12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਤਸੌਲੀ ਪਿੰਡ 'ਚ ਔਰਤ ਨਾਲ ਕੁੱਟਮਾਰ, ਦੋ ਰਿਸ਼ਤੇਦਾਰਾਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 23-09-2025
ਐੱਸ. ਏ. ਐੱਸ. ਨਗਰ, 22 ਸਤੰਬਰ (ਕਪਿਲ ਵਧਵਾ)-ਸੋਹਾਣਾ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਤਸੌਲੀ ਪਿੰਡ ਵਿਚ ਪਰਿਵਾਰਕ ਝਗੜੇ ਕਾਰਨ ਇਕ ਔਰਤ 'ਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੀੜਿ੍ਹਤਾ ਦੀ ਸ਼ਿਕਾਇਤ ਤੇ ਮੈਡੀਕਲ ਰਿਪੋਰਟ ਦੇ ਆਧਾਰ 'ਤੇ ਪੁਲਿਸ ਨੇ ਉਸਦੇ ਰਿਸ਼ਤੇਦਾਰਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ | ਜਾਣਕਾਰੀ ਅਨੁਸਾਰ ਪੀੜਿ੍ਹਤਾ ਰਵਨੀਤ ਕੌਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਦੱਸਿਆ ਹੈ ਕਿ ਉਸਦਾ ਵਿਆਹ ਲਗਪਗ 12 ਸਾਲ ਪਹਿਲਾਂ ਗੁਰਦੀਪ ਸਿੰਘ ਨਾਲ ਹੋਇਆ ਸੀ | ਉਸਦਾ ਪਰਿਵਾਰ ਆਪਣੇ ਮਾਮੇ ਸਾਧੂ ਸਿੰਘ ਨਾਲ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਅਪ੍ਰੈਲ ਵਿਚ ਸਾਧੂ ਸਿੰਘ ਨੇ ਆਪਣੀ ਸਾਈਕਲ ਵਿਹੜੇ ਤੋਂ ਬਾਹਰ ਕੱਢ ਕੇ ਗਲੀ ਵਿਚ ਖੜ੍ਹੀ ਕਰ ਦਿੱਤੀ ਸੀ, ਜਿਸਨੂੰ ਉਸਦੇ ਮਾਮੇ ਸਹੁਰੇ ਜਸਬੀਰ ਸਿੰਘ ਚੁੱਕ ਕੇ ਆਪਣੇ ਘਰ ਲੈ ਗਿਆ ਤੇ ਜਦੋਂ ਸਾਧੂ ਸਿੰਘ ਨੇ ਆਪਣੀ ਸਾਈਕਲ ਵਾਪਸ ਮੰਗੀ ਤਾਂ ਜਸਬੀਰ ਅਤੇ ਉਸਦੇ ਪੁੱਤਰ ਗੁਰਜਿੰਦਰ ਸਿੰਘ ਨੇ ਉਸ ਨਾਲ ਲੜਾਈ ਸ਼ੁਰੂ ਕਰ ਦਿੱਤੀ ਅਤੇ ਜਿਵੇਂ ਹੀ ਝਗੜਾ ਵਧਿਆ ਤਾਂ ਰਵਨੀਤ ਕੌਰ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ, ਪਰ ਜਸਬੀਰ ਨੇ ਉਸਦੇ ਮੂੰਹ 'ਤੇ ਮੁੱਕਾ ਮਾਰਿਆ, ਜਿਸ ਨਾਲ ਉਸਦਾ ਦੰਦ ਟੁੱਟ ਗਿਆ, ਜਦਕਿ ਗੁਰਜਿੰਦਰ ਸਿੰਘ ਨੇ ਫਿਰ ਉਸਨੂੰ ਧੱਕਾ ਦਿੱਤਾ, ਜਿਸ ਕਾਰਨ ਉਹ ਇੱਟਾਂ 'ਤੇ ਡਿੱਗਣ ਤੋਂ ਬਾਅਦ ਬੇਹੋਸ਼ ਹੋ ਗਈ | ਪਰਿਵਾਰਕ ਮੈਂਬਰਾਂ ਨੇ ਰਵਨੀਤ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ, ਜਿਥੇ ਇਲਾਜ ਤੋਂ ਬਾਅਦ ਅਗਲੇ ਦਿਨ ਉਸਨੂੰ ਛੁੱਟੀ ਦੇ ਦਿੱਤੀ ਗਈ | ਪੀੜਿ੍ਹਤਾ ਨੇ ਦੋਸ਼ ਲਗਾਇਆ ਕਿ ਜਸਬੀਰ ਨੇ ਪੁਲਿਸ ਕਾਰਵਾਈ ਤੋਂ ਬਚਣ ਲਈ ਸਮਝੌਤਾ ਕਰਨ ਲਈ ਸਹਿਮਤੀ ਜਤਾਈ ਸੀ, ਪਰ ਬਾਅਦ ਵਿਚ ਸਮਝੌਤੇ ਦਾ ਸਨਮਾਨ ਕਰਨ ਤੋਂ ਇਨਕਾਰ ਕਰ ਦਿੱਤਾ | ਰਵਨੀਤ ਨੇ ਫਿਰ ਪੁਲਿਸ ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ | ਸ਼ਿਕਾਇਤ ਅਤੇ ਮੈਡੀਕਲ ਕਾਨੂੰਨੀ ਰਿਪੋਰਟ (ਐੱਮ. ਐੱਲ. ਆਰ.) ਦੀ ਜਾਂਚ ਕਰਨ ਤੋਂ ਬਾਅਦ ਸਨੇਟਾ ਪੁਲਿਸ ਚੌਕੀ ਨੇ ਜਸਬੀਰ ਸਿੰਘ ਅਤੇ ਗੁਰਜਿੰਦਰ ਸਿੰਘ ਵਿਰੁੱਧ ਸੰਬੰਧਤ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ | ਫਿਲਹਾਲ ਇਸ ਮਾਮਲੇ 'ਚ ਕਿਸੇ ਵਿਅਕਤੀ ਦੀ ਗਿ੍ਫ਼ਤਾਰੀ ਨਹੀਂ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਮਨੀਮਾਜਰਾ 'ਚ ਸੋਨੇ ਦੇ ਸ਼ੋਰੂਮ ਤੋਂ ਲੁੱਟ ਦੀ ਕੋਸ਼ਿਸ਼ ਨਾਕਾਮ ਅਗਲੀ ਖ਼ਬਰ ਕਾਰ ਦਾ ਹਾਰਨ ਮਾਰਨ ਨੂੰ ਲੈ ਕੇ ਚੱਲ ਗੋਲੀ
Ad Position 24