12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਭਾਰਤੀ ਕਮਿਊਨਿਸਟ ਪਾਰਟੀ ਦੇ ਮਹਾਂ ਸੰਮੇਲਨ 'ਚ ਕੌਮੀ, ਸਥਾਨਕ ਤੇ ਅੰਤਰਰਾਸ਼ਟਰੀ ਸਮੱਸਿਆਵਾਂ 'ਤੇ ਹੋਈ ਵਿਚਾਰ ਚਰਚਾ

Ad Position 21
No active advertisement
ਅਜੀਤ ਡੈਸਕ 23-09-2025
ਚੰਡੀਗੜ੍ਹ, 22 ਸਤੰਬਰ (ਅਜਾਇਬ ਸਿੰਘ ਔਜਲਾ)-ਸਥਾਨਕ ਕਿਸਾਨ ਭਵਨ ਵਿਖੇ ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਂ ਸੰਮੇਲਨ ਦਾ ਆਗਾਜ਼ ਹੋਇਆ, ਜਿਸ ਵਿਚ ਵੱਖ ਵੱਖ ਸੂਬਿਆਂ ਦੇ ਪ੍ਰਮੁੱਖ ਆਗੂ ਹਿੱਸਾ ਲੈ ਰਹੇ ਹਨ | ਇਸ ਮੌਕੇ ਰਸਮਾਂ ਜਿੱਥੇ ਇਪਟਾ ਛੱਤੀਸਗੜ੍ਹ, ਇਪਟਾ ਆਂਧਰਾ ਪ੍ਰਦੇਸ਼ ਅਤੇ ਇਪਟਾ ਮਹਾਰਾਸ਼ਟਰ ਦੇ ਕਲਾਕਾਰਾਂ ਵਲੋਂ ਇਨਕਲਾਬੀ ਪੇਸ਼ਕਾਰੀਆਂ ਨਾਲ ਯਾਦਗਾਰੀ ਤੇ ਉਤਸ਼ਾਹੀ ਹੋ ਨਿੱਬੜੀਆਂ | ਮਹਾਂ ਸੰਮੇਲਨ ਦੀ ਸਵਾਗਤੀ ਕਮੇਟੀ ਦੇ ਚੇਅਰਮੈਨ ਅਤੇ ਉੱਘੇ ਲੇਖਕ ਡਾ. ਸਵਰਾਜਬੀਰ ਨੇ ਸਵਾਗਤੀ ਤਕਰੀਰ ਵਿਚ ਕਿਹਾ ਕਿ ਪੂਰੇ ਦੇਸ਼ ਵਿੱਚੋਂ ਆਏ ਕਾਮਰੇਡ ਤੇ ਭਰਾਤਰੀ ਪਾਰਟੀਆਂ ਦੇ ਆਗੂਆਂ ਦਾ ਪੰਜਾਬ ਪੰਜ ਦਰਿਆਵਾਂ ਦੀ ਧਰਤੀ 'ਤੇ ਆਉਣ ਦਾ ਸਵਾਗਤ ਹੈ | ਗੁਰੂ ਨਾਨਕ ਜੀ, ਬੁੱਲੇ ਸ਼ਾਹ, ਬਾਬਾ ਸ਼ੇਖ ਫਰੀਦ, ਦਮੋਦਰ ਅਤੇ ਦੁੱਲਾ ਭੱਟੀ ਦੀ ਸਰ ਜ਼ਮੀਨ 'ਤੇ ਪਹੁੰਚਣ ਲਈ ਸਵਾਗਤ ਹੈ | ਡਾ. ਸਵਰਾਜਬੀਰ ਨੇ ਸਵਾਗਤੀ ਸ਼ਬਦਾਂ ਦੌਰਾਨ 1907 ਵਿੱਚ ਚੱਲੇ 'ਪੱਗੜੀ ਸੰਭਾਲ ਜੱਟਾ' ਤੂੰ ਲੈ ਕੇ 2021 ਵਿਚ ਲੜੇ ਤੇ ਜਿੱਤੇ ਕਿਸਾਨ ਅੰਦੋਲਨ ਦਾ ਵੀ ਜ਼ਿਕਰ ਕੀਤਾ | ਭਾਰਤੀ ਕਮਿਊਨਿਸਟ ਪਾਰਟੀ ਦੇ ਜਨਰਲ ਸਕੱਤਰ ਕਾਮਰੇਡ ਡੀ ਰਾਜਾ ਨੇ ਉਦਘਾਟਨੀ ਤਕਰੀਰ ਦੇ ਸ਼ੁਰੂ ਵਿਚ ਡੈਲੀਗੇਟਾਂ ਤੇ ਦੂਸਰੀਆਂ ਖੱਬੀਆਂ ਪਾਰਟੀਆਂ ਦੇ ਆਗੂਆਂ ਦਾ ਇਹ ਕਹਿੰਦਿਆਂ ਸਵਾਗਤ ਕੀਤਾ ਕਿ ਉਹ ਹਮੇਸ਼ਾ ਫਾਸ਼ੀਵਾਦ ਵਿਰੁੱਧ ਲੜਾਈ ਦੌਰਾਨ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਹਨ | ਇਸ ਮੌਕੇ ਸੀ.ਪੀ.ਆਈ. (ਐੱਮ) ਦੇ ਜਨਰਲ ਸਕੱਤਰ ਐੱਮ.ਏ. ਬੇਬੀ, ਸੀ.ਪੀ.