12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮੁਹਾਲੀ ਈ. ਐੱਸ. ਆਈ. ਹਸਪਤਾਲ ਦੀਆਂ ਮਾੜੀਆਂ ਸਹੂਲਤਾਂ 'ਤੇ ਹਾਈ ਕੋਰਟ ਸਖ਼ਤ, ਪੰਜਾਬ ਸਰਕਾਰ ਤੋਂ ਮੰਗਿਆ ਜਵਾਬ

Ad Position 21
No active advertisement
ਅਜੀਤ ਡੈਸਕ 23-09-2025
ਚੰਡੀਗੜ੍ਹ, 22 ਸਤੰਬਰ (ਸੰਦੀਪ ਕੁਮਾਰ ਮਾਹਨਾ)–ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਹਾਲੀ ਦੇ ਕਰਮਚਾਰੀ ਰਾਜ ਬੀਮਾ (ਈ.ਐੱਸ.ਆਈ.) ਹਸਪਤਾਲ 'ਚ ਖ਼ਸਤਾ ਹਾਲਤ ਸਹੂਲਤਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ | ਇਹ ਕਦਮ ਇਕ ਜਨਹਿੱਤ ਪਟੀਸ਼ਨ (ਪੀ.ਆਈ.ਐੱਲ.) ਦੀ ਸੁਣਵਾਈ ਦੌਰਾਨ ਆਇਆ ਹੈ, ਜਿਸ 'ਚ ਉਦਯੋਗਿਕ ਖੇਤਰਾਂ ਵਿਚ ਲੱਖਾਂ ਕਾਮਿਆਂ ਨੂੰ ਨਕਦੀ ਰਹਿਤ ਇਲਾਜ ਅਤੇ ਬੁਨਿਆਦੀ ਸਿਹਤ ਸਹੂਲਤਾਂ ਤੋਂ ਇਨਕਾਰ ਕਰਨ ਨੂੰ ਉਜਾਗਰ ਕੀਤਾ ਗਿਆ ਸੀ | ਚੀਫ਼ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਸੰਜੀਵ ਬੇਰੀ ਦੇ ਡਵੀਜ਼ਨ ਬੈਂਚ ਨੇ ਸਰਕਾਰ ਤੋਂ ਵਿਸਤਿ੍ਤ ਜਵਾਬ ਮੰਗਦੇ ਹੋਏ ਕਿਹਾ ਕਿ ਵਾਰ-ਵਾਰ ਨਿਰਦੇਸ਼ਾਂ ਦੇ ਬਾਵਜੂਦ ਸੁਧਾਰ ਦੀ ਘਾਟ ਇੱਕ ਗੰਭੀਰ ਲਾਪਰਵਾਹੀ ਹੈ | ਪਟੀਸ਼ਨਕਰਤਾ ਨੇ ਦੱਸਿਆ ਕਿ ਮੁਹਾਲੀ ਜ਼ਿਲ੍ਹੇ 'ਚ 3.3 ਲੱਖ ਤੋਂ ਵੱਧ ਬੀਮਾਯੁਕਤ ਕਰਮਚਾਰੀ ਹਨ, ਜਦੋਂ ਕਿ ਫ਼ੇਜ਼ 9 'ਚ ਈ.ਐੱਸ.ਆਈ. ਹਸਪਤਾਲ ਸਿਰਫ਼ 30 ਬਿਸਤਰਿਆਂ ਨਾਲ ਕੰਮ ਕਰਦਾ ਹੈ ਜੋ ਕਿ ਈ.ਐੱਸ.ਆਈ.ਸੀ. ਮਿਆਰਾਂ ਤੋਂ ਬਹੁਤ ਹੇਠਾਂ ਹੈ | 11 ਜੁਲਾਈ, 2022 ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 3.5 ਲੱਖ ਦੀ ਬੀਮਾਯੁਕਤ ਆਬਾਦੀ ਲਈ 400 ਬਿਸਤਰਿਆਂ ਵਾਲਾ ਹਸਪਤਾਲ ਲਾਜ਼ਮੀ ਹੈ | ਪਟੀਸ਼ਨ 'ਚ ਕਿਹਾ ਗਿਆ ਹੈ ਕਿ ਕੁਰਾਲੀ, ਘੜੂੰਆਂ, ਸਿਆਲਬਾ ਮਾਜਰੀ, ਬੜਮਾਜਰਾ ਅਤੇ ਫ਼ੇਜ਼ 