12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਪੁਲਿਸ ਨੇ ਨਾਕਾਬੰਦੀ ਦੌਰਾਨ ਦੇਸੀ ਕੱਟੇ ਸਮੇਤ ਘੁੰਮ ਰਹੇ ਕਾਰ ਚਾਲਕ ਨੂੰ ਕੀਤਾ ਗਿ੍ਫ਼ਤਾਰ

Ad Position 21
No active advertisement
ਅਜੀਤ ਡੈਸਕ 23-09-2025
ਚੰਡੀਗੜ੍ਹ, 22 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਨੇ ਅਸਮਾਜਿਕ ਤੱਤਾਂ ਖ਼ਿਲਾਫ਼ ਚੱਲ ਰਹੀ ਖ਼ਾਸ ਮੁਹਿੰਮ ਦੌਰਾਨ ਵੱਡੀ ਕਾਮਯਾਬੀ ਹਾਸਲ ਕਰਦਿਆਂ ਇਕ ਕਾਰ ਚਾਲਕ ਨੂੰ ਨਜਾਇਜ਼ ਹਥਿਆਰ ਸਮੇਤ ਗਿ੍ਫ਼ਤਾਰ ਕੀਤਾ ਹੈ | ਮੁਲਜ਼ਮ ਦੀ ਪਛਾਣ ਸੁਭਾਸ਼ ਉਰਫ਼ ਸ਼ਿਵਮ (24) ਵਾਸੀ ਬਾਦਲ ਕਾਲੋਨੀ ਜ਼ੀਰਕਪੁਰ ਵਜੋਂ ਹੋਈ ਹੈ | ਪੁਲਿਸ ਨੇ ਉਸ ਤੋਂ ਇਕ ਦੇਸੀ ਕੱਟਾ ਅਤੇ ਪੰਜ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ | ਇਹ ਕਾਰਵਾਈ ਥਾਣਾ ਸੈਕਟਰ- 31 ਦੇ ਐੱਸ. ਐੱਚ. ਓ. ਰਾਜੀਵ ਕੁਮਾਰ ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਕੀਤੀ ਹੈ | ਜਾਣਕਾਰੀ ਅਨੁਸਾਰ 21 ਸਤੰਬਰ ਦੀ ਰਾਤ ਕਰੀਬ 9:35 ਵਜੇ ਪੁਲਿਸ ਪਾਰਟੀ ਨਾਕਾਬੰਦੀ ਤੇ ਤਾਇਨਾਤ ਸੀ | ਇਸ ਦੌਰਾਨ ਹਰਿਆਣਾ ਨੰਬਰੀ ਇਕ ਚਿੱਟੀ ਕਰੂਜ਼ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ, ਪਰ ਡਰਾਈਵਰ ਨੇ ਗੱਡੀ ਨੂੰ ਨਾ ਰੋਕਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ | ਪੁਲਿਸ ਨੇ ਘੇਰਾਬੰਦੀ ਕਰ ਕੇ ਉਕਤ ਕਾਰ ਅਤੇ ਕਾਰ ਸਵਾਰ ਨੂੰ ਕਾਬੂ ਕੀਤਾ, ਜਿਸਦੀ ਪਹਿਚਾਣ ਸੁਭਾਸ਼ ਉਰਫ਼ ਸ਼ਿਵਮ ਵਜੋਂ ਹੋਈ | ਕਾਰ ਦੀ ਤਲਾਸ਼ੀ ਦੌਰਾਨ ਹਥਿਆਰ ਤੇ ਕਾਰਤੂਸ ਮਿਲੇ | ਜਿਸ ਤੋਂ ਬਾਅਦ ਪੁਲਿਸ ਨੇ ਉਸ ਖ਼ਿਲਾਫ਼ ਅਸਲਾ ਐਕਟ ਦੀ ਧਾਰਾ 25, 54 ਅਤੇ 59 ਤਹਿਤ ਐੱਫ. ਆਈ. ਆਰ. ਦਰਜ ਕਰਕੇ ਗਿ੍ਫ਼ਤਾਰ ਕਰਲਿਆ ਅਤੇ ਉਸਦੀ ਗੱਡੀ ਵੀ ਜ਼ਬਤ ਕਰ ਲਈ | ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਮੁਲਜ਼ਮ ਅਨਪੜ੍ਹ ਹੈ ਅਤੇ ਰੇਹੜੀ ਲਗਾਉਣ ਦਾ ਕੰਮ ਕਰਦਾ ਸੀ | ਉਸ ਦੇ ਖ਼ਿਲਾਫ਼ ਪਹਿਲਾਂ ਤੋਂ ਹੀ ਚੰਡੀਗੜ੍ਹ ਦੇ ਥਾਣਾ ਮਲੋਆ ਅਤੇ ਸੈਕਟਰ-17 ਵਿਖੇ ਦੋ ਅਪਰਾਧਿਕ ਮਾਮਲੇ ਦਰਜ ਹਨ ਅਤੇ ਪਟਿਆਲਾ ਵਿਖੇ ਇਰਾਦਾ ਕਤਲ ਦੀ ਧਾਰਾ ਤਹਿਤ ਇਕ ਮਾਮਲਾ ਦਰਜ ਹੈ | ਸੋਮਵਾਰ ਨੂੰ ਅਦਾਲਤ ਵਿਖੇ ਪੇਸ਼ ਕੀਤੇ ਜਾਣ ਤੇ ਇਲਾਕਾ ਮੈਜਿਸਟਰੇਟ ਨੇ ਉਸ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ | ਪੁਲਿਸ ਅਧਿਕਾਰੀਆਂ ਦੇ ਮੁਤਾਬਿਕ, ਅਸਮਾਜਿਕ ਤੱਤਾਂ ਖ਼ਿਲਾਫ਼ ਅਜਿਹੀ ਕਾਰਵਾਈ ਅੱਗੇ ਵੀ ਜਾਰੀ ਰਹੇਗੀ ਤਾਂ ਜੋ ਚੰਡੀਗੜ੍ਹ ਦੀ ਕਾਨੂੰਨ-ਵਿਵਸਥਾ ਬਣੀ ਰਹੇ |
Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਈ. ਐੱਸ. ਆਈ. ਹਸਪਤਾਲ ਦੀਆਂ ਮਾੜੀਆਂ ਸਹੂਲਤਾਂ 'ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ ਅਗਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਦੇ 205ਵੇਂ ਦਿਨ ਪੰਜਾਬ ਪੁਲਿਸ ਵਲੋਂ 922 ਗ੍ਰਾਮ ਹੈਰੋਇਨ ਨਾਲ 81 ਨਸ਼ਾ ਤਸਕਰ ਕਾਬੂ
Ad Position 24