22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਚੰਡੀਗੜ੍ਹ ਵਿਖੇ ਬੀਮੇ ਦੇ ਨਾਂਅ 'ਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਦੋ ਵਿਅਕਤੀ ਗਿ੍ਫ਼ਤਾਰ <br/>

Ad Position 21
No active advertisement
ਅਜੀਤ ਡੈਸਕ 22-09-2025
ਚੰਡੀਗੜ੍ਹ, 21 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਵਿਖੇ ਇਕ ਵਿਅਕਤੀ ਨਾਲ ਬੀਮੇ ਦੇ ਨਾਂਅ 'ਤੇ ਹੋਈ ਧੋਖਾਧੜੀ ਦੇ ਮਾਮਲੇ ਵਿਚ ਥਾਣਾ ਸਾਈਬਰ ਦੀ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਸੰਜੇ ਸ਼੍ਰੀਵਾਸਤਵ (40) ਵਾਸੀ ਗਾਜ਼ੀਆਬਾਦ (ਉੱਤਰ ਪ੍ਰਦੇਸ਼) ਅਤੇ ਗੌਰਵ (25) ਵਾਸੀ ਦਿੱਲੀ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਨੂੰ ਗੁਰਬੀਰ ਸਿੰਘ ਦਿਓਲ ਨਾਂਅ ਦੇ ਵਿਅਕਤੀ ਵਲੋਂ ਸੂਚਨਾ ਮਿਲੀ ਸੀ ਕਿ ਉਸ ਦੀ ਬਜਾਜ ਆਲੀਆਂਸ ਦੀ ਰੁਕੀ ਹੋਈ ਪਾਲਿਸੀ ਨੂੰ ਮੁੜ ਤੋਂ ਚਾਲੂ ਕਰਨ ਲਈ ਕੁਝ ਵਿਅਕਤੀਆਂ ਨੇ ਉਸ ਨੂੰ ਸੰਪਰਕ ਕੀਤਾ, ਜਿਨ੍ਹਾਂ ਨੇ ਉਸ ਨਾਲ ਬੀਮਾ ਪਾਲਿਸੀ ਦੇ ਬਹਾਨੇ ਤਿੰਨ ਲੱਖ ਰੁਪਏ ਦੀ ਠੱਗੀ ਕੀਤੀ | ਪੁਲਿਸ ਅਧਿਕਾਰੀਆਂ ਨੇ ਮੁੱਢਲੀ ਜਾਂਚ ਕਰਨ ਤੋਂ ਬਾਅਦ ਥਾਣਾ ਸਾਈਬਰ ਕ੍ਰਾਈਮ ਸੈਕਟਰ-17 ਵਿਖੇ ਬੀ. ਐਨ. ਐੱਸ ਦੀ ਧਾਰਾ 319(2), 318(4), 336(3), 338, 340(2), 61(2) ਤਹਿਤ 22 ਅਗਸਤ ਨੂੰ ਐੱਫ. ਆਈ. ਆਰ ਦਰਜ ਕੀਤੀ | ਇਸ ਮਾਮਲੇ ਦੀ ਤਫਤੀਸ਼ ਦੌਰਾਨ ਸਾਈਬਰ ਕ੍ਰਾਈਮ ਪੁਲਿਸ ਨੇ ਤਕਨੀਕੀ ਸਾਧਨਾਂ ਦੀ ਵਰਤੋਂ ਕਰਦੇ ਹੋਏ ਮੁਲਜ਼ਮਾਂ ਵਲੋਂ ਵਰਤੇ ਗਏ ਫ਼ੋਨ ਨੰਬਰਾਂ ਦੀਆਂ ਲੋਕੇਸ਼ਨ ਕੱਢਵਾਈਆਂ | ਇਸ ਤੋਂ ਅੱਗੇ ਪੁਲਿਸ ਪਾਰਟੀ ਨੇ ਨੋਇਡਾ ਤੇ ਗਾਜ਼ੀਆਬਾਦ ਵਿਖੇ ਛਾਪੇਮਾਰੀ ਦੌਰਾਨ ਉਕਤ ਦੋਨਾਂ ਮੁਲਜ਼ਮਾਂ ਨੂੰ ਗਿ੍ਫ਼ਤਾਰ ਕਰ ਲਿਆ | ਪੁਲਿਸ ਨੂੰ ਸੰਜੇ ਦੇ ਕਬਜ਼ੇ ਵਿਚੋਂ ਇਕ ਸਮਾਰਟ ਮੋਬਾਈਲ ਫੋਨ ਅਤੇ ਸਿੰਮ ਕਾਰਡ ਬਰਾਮਦ ਹੋਇਆ ਹੈ | ਜਦਕਿ ਮੁਲਜ਼ਮ ਗੌਰਵ ਦੇ ਕਬਜ਼ੇ 'ਚੋਂ ਦੋ ਸਮਾਰਟ ਮੋਬਾਈਲ ਫ਼ੋਨ ਅਤੇ ਦੋ ਸਿੰਮ ਕਾਰਡ, ਦੋ ਏ. ਟੀ. ਐੱਮ. ਕਾਰਡ ਅਤੇ ਸੰਜੇ ਦਾ ਪੈਨ ਕਾਰਡ ਬਰਾਮਦ ਹੋਇਆ ਹੈ | ਪੁਲਿਸ ਅਧਿਕਾਰੀਆਂ ਨੇ ਖੁਲਾਸਾ ਕੀਤਾ ਕਿ ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਸੰਜੇ ਸ਼੍ਰੀਵਾਸਤਵ ਨੇ ਕਈ ਬੈਂਕਾਂ ਖਾਤੇ ਗੌਰਵ ਨੂੰ 2000 ਰੁਪਏ ਪ੍ਰਤੀ ਖਾਤੇ ਦੇ ਬਦਲੇ ਮੁਹੱਈਆ ਕਰਵਾਏ ਸਨ, ਜਿਸ ਤੋਂ ਬਾਅਦ ਗੌਰਵ ਨੇ ਅੱਗੇ ਉਹ ਬੈਂਕ ਖਾਤੇ ਕਮਿਸ਼ਨ ਤੇ ਕਿਸੇ ਹੋਰ ਵਿਅਕਤੀ ਨੂੰ ਸਾਈਬਰ ਅਪਰਾਧ ਵਿਚ ਵਰਤਣ ਲਈ ਦੇ ਦਿੱਤੇ ਸਨ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਨੇ 3 ਨਸ਼ਾ ਤਸਕਰਾਂ ਨੂੰ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਚੰਡੀਗੜ੍ਹ 'ਚ 'ਉਲਾਸ ਸਾਖਰਤਾ' ਪ੍ਰੀਖਿਆ 'ਚ ਸਿਖਿਆਰਥੀਆਂ ਨੇ ਲਿਆ ਹਿੱਸਾ <br/>
Ad Position 24