20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2026

ਪੰਜਾਬ ਯੂਨੀਵਰਸਿਟੀ ਦੇ ਖੋਜ ਵਿਦਵਾਨਾਂ ਨੇ ਨਿੱਜੀ ਟਰਨਿਟਿਨ ਤੇ ਏ. ਆਈ. ਡਿਟੈਕਸ਼ਨ ਸਹੂਲਤ ਲੈਣ ਦੀ ਕੀਤੀ ਮੰਗ

ਚੰਡੀਗੜ੍ਹ, 20 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਰਿਸਰਚ ਸਕਾਲਰਜ਼ ਐਸੋਸੀਏਸ਼ਨ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਸਾਰੇ ਰਜਿਸਟਰਡ ਖੋਜ ਵਿਦਵਾਨਾਂ ਨੂੰ ਨਿੱਜੀ ਟਰਨਿਟਿਨ ਖਾਤੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਐਸੋਸੀਏਸ਼ਨ ਵਲੋਂ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਦੇ ਡਾਇਰੈਕਟਰ ਨੂੰ ਮੰਗ ਪੱਤਰ ਸੌਂਪਿਆ।

Ad Position 21
No active advertisement
ਅਜੀਤ ਡੈਸਕ 21-11-2026
ਚੰਡੀਗੜ੍ਹ, 20 ਨਵੰਬਰ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਦੀ ਰਿਸਰਚ ਸਕਾਲਰਜ਼ ਐਸੋਸੀਏਸ਼ਨ ਨੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਸਾਰੇ ਰਜਿਸਟਰਡ ਖੋਜ ਵਿਦਵਾਨਾਂ ਨੂੰ ਨਿੱਜੀ ਟਰਨਿਟਿਨ ਖਾਤੇ ਮੁਹੱਈਆ ਕਰਵਾਉਣ ਦੀ ਮੰਗ ਕੀਤੀ ਹੈ। ਇਸ ਸੰਬੰਧੀ ਐਸੋਸੀਏਸ਼ਨ ਵਲੋਂ ਰਿਸਰਚ ਐਂਡ ਡਿਵੈਲਪਮੈਂਟ ਸੈੱਲ ਦੇ ਡਾਇਰੈਕਟਰ ਨੂੰ ਮੰਗ ਪੱਤਰ ਸੌਂਪਿਆ। ਐਸੋਸੀਏਸ਼ਨ ਨੇ ਮੰਗ ਕੀਤੀ ਕਿ ਹਰੇਕ ਖੋਜ ਵਿਦਵਾਨ ਨੂੰ ਉਸ ਦੀ ਅਧਿਕਾਰਤ ਯੂਨੀਵਰਸਿਟੀ ਈ-ਮੇਲ ਆਈਡੀ ਰਾਹੀਂ ਟਰਨਿਟਿਨ ਦੀ ਨਿੱਜੀ ਪਹੁੰਚ ਦਿੱਤੀ ਜਾਵੇ। ਇਸ ਵਿਚ ਸਾਹਿਤਕ ਤੇ ਸਮਾਨਤਾ ਜਾਂਚ ਦੇ ਨਾਲ-ਨਾਲ ਏ. ਆਈ. ਰਾਹੀਂ ਤਿਆਰ ਕੀਤੀ ਸਮੱਗਰੀ ਦੀ ਪਛਾਣ ਕਰਨ ਦੀ ਸਹੂਲਤ ਵੀ ਸ਼ਾਮਿਲ ਹੋਵੇ। ਐਸੋਸੀਏਸ਼ਨ ਨੇ ਮੌਜੂਦਾ ਪ੍ਰਬੰਧ ਤਹਿਤ ਖੋਜ ਵਿਦਵਾਨਾਂ ਨੂੰ ਆਪਣੇ ਸੁਪਰਵਾਈਜ਼ਰਾਂ, ਵਿਭਾਗਾਂ ਜਾਂ ਯੂਨੀਵਰਸਿਟੀ ਲਾਇਬ੍ਰੇਰੀ ’ਤੇ ਨਿਰਭਰ ਰਹਿਣਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਵਾਰ-ਵਾਰ ਉਡੀਕ ਅਤੇ ਸਮੇਂ ਦੀ ਬਰਬਾਦੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ, ਓ. ਟੀ. ਪੀ. ਆਧਾਰਿਤ ਲਾਗਇਨ ਪ੍ਰਣਾਲੀ ਵੀ ਮੁਸ਼ਕਲਾਂ ਪੈਦਾ ਕਰਦੀ ਹੈ। ਪੰਜਾਬ ਯੂਨੀਵਰਸਿਟੀ ਦੀ ਰਿਸਰਚ ਸਕਾਲਰਜ਼ ਐਸੋਸੀਏਸ਼ਨ ਨੇ ਕਿਹਾ ਕਿ ਨਿੱਜੀ ਖਾਤਿਆਂ ਦੀ ਸਹੂਲਤ ਨਾਲ ਖੋਜਕਰਤਾ ਆਪਣੇ ਖੋਜ ਪੱਤਰਾਂ, ਉਦੇਸ ਅਤੇ ਹੋਰ ਅਕਾਦਮਿਕ ਕੰਮਾਂ ਦੀ ਖ਼ੁਦ ਜਾਂਚ ਕਰ ਸਕਣਗੇ। ਇਸ ਨਾਲ ਖੋਜ ਦੀ ਮਾਲਿਕਤਾ, ਗੁਣਵੱਤਾ ਤੇ ਪਾਰਦਰਸ਼ਤਾ ਵਧੇਗੀ ਅਤੇ ਸੁਪਰਵਾਈਜ਼ਰਾਂ ਤੇ ਲਾਇਬ੍ਰੇਰੀ ਸਟਾਫ ਦਾ ਪ੍ਰਸ਼ਾਸਕੀ ਬੋਝ ਵੀ ਘਟੇਗਾ। ਐਸੋਸੀਏਸ਼ਨ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਇਸ ਮੰਗ ’ਤੇ ਜਲਦ ਸਕਾਰਾਤਮਕ ਫ਼ੈਸਲਾ ਲੈਣ ਦੀ ਅਪੀਲ ਕੀਤੀ। ਦੱਸਣਯੋਗ ਹੈ ਕਿ ਟਰਨਿਟਿਨ ਦਾ ਮਤਲਬ ਇਕ ਆਨਲਾਈਨ ਕੰਪਿਊਟਰ ਸਾਫ਼ਟਵੇਅਰ ਅਤੇ ਵੈੱਬਸਾਈਟ ਹੈ, ਜਿਸ ਦੀ ਵਰਤੋ ਯੂਨੀਵਰਸਿਟੀ ਦੇ ਵਿਦਿਆਰਥੀ ਖੋਜ ਕਾਰਜਾਂ ਲਈ ਕਰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੇ ਕੈਂਪ ਵਿਚ ਮਾਹਿਰ ਡਾਕਟਰਾਂ ਵਲੋਂ 125 ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਅਗਲੀ ਖ਼ਬਰ ਪੰਜਾਬ ਵਲੋਂ 2.11 ਲੱਖ ਟਨ ਮੱਛੀ ਉਤਪਾਦਨ ਨਾਲ ਮੱਛੀ ਪਾਲਣ ਖੇਤਰ ਵਿਚ ਸ਼ਾਨਦਾਰ ਵਿਕਾਸ ਦਰਜ-ਖੁੱਡੀਆਂ
Ad Position 24