ਚੰਡੀਗੜ੍ਹ, 22 ਸਤੰਬਰ (ਅ. ਬ.)ਪੇਪਸੀਕੋ ਇੰਡੀਆ ਦਾ ਮਸ਼ਹੂਰ ਦੇਸੀ ਸਨੈਕ ਬ੍ਰਾਂਡ ਕੁਰਕੁਰੇ ਆਪਣੀ 25ਵੀਂ ਸਾਲਗਿਰ੍ਹਾ ਮਨਾ ਰਿਹਾ ਹੈ¢ ਇਸ ਖਾਸ ਮÏਕੇ 'ਤੇ ਬ੍ਰਾਂਡ ਨੇ ਕੁਰਕੁਰੇ ਜਵਾਰ ਪਫ਼ਸ ਪੇਸ਼ ਕੀਤੇ ਹਨ¢ ਇਸਦੇ ਨਾਲ ਹੀ ਕੁਰਕੁਰੇ ਨੇ ਸ਼ਾਨਦਾਰ ਸਵਾਦ ਅਤੇ ਰੋਮਾਂਚ ਦੀ ਤਾਕਤ ਨੂੰ ਇਕੱਠਾ ਕਰਦੇ ਹੋਏ ਭਾਰਤ ਦੀ ਮਿਲੇਟ-ਆਧਾਰਿਤ (ਮੋਟੇ ਅਨਾਜ ਆਧਾਰਿਤ) ਸਨੈਕਿੰਗ ਕੈਟੇਗਰੀ 'ਚ ਕਦਮ ਰੱਖ ਦਿੱਤਾ ਹੈ¢ ਭਾਰਤ ਵਿਚ ਖਾਣ-ਪੀਣ ਦੀ ਸੰਸਕ੍ਰਿਤੀ ਇਸ ਵੇਲੇ ਬਦਲਾਅ ਦੇ ਦÏਰ ਵਿਚ ਹੈ¢ ਹੁਣ ਉਪਭੋਗਤਾ ਵਧੀਆ ਸਨੈਕਿੰਗ ਵਿਕਲਪ ਖੋਜਦੇ ਹੋਏ ਪਰੰਪਰਾਗਤ ਸਮੱਗਰੀ ਵੱਲ ਮੁੜ ਰਹੇ ਹਨ ਅਤੇ ਉਨ੍ਹਾਂ ਦੇਸੀ ਬ੍ਰਾਂਡਾਂ ਨੂੰ ਆਪਣਾ ਰਹੇ ਹਨ, ਜੋ ਸਥਾਨਕ ਲੋਕਾਂ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਵਿਚ ਭੂਮਿਕਾ ਨਿਭਾਉਂਦੇ ਹਨ | ਇਸ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਪੈਪਸਿਕੋ ਇੰਡੀਆ ਵਿਚ ਡਾਇਰੈਕਟਰ ਮਾਰਕੀਟਿੰਗ ਕੁਰਕੁਰੇ ਅਤੇ ਡੋਰੀਟੋਜ਼, ਆਸਥਾ ਭਸੀਨ ਨੇ ਕਿਹਾ ਕਿ ਪੈਪਸਿਕੋ ਇੰਡੀਆ ਵਿਚ ਸਾਡੇ ਹਰ ਕਦਮ ਦੇ ਕੇਂਦਰ ਵਿਚ ਗਾਹਕ ਹੀ ਹੁੰਦੇ ਹਨ¢ ਸਾਡਾ ਮਕਸਦ ਹੈ ਕਿ ਭਾਰਤ ਦੀ ਰੰਗ-ਬਰੰਗੀ ਖਾਣ-ਪੀਣ ਪਰੰਪਰਾ ਨਾਲ ਜੁੜੇ ਰਹਿੰਦਿਆਂ, ਲਗਾਤਾਰ ਗਾਹਕਾਂ ਦੇ ਬਦਲਦੇ ਸੁਆਦ ਤੇ ਪਸੰਦਾਂ ਲਈ ਕੁਝ ਨਵਾਂ ਕਰਦੇ ਰਹੀਏ¢ ਕੁਰਕੁਰੇ ਜਵਾਰ ਪਫਸ ਦੇ ਨਾਲ ਅਸੀਂ ਇਸ ਖਾਸ ਮੰਨੇ ਜਾਣ ਵਾਲੇ ਅਨਾਜ ਨੂੰ ਅਜੇਹੇ ਰੂਪ ਵਿਚ ਪੇਸ਼ ਕੀਤਾ ਹੈ, ਜੋ ਆਸਾਨੀ ਨਾਲ ਸਭ ਦੀ ਪਹੁੰਚ ਵਿਚ ਹੋਵੇ ਅਤੇ ਜਿਸ ਵਿਚ ਭਰਪੂਰ ਰੋਮਾਂਚ ਵੀ ਹੋਵੇ¢ ਇਹ ਵੇਖ ਕੇ ਸੱਚਮੁੱਚ ਦਿਲੋਂ ਨਿਕਲਦਾ ਹੈ ਕਿ ਇਸ ਤੋਂ ਵਧੀਆ ਹੋਰ ਕੀ ਹੋ ਸਕਦਾ ਹੈ¢ ਇਹ ਲਾਂਚ ਨਾ ਸਿਰਫ ਗਾਹਕਾਂ ਨੂੰ ਖੁਸ਼ ਕਰਦਾ ਹੈ, ਬਲਕਿ ਅਜਿਹੇ ਕੁਦਰਤੀ ਸਮੱਗਰੀਆਂ ਨੂੰ ਸੋਹਣੇ ਢੰਗ ਨਾਲ ਵਰਤਣ ਲਈ ਸਾਡੀ ਵਚਨਬੱਧਤਾ ਨੂੰ ਵੀ ਦਰਸਾਉਂਦਾ ਹੈ, ਜੋ ਭਾਰਤ ਦੀ ਵਿਰਾਸਤ ਅਤੇ ਭਵਿੱਖ ਦੋਵਾਂ ਦਾ ਪ੍ਰਤੀਕ ਹਨ¢