21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਵਿਧਾਇਕ ਰੰਧਾਵਾ ਨੇ ਤਸਿੰਬਲੀ ਮੰਡੀ ਵਿਖੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਦੀ ਕੀਤੀ ਅਪੀਲ <br/>

Ad Position 21
No active advertisement
ਦਾਣਾ ਮੰਡੀ ਤਸਿੰਬਲੀ ਦਾ ਦੌਰਾ ਕਰਦੇ ਹੋਏ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ | ਤਸਵੀਰ : ਰਾਜਬੀਰ ਸਿੰਘ <br/> 22-09-2025
ਲਾਲੜੂ, 21 ਸਤੰਬਰ (ਰਾਜਬੀਰ ਸਿੰਘ)-ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵਲੋਂ ਅੱਜ ਦਾਣਾ ਮੰਡੀ ਤਸਿੰਬਲੀ ਦਾ ਦੌਰਾ ਕਰਕੇ ਝੋਨੇ ਦੀ ਖ਼ਰੀਦ ਦੀ ਰਸਮੀ ਸ਼ੁਰੂਆਤ ਕਰਵਾਈ ਗਈ | ਸੀਜ਼ਨ ਦੀ ਸਫ਼ਲ ਸੁਰੂਆਤ 'ਤੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਵਧਾਈ ਦਿੰਦਿਆਂ ਵਿਧਾਇਕ ਰੰਧਾਵਾ ਨੇ ਕਿਹਾ ਕਿ ਇਸ ਵਾਰ ਖ਼ਰੀਦ ਪ੍ਰਕਿਰਿਆ ਪਿਛਲੇ ਸਾਲਾਂ ਨਾਲੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ ਤਾਂ ਜੋ ਕਿਸਾਨਾਂ ਨੂੰ ਆਪਣੀ ਫ਼ਸਲ ਵੇਚਣ ਲਈ ਵਧੇਰੇ ਸਮਾਂ ਮਿਲ ਸਕੇ | ਉਨ੍ਹਾਂ ਅਪੀਲ ਕੀਤੀ ਕਿ ਕਿਸਾਨ ਸਿਰਫ਼ ਉਸੇ ਸਮੇਂ ਹੀ ਵਾਢੀ ਕਰਨ ਜਦੋਂ ਫ਼ਸਲ ਪੂਰੀ ਤਰ੍ਹਾਂ ਪੱਕ ਜਾਵੇ ਤਾਂ ਜੋ ਨਿਰਧਾਰਤ 17 ਫ਼ੀਸਦੀ ਤੋਂ ਵੱਧ ਨਮੀ ਫ਼ਸਲ 'ਚ ਨਾ ਹੋਵੇ | ਉਨ੍ਹਾਂ ਕਿਹਾ ਕਿ ਕਿਸਾਨ ਪਰਾਲੀ ਸਾੜਨ ਤੋਂ ਗੁਰੇਜ਼ ਕਰਦੇ ਹੋਏ ਜ਼ਿੰਮੇਵਾਰੀ ਨਾਲ ਫਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ | ਉਨ੍ਹਾਂ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਵਲੋਂ ਕਿਸਾਨਾਂ ਦੇ ਝੋਨੇ ਦਾ ਦਾਣਾ-ਦਾਣਾ ਖ਼ਰੀਦਿਆ ਜਾਵੇਗਾ ਅਤੇ ਮੰਡੀਆਂ 'ਚ ਝੋਨਾ ਲੈ ਕੇ ਆਏ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ | ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ, ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਸਮੁੱਚੀ 'ਆਪ' ਟੀਮ ਹਾਜ਼ਰ ਸੀ |
ਦਾਣਾ ਮੰਡੀ ਲਾਲੜੂ ਤੇ ਤਸਿੰਬਲੀ ਵਿਖੇ 3080 ਕੁਇੰਟਲ ਝੋਨੇ ਦੀ ਆਮਦ ਹੋਈ-ਪ੍ਰਭਜੋਤ ਸਿੰਘ
ਮਾਰਕੀਟ ਕਮੇਟੀ ਦੇ ਸਕੱਤਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਦਾਣਾ ਮੰਡੀ ਲਾਲੜੂ ਸਮੇਤ ਇਸ ਦੀਆਂ ਸਹਾਇਕ ਮੰਡੀਆਂ 'ਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਲਾਲੜੂ 'ਚ ਪਨਗਰੇਨ, ਪਨਸਪ ਅਤੇ ਮਾਰਕਫੈੱਡ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਕੀਤੀ ਜਾਣੀ ਹੈ | ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਲਾਲੜੂ 'ਚ ਹੁਣ ਤੱਕ 2280 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ 'ਚੋਂ 733 ਕੁਇੰਟਲ ਝੋਨਾ ਖ਼ਰੀਦ ਏਜੰਸੀਆਂ ਵਲੋਂ ਖ਼ਰੀਦਿਆ ਜਾ ਚੁੱਕਾ ਹੈ | ਇਸੇ ਪ੍ਰਕਾਰ ਦਾਣਾ ਮੰਡੀ ਤਸਿੰਬਲੀ 'ਚ ਮਾਰਕਫੈੱਡ ਖ਼ਰੀਦ ਏਜੰਸੀਆਂ ਵਲੋਂ ਝੋਨੇ ਦੀ ਖ਼ਰੀਦ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਤਸਿੰਬਲੀ 'ਚ ਹੁਣ ਤੱਕ ਕਰੀਬ 800 ਕੁਇੰਟਲ ਝੋਨੇ ਦੀ ਆਮਦ ਹੋ ਚੁੱਕੀ ਹੈ, ਜਿਸ 'ਚੋਂ 100 ਕੁਇੰਟਲ ਝੋਨਾ ਖ਼ਰੀਦਿਆ ਜਾ ਚੁੱਕਾ ਹੈ | ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਜੜੌਤ ਅਤੇ ਟਿਵਾਣਾ 'ਚ ਹਾਲੇ ਝੋਨੇ ਦੀ ਆਮਦ ਨਹੀਂ ਹੋਈ ਕਿਉਂਕਿ ਪਿਛਲੇ ਦਿਨੀਂ ਹੋਈ ਬਰਸਾਤ ਕਾਰਨ ਝੋਨੇ ਦੀ ਕਟਾਈ ਪੱਛੜ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਸੀਵਰੇਜ ਨੈੱਟਵਰਕਾਂ ਨੂੰ ਬਹਾਲ ਕਰਨ ਲਈ 4407 ਸੀਵਰਮੈਨ 24 ਘੰਟੇ ਕਰ ਰਹੇ ਹਨ ਕੰਮ- ਡਾ. ਰਵਜੋਤ ਸਿੰਘ <br/> ਅਗਲੀ ਖ਼ਬਰ ਪਾਰਸ ਹੈਲਥ ਨੇ 81 ਸਾਲਾ ਕੈਂਸਰ ਸਰਵਾਈਵਰ 'ਚ ਲਗਾਇਆ ਮਾਈਕਰਾ ਵੀ. ਆਰ. 2 ਪੇਸ-ਮੇਕਰ <br/>
Ad Position 24