ਆਈ (ਐੱਮ) ਲਿਬਰੇਸ਼ਨ ਦੇ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ, ਆਲ ਇੰਡੀਆ ਫਾਰਵਰਡ ਬਲਾਕ ਦੇ ਜੀ ਦੇਵ ਰਾਜਨ ਅਤੇ ਰੈਵੂਲੇਸ਼ਨਰੀ ਸੋਸ਼ਲਿਸਟ ਪਾਰਟੀ ਦੇ ਜਨਰਲ ਸਕੱਤਰ ਨੇ ਭਰਾਤਰੀ ਸੰਦੇਸ਼ ਦਿੰਦਿਆਂ ਭਾਰਤੀ ਕਮਿਊਨਿਸਟ ਪਾਰਟੀ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ | ਭਰਾਤਰੀ ਪਾਰਟੀਆਂ ਦੇ ਆਗੂਆਂ ਨੂੰ ਸੂਬਾ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ, ਕੌਮੀ ਕੌਂਸਲ ਦੇ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ, ਕੌਮੀ ਕੌਂਸਲ ਦੇ ਮੈਂਬਰ ਅਤੇ ਏਟਕ ਆਗੂ ਨਿਰਮਲ ਸਿੰਘ ਧਾਲੀਵਾਲ, ਸਾਬਕਾ ਸੂਬਾ ਸਕੱਤਰ ਕਾਮਰੇਡ ਜਗਰੂਪ ਆਦਿ ਨੇ ਸਨਮਾਨਿਤ ਕੀਤਾ | ਅੱਜ ਦੇ ਪ੍ਰਧਾਨਗੀ ਮੰਡਲ ਵਿਚ ਕਾਮਰੇਡ ਅਮਰਜੀਤ ਕੌਰ, ਕਾਮਰੇਡ ਨਗੇਂਦਰ ਨਾਥ ਓਝਾ, ਪੀ.ਐਮ ਮੂਰਥੀ (ਤਾਮਿਲਨਾਡੂ), ਆਰ ਵੈਂਕਈਆ, ਪੀ.ਪੀ ਸੁਨੀਰ, ਕਾਮਰੇਡ ਹਰਦੇਵ ਸਿੰਘ ਅਰਸ਼ੀ( ਪੰਜਾਬ) ਮੁਹੰਮਦ ਸਲੀਮ (ਪੁੱਡੀਚਰੀ), ਪਰਾਂਤੀ ਅਧਿਕਾਰੀ (ਪੱਛਮੀ ਬੰਗਾਲ), ਕਾਮਰੇਡ ਦਿਨੇਸ਼ (ਸਟੂਡੈਂਟ ਫਰੰਟ) ਤੇ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ(ਬੀ ਕੇ ਐਮ ਯੂ ਪੰਜਾਬ) ਸ਼ਾਮਿਲ ਹਨ | ਇਸ ਮੌਕੇ ਸੀ.ਪੀ.ਆਈ. (ਐੱਮ) ਦੇ ਸਕੱਤਰ ਸੁਖਵਿੰਦਰ ਸਿੰਘ ਸੇਖੋਂ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ, ਗੁਰਨਾਮ ਕੰਵਰ, ਬਲਵਿੰਦਰ ਜੰਮੂ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਗੁਰਮੇਲ, ਬਲਕਾਰ ਸਿੱਧੂ, ਲਵਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਉੱਤਮ ਆਦਿ ਸ਼ਖਸੀਅਤਾਂ ਵਲੋਂ ਵੀ ਸ਼ਮੂਲੀਅਤ ਕੀਤੀ ਗਈ |
Ad Position 22
No active advertisement
ਪਿਛਲੀ ਖ਼ਬਰ ਚੰਡੀਗੜ੍ਹ 'ਚ ਸਿਹਤ ਸਹੂਲਤਾਂ ਤੇ ਹੋਰ ਬੁਨਿਆਦੀ ਢਾਂਚੇ ਦੀ ਹਾਲਤ ਵੱਲ ਧਿਆਨ ਦੇਣ ਪ੍ਰਸ਼ਾਸਕ- ਦੀਪਾ ਦੂਬੇ ਅਗਲੀ ਖ਼ਬਰ ਚੰਡੀਗੜ੍ਹ 'ਚ ਸੰਸਦ ਮੈਂਬਰ ਸੰਧੂ ਨੇ 'ਨਮੋ ਯੂਵਾ ਰਨ' ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
Ad Position 24