ ਹਨ ਜੋ ਕਿ ਉਨ੍ਹਾਂ ਨੂੰ ਵੱਡੇ ਸੁਪਨਿਆਂ ਅਤੇ ਸਫ਼ਲ ਕਰੀਅਰ ਨੂੰ ਪ੍ਰਾਪਤ ਕਰਨ ਦੇ ਵਧੀਆ ਮੌਕੇ ਪ੍ਰਦਾਨ ਕਰਦੀ ਹੈ | ਉਨ੍ਹਾਂ ਕਿਹਾ ਕਿ ਇਹ ਮਾਨਤਾ ਸੀ. ਜੀ. ਸੀ. ਲਾਂਡਰਾਂ ਨੂੰ ਹੋਰ ਉੱਚ ਪੱਧਰੇ ਪ੍ਰਮੁੱਖ ਭਾਰਤੀ ਸੰਸਥਾਨਾਂ ਦੇ ਨਾਲ ਖੜ੍ਹਾ ਕਰਦੀ ਹੈ, ਜੋ ਕਿ ਦੇਸ਼ ਦੀ ਅਗਲੀ ਪੀੜ੍ਹੀ ਦੇ ਆਗੂਆਂ, ਇਨੋਵੇਟਰਸ ਅਤੇ ਸਮੱਸਿਆ ਹੱਲ ਕਰਨ ਵਾਲਿਆਂ ਦਾ ਨਿਰਮਾਣ ਕਰ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਗਮਾਡਾ ਨੇ ਹੜ੍ਹ ਕੰਟਰੋਲ ਰੂਮ ਸਥਾਪਤ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰਨਗੀਆਂ ਟੀਮਾਂ-ਮੁੱਖ ਪ੍ਰ... ਅਗਲੀ ਖ਼ਬਰ ਮਨੁੱਖਤਾ ਦੀ ਸੇਵਾ ਲਈ ਸੀ. ਜੀ. ਸੀ. ਯੂਨੀਵਰਸਿਟੀ ਮੁਹਾਲੀ ਵਿਖੇ ਖ਼ੂਨਦਾਨ ਕੈਂਪ ਲਗਾਇਆ <br/>
Ad Position 24