9 ਵਰਗੇ ਉਦਯੋਗਿਕ ਖੇਤਰਾਂ 'ਚ ਨਾ ਤਾਂ ਨਵੇਂ ਹਸਪਤਾਲ ਬਣਾਏ ਗਏ ਹਨ ਅਤੇ ਨਾ ਹੀ ਡਿਸਪੈਂਸਰੀਆਂ ਖੋਲ੍ਹੀਆਂ ਗਈਆਂ ਹਨ | ਨਤੀਜੇ ਵਜੋਂ ਕਾਮੇ ਨਾ ਸਿਰਫ਼ ਪਹਿਲਾਂ ਤੋਂ ਭੁਗਤਾਨ ਕਰਨ ਲਈ ਮਜਬੂਰ ਹਨ, ਸਗੋਂ ਅਦਾਇਗੀ ਲਈ ਮਹੀਨਿਆਂ ਤੱਕ ਉਡੀਕ ਵੀ ਕਰਦੇ ਹਨ |
ਪਟੀਸ਼ਨਰ ਐਸੋਸੀਏਸ਼ਨ ਨੇ ਈ.ਐੱਸ.ਆਈ.ਸੀ. ਨਾਗਰਿਕ ਚਾਰਟਰ ਅਤੇ 2008 ਦੀ ਮੀਟਿੰਗ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨਕਦ ਰਹਿਤ ਸੁਪਰ-ਸਪੈਸ਼ਲਿਟੀ ਇਲਾਜ ਬਾਰੇ ਸਾਲਾਂ ਤੋਂ ਨਿਰਦੇਸ਼ ਜਾਰੀ ਕੀਤੇ ਗਏ ਹਨ, ਪਰ ਡਾਕਟਰਾਂ, ਸਟਾਫ਼ ਅਤੇ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਸਥਿਤੀ ਉਹੀ ਬਣੀ ਹੋਈ ਹੈ | ਵਿੱਤੀ ਸਥਿਤੀ 'ਤੇ ਸਵਾਲ ਉਠਾਉਂਦੇ ਹੋਏ ਪਟੀਸ਼ਨ 'ਚ ਕਿਹਾ ਗਿਆ ਹੈ ਕਿ 2022-23 ਵਿਚ ਈ.ਐਸ.ਆਈ.ਸੀ ਦੀ ਯੋਗਦਾਨ ਆਮਦਨ 24,683 ਕਰੋੜ ਸੀ, ਜਦੋਂ ਕਿ ਖ਼ਰਚ 15,735 ਕਰੋੜ ਸੀ, ਜਿਸ 'ਚੋਂ 11,600 ਕਰੋੜ ਡਾਕਟਰੀ ਲਾਭਾਂ 'ਤੇ ਖ਼ਰਚ ਕੀਤੇ ਗਏ ਸਨ | ਇਸ ਦੇ ਬਾਵਜੂਦ ਮੁਹਾਲੀ 'ਚ ਕਾਮਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ ਤੋਂ ਵਾਂਝਾ ਕੀਤਾ ਜਾ ਰਿਹਾ ਹੈ | ਐਸੋਸੀਏਸ਼ਨ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਮੁਹਾਲੀ ਦੇ ਈ.ਐਸ.ਆਈ ਹਸਪਤਾਲ ਨੂੰ ਤੁਰੰਤ 400 ਬਿਸਤਰਿਆਂ ਤੱਕ ਅਪਗ੍ਰੇਡ ਕੀਤਾ ਜਾਵੇ ਅਤੇ ਉਦਯੋਗਿਕ ਖੇਤਰਾਂ ਵਿਚ ਡਿਸਪੈਂਸਰੀਆਂ ਸਥਾਪਤ ਕੀਤੀਆਂ ਜਾਣ |
Ad Position 22
No active advertisement
ਪਿਛਲੀ ਖ਼ਬਰ ਡਾਲਰ ਇੰਡਸਟ੍ਰੀਜ਼ ਲਿਮਟਿਡ ਵਲੋਂ ਡਾਲਰ ਮਿਸਸੀ ਦਾ ਨਵਾਂ ਤਿਉਹਾਰੀ ਕੁਲੈਕਸ਼ਨ ਲਾਂਚ ਅਗਲੀ ਖ਼ਬਰ ਪੁਲਿਸ ਨੇ ਨਾਕਾਬੰਦੀ ਦੌਰਾਨ ਦੇਸੀ ਕੱਟੇ ਸਮੇਤ ਘੁੰਮ ਰਹੇ ਕਾਰ ਚਾਲਕ ਨੂੰ ਕੀਤਾ ਗਿ੍ਫ਼ਤਾਰ
Ad Position 24