ਚੰਡੀਗੜ੍ਹ, 21 ਸਤੰਬਰ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਕੈਂਪਸ ਚੰਡੀਗੜ੍ਹ ਦੇ ਐਨ.ਐਸ.ਐਸ ਵਲੰਟੀਅਰ ਉੱਜਵਲ ਅਗਰਵਾਲ ਨੂੰ ਵਲੰਟੀਅਰ ਸ਼੍ਰੇਣੀ ਅਧੀਨ ਰਾਸ਼ਟਰੀ ਐਨ.ਐਸ.ਐਸ ਪੁਰਸਕਾਰ ਲਈ ਚੁਣਿਆ ਗਿਆ | ਜਿਨ੍ਹਾਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ 29 ਸਤੰਬਰ ਨੂੰ ਰਾਸ਼ਟਰਪਤੀ ਭਵਨ ਵਿਖੇ ਇਹ ਪੁਰਸਕਾਰ ਦੇਣਗੇ | ਵਲੰਟੀਅਰ ਉੱਜਵਲ ਅਗਰਵਾਲ ਨੂੰ ਇਕ ਲੱਖ ਰੁਪਏ, ਇਕ ਸਰਟੀਫ਼ਿੇਕਟ ਅਤੇ ਇਕ ਚਾਦੀ ਤਗਮਾ ਵੀ ਮਿਲੇਗਾ | ਇਸ ਮੌਕੇ ਪੰਜਾਬ ਯੂਨੀਵਰਸਿਟੀ ਦੀ ਉਪ ਕੁਲਪਤੀ ਪ੍ਰੋ. ਰੇਣੂ ਵਿਗ ਨੇ ਉੱਜਵਲ ਅਗਰਵਾਲ ਨੂੰ ਇਹ ਵੱਕਾਰੀ ਪੁਰਸਕਾਰ ਮਿਲਣ 'ਤੇ ਵਧਾਈ ਦਿੱਤੀ | ਪ੍ਰੋ.ਵਿਗ ਨੇ ਡਾ. ਪਰਵੀਨ ਗੋਇਲ ਪ੍ਰੋਗਰਾਮ ਕੋਆਰਡੀਨੇਟਰ ਐਨ.ਐਸ.ਐਸ ਪੰਜਾਬ ਯੂਨੀਵਰਸਿਟੀ ਦੀ ਅਗਵਾਈ ਵਾਲੀ ਐਨ.ਐਸ.ਐਸ ਟੀਮ ਦੀ ਵੀ ਪ੍ਰਸ਼ੰਸਾ ਕੀਤੀ | ਜਿਨ੍ਹਾਂ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਨਾਮ ਰੌਸ਼ਨ ਕਰਨ ਲਈ ਭਰਪੂਰ ਯਤਨ ਕੀਤੇ |