21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਕੌਂਸਲਰ ਨਵਤੇਜ ਨਵੀ ਵਲੋਂ ਖ਼ਾਲਸਾ ਕਾਲਜ ਦੀ ਜੇਤੂ ਟੀਮ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 06-09-2025
ਜ਼ੀਰਕਪੁਰ, 5 ਸਤੰਬਰ (ਮਨਿੰਦਰ ਸਿੰਘ)-ਸਥਾਨਕ ਵਾਰਡ ਨੰ. 30 ਦੇ ਕੌਂਸਲਰ ਨਵਤੇਜ ਨਵੀ ਨੇ ਹਾਲ ਹੀ ਵਿਚ ਖ਼ਾਲਸਾ ਕਾਲਜ ਚੰਡੀਗੜ੍ਹ ਵਿਖੇ ਹੋਈਆਂ ਵਿਦਿਆਰਥੀ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਅਹੁਦੇਦਾਰਾਂ ਦਾ ਆਪਣੇ ਦਫ਼ਤਰ ਸੱਦ ਕੇ ਸਨਮਾਨ ਕੀਤਾ | ਇਸ ਮੌਕੇ ਸਨਦੀਪ ਸਿੰਘ ਜ਼ੀਰਕਪੁਰ ਵਲੋਂ ਜਿੱਤ ਹਾਸਲ ਕਰਨ ਵਾਲੇ ਵਿਦਿਆਰਥੀਆਂ, ਜਿਨ੍ਹਾਂ ਵਿਚ ਪ੍ਰਧਾਨ ਸਰਬਜੀਤ ਸਿੰਘ, ਰੁਪਿੰਦਰ ਸਿੰਘ ਨਾਭਾ, ਅਮਨਿੰਦਰ ਸਿੰਘ ਨਾਭਾ, ਸ਼ੈਂਕੀ ਜ਼ੀਰਕਪੁਰ, ਲਵਲੀ ਗੁੱਜਰ, ਵਿਸ਼ਾਲ ਛੱਤ ਤੇ ਗੁਰਤੇਗ ਸਿੰਘ ਸ਼ਾਮਿਲ ਹਨ, ਦਾ ਸਿਰੋਪਾਓ ਪਾ ਕੇ ਸਨਮਾਨ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਖ਼ਾਲਸਾ ਕਾਲਜ ਦੇ ਵਿਦਿਆਰਥੀ ਤੇ ਜ਼ੀਰਕਪੁਰ ਦੀ ਟੀਮ ਵੀ ਹਾਜ਼ਰ ਸੀ | ਇਸ ਮੌਕੇ ਕੌਂਸਲਰ ਨਵਤੇਜ ਨਵੀ ਨੇ ਕਿਹਾ ਕਿ ਵਿਦਿਆਰਥੀ ਰਾਜਨੀਤੀ ਹੀ ਦੇਸ਼ ਦਾ ਭਵਿੱਖ ਹੁੰਦੀ ਹੈ ਕਿਉਂਕਿ ਅੱਜ ਦੇ ਵਿਦਿਆਰਥੀ ਹੀ ਕੱਲ੍ਹ ਦੇ ਨੇਤਾ ਬਣਦੇ ਹਨ | ਉਨ੍ਹਾਂ ਜਿੱਤ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਪ੍ਰਤਿਭਾਸ਼ਾਲੀ ਤੇ ਮਿਹਨਤੀ ਨੌਜਵਾਨਾਂ ਦਾ ਹੌਸਲਾ ਵਧਾਉਣਾ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਤਾਂ ਜੋ ਉਹ ਅੱਗੇ ਜਾ ਕੇ ਸਮਾਜ ਤੇ ਦੇਸ਼ ਦੀ ਬਿਹਤਰ ਸੇਵਾ ਕਰ ਸਕਣ | ਨਵੀਂ ਚੁਣੀ ਇਸ ਟੀਮ ਨੇ ਇਸ ਸਨਮਾਨ ਲਈ ਕੌਂਸਲਰ ਨਵਤੇਜ ਨਵੀ ਦਾ ਵੀ ਧੰਨਵਾਦ ਕੀਤਾ | ਇਸ ਮੌਕੇ ਉਨ੍ਹਾਂ ਇਹ ਵੀ ਸੰਕਲਪ ਲਿਆ ਕਿ ਉਹ ਹਮੇਸ਼ਾ ਸਿੱਖਿਆ ਤੇ ਸਮਾਜ ਸੇਵਾ ਦੇ ਖੇਤਰ ਵਿਚ ਆਪਣਾ ਬਣਦਾ ਯੋਗਦਾਨ ਪਾਉਂਦੇ ਰਹਿਣਗੇ |

Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਰੰਧਾਵਾ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਜਾਰੀ, ਲੋਕਾਂ ਨੂੰ ਹਰ ਸੰਭਵ ਮਦਦ ਦਾ ਦਿੱਤਾ ਭਰੋਸਾ <br/> ਅਗਲੀ ਖ਼ਬਰ ਗੁਲਜਾਰ ਸਿੰਘ ਨਮਿਤ ਅੰਤਿਮ ਅਰਦਾਸ ਭਲਕੇ
Ad Position 24