22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਹਿੰਮਤਾਂ ਹੀ ਸਫਲਤਾ ਦੇ ਸਿਰਨਾਵੇਂ ਹੋਇਆ ਕਰਦੀਆਂ ਨੇ- ਹੇਮਾ ਲਵੀ <br/>

Ad Position 21
No active advertisement
ਅਜੀਤ ਡੈਸਕ 22-09-2025
ਚੰਡੀਗੜ੍ਹ, 21 ਸਤੰਬਰ (ਅਜਾਇਬ ਸਿੰਘ ਅÏਜਲਾ)-ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਵਿਚ ਸਾਡੇ ਲੋਕ ਨਾਚਾਂ, ਲੋਕ ਬੋਲੀਆਂ, ਲੋਕ ਗਥਾਵਾਂ ਤੇ ਲੋਕ ਤੱਥਾਂ ਨੇ ਜਿੱਥੇ ਨਿਵੇਕਲੀ ਥਾਂ ਬਣਾਈ ਹੈ ,ਉੱਥੇ ਲੋਕ ਨਾਚਾਂ ਦੇ ਸੁਮੇਲ ਵਿਚ ਲੋਕ ਗਾਇਕੀ ਤੇ ਲੋਕ ਧੁਨਾਂ ਵੀ ਪੰਜਾਬੀਆਂ ਦੇ ਖ਼ੂਨ ਵਿਚ ਰਚੀਆਂ ਹੋਈਆਂ ਹਨ | ਇਹ ਗੱਲਾਂ ਪੰਜਾਬ ਦੇ ਲੋਕ ਨਾਚਾਂ ਦੀ ਚੰਗੀ ਮੁਹਾਰਤ ਰੱਖਣ ਵਾਲੀ ਫਨਕਾਰਾ ਹੇਮਾ ਲਵੀ ਵਲੋਂ ਚੰਡੀਗੜ੍ਹ ਵਿਖੇ ਸਾਂਝੀਆਂ ਕੀਤੀਆਂ ਗਈਆਂ | ਲੋਕ ਸੰਗੀਤ ਅਤੇ ਲੋਕ ਨਾਚਾਂ ਵਿਚ ਵਿਚਰਦਿਆਂ ਪੇਸ਼ਕਾਰੀਆਂ ਦੇਣ ਵਾਲੀ ਹੇਮਾ ਲਵੀ ਨੂੰ ਇਹ ਵੀ ਮਾਣ ਹਾਸਲ ਹੈ ਕਿ ਉਸ ਦੇ ਸੋਸ਼ਲ ਮੀਡੀਆ ਤੇ 9 ਲੱਖ ਤੋਂ ਵੱਧ ਫੋਲੋਅਰਜ ਬਣੇ ਹਨ | ਮੁਕੇਰੀਆਂ ਪਿਛੋਕੜ ਦੇ ਡਿਫੈਂਸ ਨਾਲ ਸੰਬੰਧਿਤ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪਿਤਾ ਜਨਕ ਰਾਜ ਅਤੇ ਮਾਤਾ ਸ੍ਰੀਮਤੀ ਕੌਸ਼ਲਿਆ ਦੇਵੀ ਦੇ ਘਰ ਜਨਮੀ ਤੇ ਚੰਡੀਗੜ੍ਹ ਸ਼ਹਿਰ ਵਿਚ ਪੜ੍ਹੀਲਿਖੀ ਹੇਮਾ ਲਵੀ ਨੇ ਇੱਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਜਦੋਂ ਉਹ ਚੰਡੀਗੜ੍ਹ ਦੇ ਸੈਕਟਰ-29 ਦੇ ਕੇਂਦਰੀ ਵਿਦਿਆਲਿਆ ਦੀ ਵਿਦਿਆਰਥਣ ਸੀ ਉਸ ਸਮੇਂ ਤੋਂ ਉਸ ਨੂੰ ਪੰਜਾਬੀ ਲੋਕ ਨਾਚਾਂ ਤੇ ਸੰਗੀਤ ਪ੍ਰਤੀ ਲਗਾਓ ਪੈਦਾ ਹੋਇਆ, ਜਿਸ ਨੂੰ ਉਸ ਦੀ ਸੰਗੀਤ ਅਧਿਆਪਕਾਂ ਵਰਮਾ ਨੇ ਪੰਜਾਬ ਦੇ ਲੋਕ ਨਾਚਾਂ ਦੇ ਨਾਲ ਨਾਲ ਆਸਾਮ, ਗੁਜਰਾਤ, ਬੰਗਾਲ ਅਤੇ ਰਾਜਸਥਾਨੀ ਲੋਕ ਨਾਚਾਂ ਦੀ ਤਾਲੀਮ ਦਿਵਾਉਣ ਵਿਚ ਵੀ ਮੋਹਰੀ ਭੂਮਿਕਾ ਨਿਭਾਈ, ਉੱਥੇ ਰਾਕੇਸ਼ ਕੁਮਾਰ ਦੇ ਢੁਕਵੇਂ ਸਹਿਯੋਗ ਦੀ ਵੀ ਪ੍ਰਸੰਸਾ ਕੀਤੀ | ਰੰਗ ਮੰਚ ( ਥੀਏਟਰ) ਦੇ ਜਰੀਏ ਚਿਹਰੇ ਦੇ ਹਾਵ ਭਾਵ ਅਤੇ ਅਦਾਕਾਰੀ ਦੇ ਗੁਣਾਂ ਨੂੰ ਵੀ ਉਸ ਨੇ ਆਪਣੀਆਂ ਪੇਸ਼ਕਾਰੀਆਂ ਦਾ ਹਿੱਸਾ ਬਣਾ ਕੇ ਦਰਸ਼ਕਾਂ ਦਾ ਆਪਣੀ ਕਲਾ ਪ੍ਰਤੀ ਵਧੇਰੇ ਹੁੰਗਾਰਾ ਲੈਣ ਵਿਚ ਸਫਲ ਹੋਈ | ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਦੇ ਦੇਵ ਸਮਾਜ ਕਾਲਜ ਸੈਕਟਰ 45 ਤੋਂ ਫ਼ੈਸ਼ਨ ਡਿਜ਼ਾਇਨਿੰਗ ਦੀ ਸਿੱਖਿਆ ਦੌਰਾਨ ਵੀ ਹੇਮਾ ਲਵੀ ਨੇ ਨੇ ਯੂਥ ਫੈਸਟੀਵਲ ਦੌਰਾਨ ਵੀ ਆਪਣੀ ਪ੍ਰਭਾਵਸ਼ਾਲੀ ਕਲਾ ਨਾਲ ਆਪਣੇ ਦਰਸ਼ਕਾਂ ਦਾ ਚੌਗਿਰਦਾ ਹੋਰ ਵੀ ਵਿਸ਼ਾਲ ਕੀਤਾ | ਆਪਣੀਆਂ ਨਾਚ ਕਲਾਵਾਂ ਦੀ ਬਦੌਲਤ ਹੇਮਾ ਨੇ ਕਈ ਸੰਗੀਤਕ ਵੀਡੀਓ ਵਿਚ ਵੀ ਦਰਸ਼ਕਾਂ ਦਾ ਚੰਗਾ ਧਿਆਨ ਖਿੱਚਿਆ | ਇਕ ਸਵਾਲ ਦੇ ਜਵਾਬ ਵਿਚ ਹੇਮਾ ਲਵੀ ਨੇ ਕਿਹਾ ਕਿ ਗੀਤ ਸੰਗੀਤ ਸੁਣਨ ਵਾਲੀ ਸ਼ੈਅ ਹੀ ਨਹੀਂ ਰੂਹ ਚ ਉੱਤਰਨ ਵਾਲਾ ਜਜ਼ਬਾਤ ਵੀ ਹੈ | ਇਕ ਹੋਰ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਤੇ ਪੰਜਾਬੀ ਜ਼ੁਬਾਨ ਵਿਚ ਆਪਣਾਪਨ ਵਧੇਰੇ ਹੈ | ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਦਿ੍ੜ੍ਹ ਇਰਾਦਾ, ਲਗਨ, ਸਖ਼ਤ ਮਿਹਨਤ, ਇਨਸਾਨ ਦੀ ਤਕਦੀਰ ਦਾ ਮੂੰਹ-ਮੁਹਾਂਦਰਾ ਬਣਾਉਣ ਵਿਚ ਵਧੇਰੇ ਸਹਾਈ ਹੁੰਦੇ ਹਨ ਉੱਥੇ 'ਨੇਮ ਅਤੇ ਫੇਮ' ਦਾ ਕਰੇਜ ਵੀ ਇਨਸਾਨ ਨੂੰ ਜ਼ਿੰਦਗੀ ਚ ਕੁਝ ਚੰਗਾ ਕਰਨ ਲਈ ਕਾਰਗਰ ਸਾਬਤ ਹੁੰਦਾ ਹੈ | ਹੇਮਾ ਲਵੀ ਨੇ ਇਹ ਵੀ ਕਿਹਾ ਕਿ ਅਸ਼ਲੀਲਤਾ ਭਰਪੂਰ ਪੇਸ਼ਕਾਰੀਆਂ, ਫਿਲਮਾਂਕਣ ਸਫਲਤਾ ਦੀ ਕੂੰਜੀ ਨਹੀਂ ਸਸਤੀ ਸ਼ੋਹਰਤ ਦਾ ਸਟਾਰ ਬਣਨ ਨਾਲੋਂ ਲੋਕ ਕਲਾਕਾਰ ਕਹਾਉਣਾ ਵਧੇਰੇ ਚੰਗਾ ਲੱਗਦਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਨਾਚਾਂ ਤੇ ਲੋਕ ਸੰਗੀਤ ਦੀ ਚੜ੍ਹਤ ਬਰਾਬਰ ਬਰਕਰਾਰ ਹੈ ਤੇ ਅੱਗੋਂ ਵੀ ਰਹੇਗੀ |

Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ 'ਉਲਾਸ ਸਾਖਰਤਾ' ਪ੍ਰੀਖਿਆ 'ਚ ਸਿਖਿਆਰਥੀਆਂ ਨੇ ਲਿਆ ਹਿੱਸਾ <br/> ਅਗਲੀ ਖ਼ਬਰ ਅਜੇ ਮੰਗੂਪੁਰ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਮਿਲੀ ਵਧੇਰੇ ਮਜ਼ਬੂਤੀ
Ad Position 24